2.2 C
Toronto
Friday, November 14, 2025
spot_img
Homeਕੈਨੇਡਾਕੈਨੇਡਾ ਸਰਕਾਰ ਔਰਗੈਨਿਕ ਫ਼ਾਰਮਿੰਗ ਲਈ ਅੱਠ ਮਿਲੀਅਨ ਤੋਂ ਵਧੇਰੇ ਨਿਵੇਸ਼ ਕਰੇਗੀ :...

ਕੈਨੇਡਾ ਸਰਕਾਰ ਔਰਗੈਨਿਕ ਫ਼ਾਰਮਿੰਗ ਲਈ ਅੱਠ ਮਿਲੀਅਨ ਤੋਂ ਵਧੇਰੇ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ : ਕੈਨੇਡਾ ਦਾ ਔਰਗੈਨਿਕ ਖੇਤੀ ਉਦਯੋਗ ਦੇਸ਼ ਦੇ ਖੇਤੀ ਸੈੱਕਟਰ ਵਿਚ ਬੜੀ ਤੇਜ਼ੀ ਨਾਲ ਪ੍ਰਫੁੱਲਤ ਹੋ ਰਿਹਾ ਹੈ। ਇਸ ਦੇ ਲਈ ਕੈਨੇਡਾ ਵਿਚ ਔਰਗੈਨਿਕ ਖੇਤੀ ਕਰਨ ਵਾਲੇ ਮਿਹਨਤੀ ਕਿਸਾਨ ਅਤੇ ਫ਼ੂਡ ਆਈਟਮਾਂ ਪ੍ਰਾਸੈੱਸ ਕਰਨ ਵਾਲੇ ਉਦਯੋਗ ਧੰਨਵਾਦ ਦੇ ਪਾਤਰ ਹਨ। ਔਰਗੈਨਿਕ ਖੇਤੀ ਉਤਪਾਦਨਾਂ ਦੀ ਗਾਹਕਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਖੋਜ ਸੰਸਥਾਵਾਂ ਇਸ ਖ਼ੇਤਰ ਵਿਚ ਆਪਣਾ ਵਧੀਆ ਯੋਗਦਾਨ ਪਾ ਕੇ ਇਸ ਨੂੰ ਹੋਰ ਵੀ ਯਕੀਨੀ ਬਣਾ ਰਹੀਆਂ ਹਨ। ਪਿਛਲੇ ਦਹਾਕੇ ਦੇ ਮੁਕਾਬਲੇ ਇਨ੍ਹਾਂ ਔਰਗੈਨਿਕ ਉਤਪਾਦਨਾਂ ਦੀ ਰੀਟੇਲ ਸੇਲ ਵਿਚ ਔਸਤਨ ਦੁੱਗਣਾ ਵਾਧਾ ਹੋਇਆ ਹੈ ਅਤੇ ਕੈਨੇਡਾ ਵਿਚ ਇਸ ਸੇਲ ਦਾ ਵਰਤਮਾਨ ਅੰਦਾਜ਼ਾ 5.4 ਬਿਲੀਅਨ ਡਾਲਰ ਲਗਾਇਆ ਜਾ ਰਿਹਾ ਹੈ। ਕੈਨੇਡੀਅਨ ਐਗਰੀਕਲਚਰਲ ਪਾਰਟਨਰਸ਼ਿਪ ‘ਐਗਰੀਸਾਇੰਸ ਕਲੱਸਟਰਜ਼’ ਨੇ ਔਰਗੈਨਿਕ ਫ਼ੈੱਡਰੇਸ਼ਨ ਆਫ਼ ਕੈਨੇਡਾ ਲਈ 8.3 ਮਿਲੀਅਨ ਡਾਲਰ ਦੀ ਰਕਮ ਫ਼ੈੱਡਰਲ ਨਿਵੇਸ਼ ਵਜੋਂ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,”ਸਾਰੀ ਦੁਨੀਆਂ ਦੇ ਦੇਸ਼ਾਂ ਵਿਚ ਜਿਉਂ-ਜਿਉਂ ਔਰਗੈਨਿਕ ਉਤਪਾਦਨਾਂ ਦੀ ਮੰਗ ਵੱਧ ਰਹੀ ਹੈ, ਕੈਨੇਡਾ ਸਰਕਾਰ ਵੱਲੋਂ ਔਰਗੈਨਿਕ ਫ਼ਾਰਮਿੰਗ ਦੇ ਨਿਵੇਸ਼ ਵਿਚ ਤਿਉਂ-ਤਿਉਂ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਇਸ ਖ਼ੇਤਰ ਵਿਚ ਉਤਪਾਦਨਾਂ ਦੀ ਪੈਦਾਵਾਰ ਵਧਾਉਣ ਅਤੇ ਇਸ ਦੇ ਨਾਲ ਨਾਲ ਵਾਤਾਵਰਣ ਵਿਚ ਸੁਧਾਰ ਲਈ ਵੀ ਪੂੰਜੀ ਨਿਵੇਸ਼ ਕਰ ਰਹੀ ਹੈ।” ਇਸ ਖ਼ੇਤਰ ਵਿਚ ਹੋ ਰਹੀ ਖੋਜ ਲਈ ਵੱਖ-ਵੱਖ ਉਦਯੋਗਾਂ ਵੱਲੋਂ 4.4 ਮਿਲੀਅਨ ਦੀ ਵਧੀਕ ਸਹਾਇਤਾ ਰਾਸ਼ੀ ਮੁਹੱਈਆ ਕੀਤੀ ਜਾ ਰਹੀ ਹੈ ਜੋ ਔਰਗੈਨਕ ਸੈੱਕਟਰ ਲਈ ਵਾਹੀ-ਯੋਗ ਜ਼ਮੀਨ ਦੀ ਬਿਹਤਰ ਸਿਹਤ ਅਤੇ ਉਪਜਾਊ-ਸਕਤੀ ਪ੍ਰਬੰਧ, ਐਡਵਾਂਸ ਕਰੌਪ-ਬਰੀਡਿੰਗ ਰਿਸਰਚ, ਪੈੱਸਟ ਕੰਟਰੋਲ ਮੈਨੇਜਮੈਂਟ ਅਤੇ ਔਰਗੈਨਿਕ ਖੇਤੀ ਨਾਲ ਵਾਤਾਵਰਣ ਵਿਚ ਹੋਣ ਵਾਲੇ ਸੁਧਾਰ ਲਈ ਸਹਾਈ ਹੋਵੇਗੀ। ਕੈਨੇਡਾ ਸਰਕਾਰ ਨੇ ਖੇਤੀ ਅਤੇ ਐਗਰੀ-ਫ਼ੂਡ ਸੈੱਕਟਰ ਨੂੰ ਨੌਕਰੀਆਂ ਪੈਦਾ ਕਰਨ ਵਾਲਾ ਅਤੇ ਦੇਸ਼ ਵਿਚ ਵਿਕਾਸ ਤੇ ਖ਼ੁਸ਼ਹਾਲੀ ਲਿਆਉਣ ਵਾਲਾ ਕਿੱਤਾ ਕਰਾਰ ਦਿੱਤਾ ਹੈ ਅਤੇ ਉਸ ਦੇ ਵੱਲੋਂ ਸਾਲ 2025 ਤੱਕ ਕੈਨੇਡਾ ਦੇ ਖੇਤੀ ਉਤਪਾਦਨਾਂ ਦੀ ਨਿਰਯਾਤ 75 ਬਿਲੀਅਨ ਸਲਾਨਾ ਹੋਣ ਦੀ ਆਸ ਪ੍ਰਗਟਾਈ ਗਈ ਹੈ।

RELATED ARTICLES
POPULAR POSTS