ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵੱਖ-ਵੱਖ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਮਿੱਤਰ ਮੰਡਲ ਟੋਰਾਂਟੋ ਦੇ ਬੈਨਰ ਹੇਠ ਐਫ ਬੀ ਆਈ ਸਕੂਲ ਬਰੈਂਪਟਨ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿੱਥੇ ਭਾਰਤ ਪੰਜਾਬ ਤੋਂ ਇੱਥੇ ਆਏ ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਮੀਤ ਕੜਿਆਲਵੀਂ ਦੀਆਂ ਕਹਾਣੀਆਂ ਦੀ ਨਵ-ਪ੍ਰਕਾਸ਼ਤ ਪੁਸਤਕ ઑਸਾਰੰਗੀ ਦੀ ਮੌਤ਼ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ, ਜਰਨੈਲ ਸਿੰਘ, ਪ੍ਰਸਿੱਧ ਪਾਕਿਸਤਾਨੀ ਲੇਖਕ ਆਸ਼ਕ ਰਹੀਲ, ਜਤਿੰਦਰ ਢਿੱਲੋਂ, ਸੁਖਪਾਲ ਕੌਰ ਸਿੱਧੂ, ਪਰਮਜੀਤ ਕੌਰ ਦਿਓਲ, ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਦੇ ਕਨਵੀਨਰ ਡਾ. ਬਲਜਿੰਦਰ ਸੇਖੋਂ, ਬਲਜੀਤ ਸਿੰਘ ਰੈਣਾ, ਬਲਜਿੰਦਰ ਲੇਲ੍ਹਣਾਂ ਅਤੇ ਕਹਾਣੀਕਾਰ ਗੁਰਮੀਤ ਪਨਾਂਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀ ਹਾਜ਼ਰ ਸਨ। ਗੁਰਮੀਤ ਕੜਿਆਲਵੀ ਨੇ ਆਖਿਆ ਕਿ ਉਹ ਕੈਨੇਡਾ ਦੀ ਧਰਤੀ ‘ਤੇ਼ ਆ ਕੇ ਬੇਹੱਦ ਖੁਸ਼ ਹੈ ਜਿੱਥੇ ਪੰਜਾਬੀਆਂ ਨੇ ਉਸ ਨੂੰ ਪੱਲਕਾਂ ‘ਤੇ ਬਿਠਾਇਆ ਅਤੇ ਮਣਾਂਮੂੰਹੀ ਪਿਆਰ ਦਿੱਤਾ ਹੈ। ਜਿਸ ਸਦਕਾ ਉਸ ਵਿੱਚ ਲਿਖਣ ਦੀ ਹੋਰ ਵੀ ਤੀਬਰਤਾ ਪੈਦਾ ਹੋਈ ਹੈ। ਉਸ ਨੇ ਸਭਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਬੋਲਦਿਆਂ ਕੁਲਜੀਤ ਮਾਨ ਅਤੇ ਜਰਨੈਲ ਸਿੰਘ ਨੇ ਆਖਿਆ ਕਿ ਗੁਰਮੀਤ ਦੱਬੇ ਕੁਚਲੇ ਵਰਗ ਦੇ ਲੋਕਾਂ ਦਾ ਲੇਖਕ ਹੈ ਜਿਸਨੇ ਉਹਨਾਂ ਮਜ਼ਲੂਮ ਲੋਕਾਂ ਦੀਆਂ ਭਾਵਨਾਵਾਂ, ਸੱਧਰਾਂ ਅਤੇ ਮਜ਼ਬੂਰੀਆਂ ਨੂੰ ਲੋਕਾਂ ਸਾਹਵੇਂ ਪੇਸ਼ ਕੀਤਾ ਹੈ ਜਿਹਨਾਂ ਦੀ ਬਾਂਹ ਸਰਕਾਰਾਂ ਨੂੰ ਫੜਨੀ ਚਾਹੀਦੀ ਹੈ।
ਇਤਿਹਾਸ ਗਵਾਹ ਹੈ ਕਿ ਮਜ਼ਦੂਰ ਵਰਗ ਅਤੇ ਮਜ਼ਲੂਮ ਲੋਕਾਂ ਦੀ ਬਾਂਹ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਫੜੀ ਸਗੋਂ ਮਜ਼ਦੂਰ ਵਰਗ ਵਿੱਚੋਂ ਉੱਠੀਆਂ ਬਾਗੀ ਲਹਿਰਾਂ ਨੇ ਹੀ ਹਮੇਸ਼ਾਂ ਗਰੀਬ ਵਰਗ ਦਾ ਸਾਥ ਦਿੱਤਾ ਹੈ। ਇਸ ਮੌਕੇ ਡਾ. ਕੰਵਲਜੀਤ ਕੌਰ ਢਿਲੋਂ, ਰਵਿੰਦਰ ਪਾਲ ਸਿੰਘ ਸੰਧੂ, ਸ਼ਿਵਰਾਜ਼ ਸੰਨੀ, ਡਾ ਖੰਨਾ, ਤਰਕਸ਼ੀਲ ਆਗੂ ਬਲਦੇਵ ਰਹਿਪਾ, ਨਿਰਮਲ ਸੰਧੂ, ਬਲਰਾਜ ਸ਼ੌਕਰ, ਮਹਿਕ, ਬਲਜੀਤ ਪਾਲ ਸਿੰਘ, ਹਰਵਿੰਦਰ ਸਿਰਸਾ, ਹੀਰਾ ਰੰਧਾਵਾ, ਰਿੰਟੂ ਭਾਟੀਆ, ਬਲਜੀਤ ਕੌਰ ਰੰਧਾਵਾ, ਨਸੀਬ ਕੌਰ ਕੜਿਆਲ, ਬਲਤੇਜ ਸਿੱਧੂ ਅਤੇ ਅਜਾਬਿਬ ਸਿੰਘ ਟੱਲੇਵਾਲੀਆ ਤੋਂ ਇਲਾਵਾ ਅਨੇਕਾਂ ਹੀ ਲੋਕ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …