3.3 C
Toronto
Wednesday, December 24, 2025
spot_img
Homeਕੈਨੇਡਾਪੱਤੋ ਹੀਰਾ ਸਿੰਘ ਪਿਕਨਿਕ 'ਚ ਸਤਪਾਲ ਸਿੰਘ ਜੌਹਲ ਦਾ ਸਨਮਾਨ

ਪੱਤੋ ਹੀਰਾ ਸਿੰਘ ਪਿਕਨਿਕ ‘ਚ ਸਤਪਾਲ ਸਿੰਘ ਜੌਹਲ ਦਾ ਸਨਮਾਨ

ਬਰੈਂਪਟਨ/ਡਾ. ਝੰਡ : ਪੱਤੋ ਹੀਰਾ ਸਿੰਘ (ਮੋਗਾ) ਦੇ ਬਰੈਂਪਟਨ ਏਰੀਆ ਨਿਵਾਸੀਆਂ ਨੇ ਪਿਛਲੇ ਐਤਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਵਿੱਚ ਸਲਾਨਾ ਪਿਕਨਿਕ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਦੇਰ ਸ਼ਾਮ ਤੱਕ ਰੌਣਕ ਲੱਗੀ ਰਹੀ ਅਤੇ ਪਰਿਵਾਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸ਼ਮੂਲੀਅਤ ਕੀਤੀ। ਖਾਣ ਅਤੇ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ ਅਤੇ ਗੀਤ-ਸੰਗੀਤ ਦਾ ਨਾਲ ਮਨੋਰੰਜਨ ਵੀ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ‘ਤੇ ਬਰੈਂਪਟਨ ਵਾਰਡ 9-10 ਤੋਂ ਸਕੂਲ ਟ੍ਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਉਚੇਚੇ ਤੌਰ ‘ਤੇ ਪੁੱਜੇ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਮਿਊਂਸਪਲ ਇਲੈਕਸ਼ਨ ਵਿੱਚ ਹਰੇਕ ਵੋਟਰ ਵਲੋਂ ਪਾਈਆਂ ਜਾਂਦੀਆਂ ਚਾਰ ਵੋਟਾਂ (ਮੇਅਰ, ਰਿਜਨਲ ਕੌਂਸਲਰ, ਕੌਂਸਲਰ ਅਤੇ ਸਕੂਲ ਟਰੱਸਟੀ) ਦੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੇਰੈਂਟਸ ਵਲੋਂ ਮਿਲ਼ੀ ਜਾਣਕਾਰੀ ਦੇ ਅਧਾਰ ‘ਤੇ ਸਕੂਲ ਟਰੱਸਟੀ ਵਜੋਂ ਫਰਜ਼ ਅਦਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ‘ਤੇ ਪਿਕਨਿਕ ਦੇ ਪ੍ਰਬੰਧਕਾਂ ਨੇ ਜਿੱਥੇ ਸਤਪਾਲ ਸਿੰਘ ਜੌਹਲ ਦਾ ਭਰਵਾਂ ਸਵਾਗਤ ਕੀਤਾ ਅਤੇ ਓਥੇ ਉਨ੍ਹਾਂ ਦੀਆਂ ਕਮਿਊਨਿਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਰਣਜੀਤ ਹੰਸ (ਗੋਰਾ) ਨੇ ਆਖਿਆ ਕਿ ਸਤਪਾਲ ਸਿੰਘ ਜੌਹਲ ਦੀ ਕੰਪੇਨ ਵਿੱਚ ਪੂਰੀ ਮਦਦ ਕੀਤੀ ਜਾ ਰਹੀ ਹੈ। ਇਸ ਸਫਲ ਪਿਕਨਿਕ ਵਿੱਚ ਹੰਸ ਨਾਲ਼ ਪ੍ਰੀਤ ਜੈਦਕਾ, ਸਤਿੰਦਰ ਕੰਡਾ, ਮੱਖਣ ਢਿੱਲੋਂ, ਐਂਡੀ ਢਿੱਲੋਂ, ਸਵਰਨ ਸਿੰਘ, ਨਰਿੰਦਰਪਾਲ ਮਿੰਟੋ, ਨਵੀ ਪੱਤੋ, ਪੂਰਨ ਬਰਾੜ, ਵਿੱਕੀ ਨਿਹਾਲਸਿੰਘਵਾਲਾ, ਜਗਸੀਰ ਬਰਾੜ ਅਤੇ ਜਪਿੰਦਰ ਸੰਧੂ ਨੇ ਪੂਰਾ ਸਹਿਯੋਗ ਦਿੱਤਾ ਅਤੇ ਸਤਪਾਲ ਸਿੰਘ ਜੌਹਲ ਨੂੰ ਯਾਦਗਾਰੀ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।

RELATED ARTICLES
POPULAR POSTS