15 C
Toronto
Saturday, October 18, 2025
spot_img
Homeਕੈਨੇਡਾਪੀ.ਐਮ. ਟਰੂਡੋ ਨੇ ਅਮਰੇਨਾਈ ਨਸਲਕੁਸ਼ੀ 'ਤੇ ਕੀਤਾ ਦੁੱਖ ਜ਼ਾਹਰ

ਪੀ.ਐਮ. ਟਰੂਡੋ ਨੇ ਅਮਰੇਨਾਈ ਨਸਲਕੁਸ਼ੀ ‘ਤੇ ਕੀਤਾ ਦੁੱਖ ਜ਼ਾਹਰ

logo-2-1-300x105-3-300x105ਓਟਾਵਾ/ ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਸਾਲ ਹੀ ਜਸਟਿਨ ਟਰੂਡੋ ਨੇ ਇਕ ਬਿਆਨ ਜਾਰੀ ਕਰਕੇ ਅਮਰੇਨੀਆ ਵਿਚ ਹੋਈ ਨਸਲਕੁਸ਼ੀ ਦੇ 101 ਸਾਲ ਪੂਰੇ ਹੋਣ ‘ਤੇ ਦੁੱਖ ਜ਼ਾਹਰ ਕੀਤਾ ਹੈ। 24 ਅਪ੍ਰੈਲ 2016 ਨੂੰ ਅਮਰੇਨੀਅਨ ਨੈਸ਼ਨਲ ਕਮੇਟੀ ਆਫ਼ ਕੈਨੇਡਾ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਸੀਨੇਟ ਅਤੇ ਹਾਊਸ ਆਫ਼ ਕਾਮਨਸ ਵਲੋਂ ਇਸ ਕਤਲੇਆਮ ਨੂੰ ਮਾਨਤਾ ਦੇਣ ਦੀ ਗੱਲ ਵੀ ਆਖੀ।
ਉਨ੍ਹਾਂ ਨੇ ਕਿਹਾ ਕਿ ਇਸ ਤਰਾਸਦੀ ਨੂੰ ਜਿਨ੍ਹਾਂ ਨੇ ਝੱਲਿਆ, ਉਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ। ਕੈਨੇਡਾ ਸਰਕਾਰ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦਿੰਦੀ ਹੈ। ਜਿਹੜੇ ਲੋਕ ਉਥੋਂ ਬਚ ਕੇ ਕੈਨੇਡਾ ਆ ਗਏ, ਉਨ੍ਹਾਂ ਦਾ ਵੀ ਸਤਿਕਾਰ ਕਰਦੀ ਹੈ। ਉਧਰ ਏ.ਐਸ.ਸੀ.ਸੀ.ਦੇ ਪ੍ਰੈਜ਼ੀਡੈਂਟ ਡਾ. ਗਿਰਯਾਰ ਬਸਮਾਦ-ਜਿਆਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਕੈਨੇਡਾ ਸਰਕਾਰ ਵਲੋਂ ਇਸ ਕਤਲੇਆਮ ਨੂੰ ਮਾਨਤਾ ਦਿੱਤੇ ਜਾਣ ਨਾਲ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਣਾ ਆਸਾਨ ਹੋ ਜਾਵੇਗਾ।
ਸਾਲ 1915 ਅਤੇ 1923 ਵਿਚ ਹੋਏ ਕਤਲੇਆਮ ਨੂੰ ਲੈ ਕੇ ਤੁਰਕੀ ਸਰਕਾਰ ਹਾਲੇ ਤੱਕ ਆਪਣੇ ਗੁਨਾਹ ਤੋਂ ਬਚਣ ਦਾ ਯਤਨ ਕਰ ਰਹੀ ਪਰ ਹੁਣ ਇਸ ਤੋਂ ਬਚ ਨਹੀਂ ਸਕਦੀ।
ਏ.ਐਨ.ਸੀ.ਸੀ. ਦਾ ਮੰਨਣਾ ਹੈ ਕਿ ਕੈਨਡਾ ਮੁੜ ਵਿਸ਼ਵ ਦੇ ਇਕ ਅਗਾਂਹਵਧੂ ਦੇਸ਼ ਦੀ ਭੂਮਿਕਾ ਵਿਚ ਨਜ਼ਰ ਆ ਰਿਹਾ ਹੈ ਅਤੇ ਉਹ ਹੋਰ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਆਪਣੀ ਭੂਮਿਕਾ ਨਿਭਾਵੇਗੀ। ਹੁਣ ਸਮਾਂ ਆ ਗਿਆ ਹੈ ਕਿ ਤੁਰਕੀ ਸਰਕਾਰ ਨੂੰ ਵੀ ਆਪਣੇ ਇਸ ਗੁਨਾਹ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਕੈਨੇਡੀਅਨ ਸੰਸਦ ਨੇ ਅਪ੍ਰੈਲ ਵਿਚ 24 ਤਾਰੀਕ ਨੂੰ ਅਮਰੇਨੀਅਮ ਜੇਨੋਸਾਈਡ ਮੈਮੋਰੀਅਲ ਡੇਅ ਦੇ ਤੌਰ ‘ਤੇ ਮਨਾਉਣ ਦੇ ਨਾਲ ਹੀ ਅਪ੍ਰੈਲ ਮਹੀਨੇ ਨੂੰ ਜੇਨੋਸਾਈਡ ਰਿਮੈਂਬਰ ਮਹੀਨਾ ਵੀ ਐਲਾਨਿਆ ਗਿਆ ਹੈ। ਇਨ੍ਹਾਂ ਯਤਨਾਂ ਨਾਲ ਏ.ਐਨ.ਸੀ.ਸੀ. ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਨਰਸੰਹਾਰ ਬਾਰੇ ਦੱਸ ਸਕੇਗੀ।

RELATED ARTICLES

ਗ਼ਜ਼ਲ

POPULAR POSTS