Breaking News
Home / ਕੈਨੇਡਾ / ਕੈਨੇਡਾ ਵਿਚ ਮਲੌਧ ਨਿਵਾਸੀਆਂ ਦੀ ਪਿਕਨਿਕ ਨੇ ਪੰਜਾਬੀ ਵਿਰਸੇ ਦੀ ਕਰਵਾਈ ਯਾਦ ਤਾਜਾ

ਕੈਨੇਡਾ ਵਿਚ ਮਲੌਧ ਨਿਵਾਸੀਆਂ ਦੀ ਪਿਕਨਿਕ ਨੇ ਪੰਜਾਬੀ ਵਿਰਸੇ ਦੀ ਕਰਵਾਈ ਯਾਦ ਤਾਜਾ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਬੀਤੇ ਵੀਕਐਂਡ ‘ਤੇ ਅਗਸਤ 20 ਐਤਵਾਰ ਨੂੰ ਗੁਰਦਰਸ਼ਨ ਸਿੰਘ ਸੋਮਲ ਅਤੇ ਤਜਿੰਦਰ ਸਿੰਘ ਪੁਰੀ ਦੀ ਸਰਪ੍ਰਸਤੀ ਹੇਠ ਮਲੌਧ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਰਾਬੋਨ ਉਨਚੀ, ਰਾਬੋਨ ਨੀਚੀ, ਦੌਲਤਪੁਰ, ਉਕਸੀ, ਦੁਧਾਲ, ਸੀਹਾਨ ਦਾਉਦ, ਅਣਖੀ ਦਾਉਦ, ਚੱਕ ਸਲਹੰਦੌਦ, ਬੁਰਕਾਰਾ, ਸੋਹੀਆਂ, ਜੋਗੀ ਮਾਜਰਾ ਦੇ ਪਰਵਾਸੀ ਪੰਜਾਬੀਆਂ ਵੱਲੋਂ ਮਿਲ ਕੇ ਤੀਜੀ ਪਰਿਵਾਰਕ ਪਿਕਨਿਕ ਬਰੈਂਪਟਨ ਦੇ ਹਾਰਟ ਲੇਕ ਪਾਰਕ ਵਿਚ ਆਯੋਜਿਤ ਕੀਤੀ ਗਈ। ਜਿਸ ਵਿਚ ਜੋ ਵੀ ਕੈਨੇਡਾ ਮਲੌਧ ਇਲਾਕੇ ਤੋਂ ਕੈਨੇਡਾ ਵਿਚ ਪਹੁੰਚਿਆ ਹੋਇਆ ਹੈ, ਉਹ ਪੱਕਾ ਹੈ ਜਾਂ ਵਿਦਿਆਰਥੀ ਹੈ, ਜਾਂ ਕੈਨੇਡਾ ਦਾ ਸਿਟੀਜਨ ਹੈ, ਨੇ ਸ਼ਮੂਲੀਅਤ ਕੀਤੀ। ਇਸ ਪਿਕਨਿਕ ਨੂੰ ਆਯੋਜਿਤ ਕਰਨ ਦਾ ਮੁੱਖ ਕਾਰਨ ਇਹ ਹੀ ਸੀ ਕੀ ਇਸ ਇਲਾਕੇ ਦੇ ਪੰਜਾਬੀ ਪਰਵਾਸੀਆਂ ਨੂੰ ਇਕ-ਦੂਸਰੇ ਦੇ ਕਰੀਬ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਅਤੇ ਜੋ ਯਾਰ ਦੋਸਤ, ਭਾਈਵਾਲ ਸਾਲਾਂ ਤੋਂ ਇਕ-ਦੂਸਰੇ ਤੋਂ ਦੂਰ ਹੋ ਚੁੱਕੇ ਹਨ ਉਹਨਾਂ ਨੂੰ ਫਿਰ ਤੋਂ ਇਕੱਠੇ ਕਰਨਾ ਸੀ।
ਇਸ ਪਿਕਨਿਕ ਦੀ ਸ਼ੁਰੂਆਤ ਪ੍ਰਬੰਧਕਾਂ ਵਲੋਂ ਚਾਹ ਪਾਣੀ ਦੇ ਨਾਲ ਕੀਤੀ ਗਈ ਤੇ ਇਸ ਉਪਰੰਤ ਪ੍ਰਬੰਧਕਾਂ ਵਲੋਂ ਬੀਬੀਆਂ ਤੇ ਬੱਚਿਆਂ ਦੀਆਂ ਚਮਚਾ ਦੌੜਾਂ, ਤੇ ਬਾਬਿਆਂ ਵਲੋਂ ਰੱਸਾ ਕਸੀ ਦੇ ਖੇਡਾਂ ਨਾਲ ਸਭ ਦਾ ਮਨ ਮੋਹ ਲਿਆ।
ਫਿਰ ਜਿਥੇ ਪੰਜਾਬੀ ਹੋਣ ਬੀਬੀਆਂ ਦੇ ਗਿੱਧੇ ਅਤੇ ਢੋਲੀ ਦੇ ਡਗੇ ਤੋਂ ਕੋਈ ਵੀ ਪ੍ਰੋਗਰਾਮ ਅਧੂਰਾ ਕਿਵੇਂ ਰਹਿ ਸਕਦਾ ਹੈ।
ਹਾਰਟ ਲੇਕ ਦੀ ਪਾਰਕ ਨੂੰ ਇਸ ਮੌਕੇ ਕੁੜੀਆਂ, ਨਵੀਆਂ ਵਿਆਹੀਆਂ, ਵੱਡੀ ਉਮਰ ਗੱਲ ਕੀ ਹਰ ਉਮਰ ਦੀਆਂ ਔਰਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਰੰਗ ਬੰਨਿਆ ਗਿਆ। ਜਿਸ ਨੂੰ ਦੇਖਦੇ ਹੋਏ ਬਹੁਤੇ ਪਰਵਾਸੀਆਂ ਨੂੰ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਯਾਦ ਤਾਜ਼ਾ ਹੋ ਗਈ। ਰਲ ਮਿਲਾ ਕਿ ਜਿਥੇ ਇਹ ਪਿਕਨਿਕ ਸਭ ਨੂੰ ਵਤਨ ਨਾਲ ਫਿਰ ਤੋਂ ਇਕ ਵਾਰ ਜੋੜਨ ਦਾ ਬਹੁਤ ਵੱਡਾ ਉਪਰਾਲਾਂ ਸੀ ਉਥੇ ਇਹ ਛੋਟੀ ਜਿਹੀ ਪ੍ਰਬੰਧਕਾਂ ਦੀ ਕੈਨੇਡਾ ਦੇ ਜੰਮਪਲ ਆਉਣ ਵਾਲੀ ਨਵੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ, ਸੱਭਿਆਚਾਰ, ਆਪਣੇ ਰੀਤੀ – ਰਿਵਾਜ ਨਾਲ ਜੋੜਨ ਦਾ ਇਕ ਬਹੁਤ ਵੱਡਾ ਉਪਰਾਲਾ ਸੀ। ਇਸ ਉਪਰੰਤ ਮਿਊਜੀਕਲ ਚੇਅਰ ਦੌੜ ਦੇ ਮੁਕਾਬਲੇ ਕਰਵਾਏ ਗਏ ਜਿਸ ਨੇ ਸਭ ਨੂੰ ਬਹੁਤ ਹਸਾਇਆ, ਤੇ ਸਭ ਦਾ ਪੂਰਾ ਪੂਰਾ ਮਨੋਰੰਜਨ ਕੀਤਾ।
ਆਖਰ ‘ਤੇ ਜੇਤੂ ਖਿੜਾਰੀਆਂ ਨੂੰ ਇਨਾਮ ਵੰਡੇ ਗਏ ਤੇ ਪ੍ਰਬੰਧਕਾਂ ਵਲੋਂ ਰੋਟੀ ਪਾਣੀ ਦਾ ਪੂਰਾ ਇੰਤਜਾਮ ਕੀਤਾ ਹੋਇਆ ਸੀ, ਜਿਸ ਦਾ ਸਭ ਨੇ ਅਨੰਦ ਮਾਣਿਆ। ਆਖਿਰ ਤੇ ਪ੍ਰਬੰਧਕਾਂ ਵਲੋਂ ਸਭ ਦਾ ਪਿਕਨਿਕ ਵਿਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ ਗਿਆ।

 

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …