ਬਰੈਂਪਟਨ/ਡਾ. ਝੰਡ : ਲੱਗਭੱਗ ਹਰ ਹਫ਼ਤੇ ਇਕ ਜਾਂ ਦੋ ਲੰਮੀਆਂ ਦੌੜਾਂ ਲਾਉਣ ਵਾਲੇ ਸੰਜੂ ਗੁਪਤਾ ਨੇ ਇਸ ਲੰਘੇ ਐਤਵਾਰ ਵਾਟਰਲੂ ਸ਼ਹਿਰ ਵਿਚ ਹੋਈ ’10 ਕਿਲੋਮੀਟਰ ਕਲਾਸਿਕ’ ਵਿਚ ਭਾਗ ਲੈ ਕੇ ਇਸ 10 ਕਿਲੋਮੀਟਰ ਦੌੜ ਨੂੰ 1 ਘੰਟਾ 4 ਮਿੰਟ ਤੇ 5 ਸਕਿੰਟਾਂ ਵਿਚ ਸਫ਼ਲਤਾ ਪੂਰਵਕ ਸੰਪੰਨ ਕੀਤਾ। ਇਸ ਦੌੜ ਵਿਚ 1000 ਤੋਂ ਵਧੇਰੇ ਦੌੜਾਕਾਂ ਨੇ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਵਿਚ ਹਿੱਸਾ ਲਿਆ। ਇਸ ਵਿਚ ਬਿੱਨ ਨੰਬਰ 1565 ਨਾਲ ਦੌੜੇ 51 ਸਾਲਾ ਸੰਜੂ ਗੁਪਤਾ ਨੇ ਆਪਣੇ ਉਮਰ-ਵਰਗ 50-54 ਦੇ ਦੌੜਾਕਾਂ ਵਿੱਚੋਂ ਵੀਹਵਾਂ ਸਥਾਨ ਪ੍ਰਾਪਤ ਕੀਤਾ। ਉਹ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੀਆਂ ਫ਼ੁੱਲ ਮੈਰਾਥਨ, ਹਾਫ਼ ਮੈਰਾਥਨ ਅਤੇ 10 ਕਿਲੋਮੀਟਰ ਦੌੜਾਂ ਵਿਚ ਭਾਗ ਲੈਂਦਾ ਹੈ ਅਤੇ ਲੱਗਭੱਗ ਹਰ ਦੌੜ ਵਿਚ ਆਪਣੇ ਪਿਛਲੇ ਰਿਕਾਰਡ ਵਿਚ ਸੁਧਾਰ ਕਰ ਰਿਹਾ ਹੈ। ਬਰੈਂਪਟਨ ਵਿਚ ਚੱਲ ਰਹੀ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਆਪਣੇ ਇਸ ਨੌਜਵਾਨ ਦੌੜਾਕ ਸਾਥੀ ਉੱਪਰ ਭਵਿੱਖ ਵਿਚ ਬਹੁਤ ਕੁਝ ਕਰਨ ਦੀਆਂ ਆਸਾਂ ਹਨ।