-16.5 C
Toronto
Tuesday, February 24, 2026
spot_img
Homeਕੈਨੇਡਾਹਰਦਿਆਲ ਸਿੰਘ ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਹਰਦਿਆਲ ਸਿੰਘ ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਸੀਨੀਅਰ ਮੈਂਬਰ ਹਰਦਿਆਲ ਸਿੰਘ ਪੰਧੇਰ ਦੀ ਦੋਹਤਰੀ ਬੀਬੀ ਮਨਜੋਤ ਕੌਰ ਢਿੱਲੋਂ ਅਤੇ ਉਨ੍ਹਾਂ ਦੇ ਪਤੀ ਪਰਵਿੰਦਰ ਸਿੰਘ ਢਿੱਲੋਂ ਨੂੰ ਵਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਪੁੱਤਰ ਦੀ ਵਡਮੁੱਲੀ ਦਾਤ ਪ੍ਰਾਪਤ ਹੋਈ ਹੈ। ਇਸ ਖੁਸ਼ੀ ਦੇ ਅਵਸਰ ਨੂੰ ਹੰਬਰਵੁੱਡ ਸੀਨੀਅਰ ਕਲੱਬ ਦੇ ਸਮੂਹ ਮੈਂਬਰਾਂ ਨਾਲ ਸਾਂਝ ਕਰਦੇ ਹੋਏ ਪੰਧੇਰ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ, ਅਵਤਾਰ ਸਿੰਘ ਬਂਸ, ਜਗਦੀਪ ਸਿੰਘ ਉਪਲ, ਗੁਰਮੇਲ ਸਿੰਘ ਢਿੱਲੋਂ ਨੇ ਪੰਧੇਰ ਅਤੇ ਢਿੱਲੋਂ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਨਵਜੰਮੇ ਬੱਚੇ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਇਹ ਬੱਚਾ ਗੁਣਵਾਨ ਹੋਵੇ ਅਤੇ ਆਪਣੇ ਪਰਿਵਾਰ ਅਤੇ ਦੇਸ਼ ਕੌਮ ਦਾ ਨਾਂ ਰੌਸ਼ਨ ਕਰੇ। ਪਾਰਟੀ ਦਾ ਪ੍ਰਬੰਧ ਪ੍ਰੀਤਮ ਸਿੰਘ ਮਾਵੀ ਨੇ ਕੀਤਾ।

 

RELATED ARTICLES
POPULAR POSTS