-1.6 C
Toronto
Wednesday, December 24, 2025
spot_img
Homeਕੈਨੇਡਾਸੈਰਾਂ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ

ਸੈਰਾਂ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ

logo-2-1-300x105-3-300x105100 ਡਾਲਰ ਵਿਚ 4 ਆਲੀਸ਼ਾਨ ਟਰਿੱਪ
ਬਰੈਂਪਟਨ/ਬਿਊਰੋ ਨਿਊਜ਼
ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਵਲੋਂ ਆਉਣ ਵਾਲੇ ਦਿਨਾਂ ਵਿਚ ਹੇਠਾਂ ਲਿਖੇ ਤਿੰਨ ਵਰਡ ਕਲਾਸ ਟਰਿੱਪ ਲਗਾਏ ਜਾਣਗੇ। ਇਸਤੋਂ ਇਲਾਵਾ ਲੋਕਲ ਟਰਿਪਸ ਵੀ ਲਗਣਗੇ। ਤਿੰਨਾਂ ਟਰਿਪਾਂ ਦੀ ਕੁਲ ਲਾਗਤ 100 ਡਾਲਰ ਹੋਵੇਗੀ। ਜਦ ਕਿ ਇਕੱਲੇ ਆਟਵਾ ਦੇ ਟਰਿਪ ਉਪਰ 100 ਤੋਂ ਵਧ ਖਰਚ ਆਉਂਦਾ ਹੈ ਅਤੇ ਥਊਜ਼ੈਂਡ ਆਈ ਲੈਡ ਦਾ 50 ਡਾਲਰ ਹੁੰਦਾ ਹੈ। ਅਸੀਂ ਆਟਵਾ ਵਿਖੇ ਰਾਤ ਠਹਿਰਕੇ ਕਨੇਡਾ ਡੇਅ ਦੇ ਜਸ਼ਨ ਵੀ ਵੇਖਾਂਗੇ। ਰਹਾਇਸ਼ ਦਾ ਖਰਚਾ ਵੀ ਵਿਚੇ ਹੋਵੇਗਾ।
1 ਜੁਲਾਈ, 2016: ਆਟਵਾ ਟਰਿਪ ਲਈ ਸਵੇਰੇ 6 ਵਜੇ ਬਸ ਚਲਕੇ ਦੂਸਰੇ ਦਿਨ ਰਾਤ ਨੂੰ ਵਾਪਿਸ ਆਵੇਗੀ। ਰਾਜਧਾਨੀ ਵਿਚ ਸਥਾਨਕ ਦਰਸ਼ਨ ਅਤੇ ਕਨੇਡਾ ਡੇਅ ਦੇ ਇਲਾਵਾ ਰਾਤ ਨੂੰ ਆਤਿਸ਼ਬਾਜੀਂ ਵੇਖੀ ਜਾਵੇਗੀ।
18 ਜੂਨ, 2016: ਇਕ ਦਿਨ ਲਈ ਥਊਜੈਂਡ ਆਈਲੈਂਡ ਅਤੇ ਕਿੰਗਸਟਨ ਸਿਟੀ ਦਰਸ਼ਣ ਲਈ ਟਰਿਪ ਲਗੇਗਾ। ਸਵੇਰੇ 8 ਵਜੇ ਤੋਂ ਸ਼ਾਮ ਦੇ 7 ਵਜੇ ਤਕ। ਸ਼ਹਿਰ ਦਰਸ਼ਣ ਤੋਂ ਇਲਾਵਾ ਕਰੂਜ਼ ਦਾ ਖਰਚਾ ਵਿਚੇ ਸ਼ਾਮਲ ਹੈ ਜੀ। 17 ਜੁਲਾਈ, 2016: ਟਰਾਂਟੋ ਡਊਨ ਟਊਨ ਦੇ ਸਾਹਮਣੇ ਸਿਥਤ ਖੁਬ ਸੂਰਤ ਸੈਂਟਰ ਆਈਲੈਂਡ ਉਪਰ ਫੈਸਟੀਵਲ ਆਫ ਇੰਡੀਆ ਵੇਖਿਆ ਜਾਵੇਗਾ। ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤਕ। ਇਹ ਹਰ ਸਾਲ ਵੇਖਿਆ ਜਾਣ ਵਾਲਾ ਸਮਾਗਮ ਹੈ ਜਿਸ ਉਪਰ ਉਚ ਪਾਏ ਦੇ ਕਲਾਸੀਕਲ ਨਰਿਤ ਅਤੇ ਸਵਾਦੀ ਲੰਗਰ ਹੁੰਦੇ ਹਨ। ਖੂਬਸੂਰਤ ਲੋਕਾਂ ਦਾ ‘ਚੰਬੇ ਦੇ ਦੁਸਿਹਰੇ’ ਵਰਗਾ ਮੇਲਾ ਲਗਦਾ ਹੈ। ਇਸ ਦੇ ਵਿਚ ਵੀ ਕਰੂਜ਼ ਦਾ ਖਰਚਾ ਸ਼ਾਮਲ ਹੈ ਜੀ।
ਇਹ ਸਾਰਾ ਪੈਕਿਜ਼ ਗਰੀਬ ਬਜ਼ੁਰਗਾਂ ਲਈ ਕੇਵਲ ਕੀਮਤ ਵਿਚ ਮਦਤ ਕਰਨ ਖਾਤਰ ਬਣਾਇਆ ਹੈ। ਵਰਨਾ ਇਕਾ ਦੁਕਾ ਟਰਿਪ ਵੀ ਲਗਾਏ ਜਾ ਸਕਣਗੇ। ਹਰ ਟਰਿਪ ਦੀ ਕੀਮਤ ਵੱਖ ਵੱਖ ਹੋਵੇਗੀ ਜੋ 100 ਡਾਲਰ ਤੋਂ ਕਿਤੇ ਜ਼ਿਆਦਾ ਬਣਦੀ ਹੈ। ਹਾਂ ਜੋ ਲੋਕ ਇਸ ਪੈਕਿਜ ਦੇ ਮੈਂਬਰ ਬਣਨਗੇ ਉਨ੍ਹਾਂ ਨੂੰ ਇਕ ਲੋਕਲ ਟਰਿਪ ਮੁਫਤ ਵਿਚ ਲਗਾਇਆ ਜਾਵੇਗਾ। ਅਗਾਊ ਉਲੀਕੇ ਪੈਕਿਜ ਵਿਚੋਂ ਕੋਈ ਟਰਿਪ ਨਾ ਲਗ ਸਕਣ ਦੀ ਹਾਲਤ ਵਿਚ ਸਵਾਰੀ ਆਪਣੀ ਜਗਾਹ ਕਿਸੇ ਹੋਰ ਦਾ ਨਾਮ ਦੇ ਸਕੇਗੀ। ਪਰ ਕੋਈ ਪੈਸਾ ਵਾਪਿਸ ਨਹੀਂ ਹੋਵੇਗਾ। ਬਚਿਆ ਪੈਸਾ 25 ਜੂਨ ਨੂੰ ਹੋਣ ਵਾਲੇ ਮਲਟੀਕਲਚਰ ਡੇਅ ਫੰਡ ਵਾਸਤੇ ਦਾਨ ਵਜੋਂ ਰਖ ਲਿਆ ਜਾਵੇਗਾ। ਅਡਵਾਂਸ ਬੁਕਿੰਗ ਵਾਸਤੇ ਆਖਰੀ ਮਿਤੀ 10 ਜੂਨ, 2016 ਹੈ ਜੀ। ਹੋਰ ਜਾਣਕਾਰੀ ਲਈ. ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਵਿਰਕ 647 631 9445, ਕੰਬੋਜ 905 913 1009 ਅਤੇ ਵੈਦ 647 292 1576

RELATED ARTICLES
POPULAR POSTS