‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਹੋਵੇਗਾ ਸਮਰਪਿਤ
ਬਰੈਂਪਟਨ/ਡਾ. ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 15 ਮਈ ਦਿਨ ਐਤਵਾਰ ਨੂੰ ਨਿਸ਼ਚਿਤ ਜਗ੍ਹਾ 2250 ਬੋਵੇਰਡ ਡਰਾਈਵ (ਈਸਟ) ਸਥਿਤ ‘ਹੋਮ ਲਾਈਫ਼ ਰੀਅਲਟੀ’ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ ਬਾਅਦ ਦੁਪਹਿਰ 2.00 ਵਜੇ ਹੋਵੇਗਾ ਅਤੇ ਇਹ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਸਮਾਗ਼ਮ ਵਿੱਚ ਸੁਰਜੀਤ ਕੌਰ ‘ਅੰਤਰਰਾਸ਼ਟਰੀ ਮਾਂ-ਦਿਵਸ’ ਬਾਰੇ ਅਤੇ ਕੁਲਜੀਤ ਮਾਨ ਸ਼ਿਵ ਕੁਮਾਰ ਬਟਾਲਵੀ ਬਾਰੇ ਸੰਖੇਪ ਜਾਣਕਾਰੀ ਦੇਣਗੇ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿੱਚ ਸ਼ਿਵ ਕੁਮਾਰ ਦੀ ਸ਼ਾਇਰੀ ਦਾ ਗਾਇਨ, ‘ਮਾਂ-ਦਿਵਸ’ ਨਾਲ ਜੁੜੀਆਂ ਕਵਿਤਾਵਾਂ ਅਤੇ ਹੋਰ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਜਾਣਗੇ। ਸਾਰਿਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ 905-497-1216 ਜਾਂ 647-567-9128 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …