2.3 C
Toronto
Thursday, November 27, 2025
spot_img
Homeਕੈਨੇਡਾਮੰਗਲ ਹਠੂਰ ਦੀ ਪੁਸਤਕ 'ਪੰਜਾਬ ਦਾ ਪਾਣੀ਼' ਮਿਸੀਸਾਗਾ 'ਚ ਹੋਈ ਲੋਕ ਅਰਪਣ

ਮੰਗਲ ਹਠੂਰ ਦੀ ਪੁਸਤਕ ‘ਪੰਜਾਬ ਦਾ ਪਾਣੀ਼’ ਮਿਸੀਸਾਗਾ ‘ਚ ਹੋਈ ਲੋਕ ਅਰਪਣ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਅਤੇ ਸਾਥੀਆਂ ਵੱਲੋਂ ਮਿਸੀਸਾਗਾ ਦੇ ਵੰਝਲੀ ਰੈਸਟਰੋਰੈਂਟ ਉੱਤੇ ਕਰਵਾਏ ਇੱਕ ਸੰਗੀਤਕ ਸਮਾਗਮ ਦੌਰਾਨ ਉੱਘੇ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤਾਂ ਅਤੇ ਕਵਿਤਾਵਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ઑਪੰਜਾਬ ਦਾ ਪਾਣੀ਼’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਸੰਗੀਤ, ਗਾਇਕੀ ਅਤੇ ਲੇਖਣੀ ਨਾਲ ਸਬੰਧਤ ਕਈ ਸੱਜਣ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚ ਪੰਜਾਬ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਆਰ ਕੇ ਇੰਟਰਟੇਨਮੈਂਟ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਸ਼ਾਮਲ ਹਨ। ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਵੱਲੋਂ ਗੱਲ ਕਰਦਿਆਂ ਮੰਗਲ ਹਠੂਰ ਦੀ ਸਾਫ ਸੁਥਰੀ ਅਤੇ ਨਿਰੋਲ ਲੇਖਣੀ ਅਤੇ ਗੀਤਕਾਰੀ ਬਾਰੇ ਕਿਹਾ ਕਿ ਮੰਗਲ ਹਠੂਰ ਨੇ ਹਮੇਸ਼ਾਂ ਸਾਫ ਸੁਥਰੇ ਡੂੰਘੇ ਅਰਥਾਂ ਵਾਲੇ ਸ਼ਬਦਾਂ ਦੀ ਚੋਣ ਕਰਦਿਆਂ ਗੀਤਾਂ ਵਿੱਚ ਪ੍ਰੋਇਆ ਹੈ ਜਦੋਂ ਕਿ ਹੱਥਲੀ ਕਿਤਾਬ ਮੰਗਲ ਦੀ 13ਵੀਂ ਕਿਤਾਬ ਹੈ। ਇਸ ਮੌਕੇ ਮੰਗਲ ਹਠੂਰ ਨੇ ਆਖਿਆ ਕਿ ਮੈ ਲੱਖਾਂ ਹੀ ਪੰਜਾਬੀਆਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਮੇਰੀਆਂ ਲਿਖਤਾਂ ਪਸੰਦ ਕਰਕੇ ਮੈਨੂੰ ਪਲਕਾਂ ‘ਤੇ ਬਿਠਾਇਆ ਹੈ। ਉਸਨੇ ਆਪਣੇ ਲਿਖੇ ਕਈ ਨਵੇਂ ਪੁਰਾਣੇ ਗੀਤ ਵੀ ਹਾਜ਼ਰੀਨ ਨੂੰ ਸੁਣਾਏ। ਇਸ ਮੌਕੇ ਹੈਰੀ ਸੰਧੂ, ਪਰਮਜੀਤ ਹੰਸ ਅਤੇ ਕਈ ਹੋਰਾਂ ਵੱਲੋਂ ਮੰਗਲ ਦੇ ਲਿਖੇ ਗੀਤ ਗਾ ਕੇ ਆਪਣੀ ਹਾਜ਼ਰੀ ਲੁਆਈ। ਸਮਾਗਮ ਦੌਰਾਨ ਦਲਜੀਤ ਲਾਲੀ, ਮਨੂੰ ਸ਼ਰਮਾਂ, ਧੀਰਾ ਗਿੱਲ, ਡਾ. ਕੁਮਾਰ, ਹਰਵਿੰਦਰ ਸੰਘਾ, ਮੇਜਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਅਨੇਕਾਂ ਹੀ ਸੰਗੀਤ ਪ੍ਰੇਮੀ ਹਾਜ਼ਰ ਸਨ।

RELATED ARTICLES
POPULAR POSTS