ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਵਾਲੇ ਪਰਿਵਾਰਾਂ ਨੇ 20 ਅਗਸਤ ਨੂੰ ਆਪਣੀ ਅਠਾਰਵੀਂ ਪਿਕਨਿਕ ਬਰੈਂਪਟਨ ਦੇ ਚਿੰਕਇਊਜੀ ਪਾਰਕ ਦੇ ਪਾਰਟ ਤਿੰਨ ਵਿੱਚ ਬੜੀਆਂ ਰੌਣਕਾਂ ਵਿੱਚ ਮਨਾਈ। ਪ੍ਰਬੰਧਕ ਹਰਚੰਦ ਸਿੰਘ ਬਾਸੀ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਬਲਰਾਜ ਸਿੰਘ ਗਿੱਲ, ਦਿਲਬਾਗ ਸਿੰਘ ਸੰਧੂ, ਸੁਖਦੇਵ ਸਿੰਘ ਕਾਹਲੋਂ, ਗੁਰਪਰੀਤ ਸਿੰਘ ਖੋਸਾ, ਜਸਵਿੰਦਰ ਸਿੰਘ ਸੇਖੋਂ, ਅਜੈਬ ਸਿੰਘ ਸਨ੍ਹੇਰ, ਜਲੌਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਪ੍ਰੀਤਪਾਲ ਸਿੰਘ ਬਾਸੀ, ਦਸ ਵਜੇ ਹੀ ਸੱਭ ਸਮਾਨ ਮੇਜ, ਕੁਰਸੀਆਂ, ਟੈਂਟ, ਬੈਨਰ ਕੋਲਡ ਡਰਿੰਕ, ਪਾਣੀ ਆਦਿ ਲੈ ਕੇ ਪਹੁੰਚ ਗਏ ਅਤੇ ਲੋੜੀਦੇ ਸੱਭ ਪ੍ਰਬੰਧ ਮੁਕੰਮਲ ਕਰ ਲਏ। ਸਾਢੇ ਦਸ ਕੁ ਵਜੇ ਮਸ਼ਹੂਰ ਸਵੀਟ ਮਹਿਲ ਰੈਸਟੋਰੈਂਟ ਦੇ ਮਾਲਕ ਸੁਖਰਾਜ ਸਿੰਘ ਕੰਗ ਦੇ ਇੰਮਪਲਾਈ ਅਤਿ ਜਾਇਕੇਦਾਰ ਬਰੇਕ ਫਾਸਟ ਦਾ ਸਮਾਨ ਲੈ ਕੇ ਪਹੁੰਚ ਗਏ। ਹੌਲੀ-ਹੌਲੀ ਪਰਿਵਾਰਾਂ ਦੇ ਪਰਿਵਾਰ ਬੱਚਿਆਂ ਸਮੇਤ ਪਹੁੰਚਣ ਲੱਗੇ ਅਤੇ ਰੌਣਕਾਂ ਵਧਣ ਲੱਗੀਆਂ।ਵਿਸੇਸ਼ ਗੱਲ ਇਹ ਸੀ ਕਿ ਇਸ ਵਾਰ ਬਹੁਤ ਸਾਰੇ ਨਵੇਂ ਪਰਿਵਾਰ ਅਤੇ ਸਟੂਡੈਂਟਸ ਵੱਡੀ ਗਿਣਤੀ ਵੱਚ ਸ਼ਾਮਲ ਹੋਏ। ਬਰੇਕਫਾਸਟ ਦਾ ਫੂਡ ਮੱਛੀ ਪਕੌੜਾ, ਆਲੂ ਪਕੌੜਾ, ਸਮੋਸਾ, ਗੁਲਾਬ ਜਾਮਨ, ਵੇਸਣ ਬਰਫੀ ਅਤੇ ਗਰਮ ਗਰਮ ਜਲੇਬੀ ਮਹਿਮਾਨਾਂ ਲਈ ਪਰੋਸਿਆ ਗਿਆ। ਦੇਰ ਬਾਅਦ ਮਿਲੇ ਪਰਿਵਾਰ ਬਰੇਕ ਫਾਸਟ ਲੈ ਕੇ ਆਪਸ ਵਿੱਚ ਇੱਕ ਦੂਜੇ ਦੀ ਸੁਖ ਸਾਂਦ ਪੁੱਛਦੇ ਢੇਰ ਸਾਰੀਆਂ ਗੱਲਾਂ ਕਰਦੇ, ਰਿਸ਼ਤੇਦਾਰੀਆਂ ਕੱਢਦੇ ਖਿੜ ਖਿੜ ਕੇ ਹਸਦੇ ਵੇਖੇ ਗਏ। ਬੱਚਿਆਂ ਦੀ ਪੜ੍ਹਾਈ, ਵਿਆਹ ਸ਼ਾਦੀਆਂ ਦੀ ਖਬਰ ਸਾਰ ਲੈਂਦੇ ਰਹੇ। ਇਸ ਰੌਣਕਾਂ ਵਾਲੇ ਮਾਹੌਲ ਨੂੰ ਹੋਰ ਚਾਰ ਚਿੰਨ ਲੱਗ ਗਏ ਜਦ ਪ੍ਰਸਿੱਧ ਪੱਤਰਕਾਰ ਅਤੇ ਸਕੂਲ ਟਰੱਸਟੀ ਸੱਤਪਾਲ ਸਿੰਘ ਜੌਹਲ, ਉਚ ਪਾਏ ਦੀ ਸਖਸੀਅਤ ਦੇਸ ਭਗਤ ਯਾਦਗਾਰ ਹਾਲ ਦੇ ਮੈਂਬਰ, ਪੰਜਾਬੀ ਕਹਾਣੀ ਅਤੇ ਵਾਰਤਕ ਦੇ ਸਿਰਮੌਰ ਲੇਖਕ ਵਰਿਆਮ ਸਿੰਘ ਸੰਧੂ, ਬਰੈਂਪਟਨ ਦੀ ਕੁੰਜੀ ਨਾਲ ਸਨਮਾਨਿਤ ਗੁਰਬਖਸ਼ ਸਿੰਘ ਮੱਲੀ ਸਾਬਕਾ ਐਮ ਪੀ, ਪ੍ਰਸਿੱਧ ਲੇਖਕ ਪੂਰਨ ਸਿੰਘ ਪਾਂਧੀ, ਖੇਡ ਜਗਤ ਤੋਂ ਪ੍ਰਿੰਸੀਪਲ ਸਰਵਣ ਸਿੰਘ, ਪ੍ਰਸਿੱਧ ਕਹਾਣੀਕਾਰ ਗੁਰਦੇਵ ਚੌਹਾਨ ਸ਼ਾਮਲ ਹੋ ਗਏ। ਵਿਸ਼ਵ ਪੰਜਾਬੀ ਕਾਨਫਰੰਸ ਤੋਂ ਦਲਬੀਰ ਸਿੰਘ ਕਥੂਰੀਆ, ਗਿਆਨ ਸਿੰਘ ਕੰਗ, ਰਵਿੰਦਰ ਕੰਗ, ਲਾਲੀ ਦੀ ਟੀਮ ਨੇ ਕਲੱਬ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਕਲੱਬ ਦੀ ਮਾਇਕ ਸਹਾਇਤਾ ਸਪੌਸਰਜ਼ ਸਵੀਟ ਮਹਿਲ ਐਂਡ ਪ੍ਰੈਜੀਡੈਂਟ ਕਨਵੈਂਸ਼ਨ ਸੈਂਟਰ ਤੋਂ ਸੁਖਰਾਜ ਕੰਗ, ਸੰਧੂ ਲਾਅ ਆਫਿਸ ਤੋਂ ਬਲਜਿੰਦਰ ਸਿਘ ਸੰਧੂ, ਸੇਵ ਮੈਕਸ ਰੀਐਲਟੀ ਤੋਂ ਜੱਸੀ ਸਿੰਘ, ਫਰੈਸ਼ ਫੂਡ ਸੈਂਟਰ ਕੈਲਡਨ ਤੋਂ ਅਵਤਾਰ ਸਿੰਘ ਖੋਸਾ, ਈਗਲ ਸੰਟ ਸਰਵਿਸ ਤੋਂ ਜਸਵਿੰਦਰ ਸਿੰਘ ਖੋਸਾ, ਕਿੰਗ ਰੀਐਲਟੀ ਤੋਂ ਸੁਖਜੀਤ ਸਿੰਘ ਕੰਗ ਐਂਡ ਗੁਰਲੀਨ ਖੈਹਰਾ, ਵਰਲਡ ਫਾਈਨੈਂਸ਼ਲ ਤੋਂ ਜਸਕਰਨ ਖੋਸਾ, ਹਰਚੰਦ ਸਿੰਘ ਬਾਸੀ, ਵਰਲਡ ਫਾਈਨੈਂਸ਼ਲ ਤੋਂ ਜਸਵਿੰਦਰ ਸਿੰਘ ਸੇਖੋਂ ਨੇ ਹਜ਼ਾਰ ਡਾਲਰ ਜਾਂ ਪੰਜ ਸੌ ਡਾਲਰ ਦੇ ਕੇ ਕੀਤੀ। ਜਿਨ੍ਹਾਂ ਨੂੰ ਕਲੱਬ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ।
ਪਿਕਨਿਕ ਵਿੱਚ ਸ਼ਾਮਲ ਹੋਣ ਆਏ ਪਰਿਵਾਰਾਂ ਨੇ ਵੀ ਹਰ ਸਾਲ ਦੀ ਤਰ੍ਹਾਂ ਦਿਲ ਖੋਹਲ ਕੇ ਮਾਇਕ ਸਹਾਇਤਾ ਕੀਤੀ ਜਿਨ੍ਹਾਂ ਦਾ ਕਲੱਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਪ੍ਰਸੰਸਾ ਕੀਤੀ। ਸਮਾਂ ਲੰਘਦੇ ਨੂੰ ਪਤਾ ਹੀ ਨਹੀਂ ਚੱਲਿਆ ਇੱਕ ਵਜ ਗਿਆ। ਹੁਣ ਬੱਚਿਆਂ, ਨੌਜਵਾਨਾਂ, ਬੀਬੀਆਂ, ਵਡੇਰੀ ਉਮਰ ਦੇ ਮੇਲ/ਫੀਮੇਲ ਦੀਆਂ ਦੌੜਾਂ ਸੁਰੂ ਹੋ ਗਈਆਂ, ਇਕੱਠ ਤਾੜੀਆ ਮਾਰ ਕੇ ਹੌਸਲਾ ਅਫਜਾਈ ਕਰਦਾ ਰਿਹਾ। ਖੂਬ ਚਹਿਲ ਪਹਿਲ ਹੋ ਗਈ। ਮਿਊਜ਼ੀਕਲ ਚੇਅਰ ਰੇਸ ਨੇ ਤਾਂ ਹੋਰ ਵੀ ਰੰਗ ਬੰਨ ਦਿਤਾ। ਜੇਤੂਆਂ ਨੂੰ ਸ਼ਾਨਦਾਰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜ ਸਾਲ ਤੱਕ ਦੀ ਉਮਰ ਦੇ ਹਰ ਬੱਚੇ ਦੇ ਗਲ ਮੈਡਲ ਪਾਏ ਗਏ ਅਤੇ ਸਾਰੇ ਬੱਚਿਆਂ ਨੂੰ ਗੇਮਾਂ ਦਿਤੀਆਂ ਗਈਆ। ਦੋ ਮੋਸਟ ਸੀਨੀਅਰਜ਼ ਗੁਰਨੇਕ ਸਿੰਘ ਢਿਲੋਂ ਬੋਤੀਆਂ ਵਾਲਾ ਅਤੇ ਹਰਵਿੰਦਰ ਕੌਰ ਬਰਾੜ ਤਲਵੰਡੀ ਭਾਈ ਨੂੰ ਰੇਡੀਓ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀਆਂ ਨੇ ਆਪਣਾ ਰਵਾਇਤੀ ਪੰਜਾਬੀ ਬੋਲੀਆਂ ਗਿੱਧਾ ਪਾ ਕੇ ਦਿਲਾਂ ਦੇ ਵਲਵਲੇ ਸੰਤੁਸ਼ਟ ਕੀਤੇ ਸ਼ਾਮ ਦੇ ਭੋਜਨ ਦੀ ਵਾਰੀ ਆ ਗਈ ਢੱਕਣ ਉਠਾਉਣ ਤੇ ਸੁਆਦੀ ਭੋਜਨ ਦੀਆਂ ਲਪਟਾਂ ਆਉਣ ਲੱਗੀਆਂ। ਸੱਭ ਮਹਿਮਾਨਾਂ ਨੇ ਸਵੈ ਅਨੁਸਾਸ਼ਾਨ ਵਿੱਚ ਰਹਿ ਕੇ ਲਾਈਨ ਵਿੱਚ ਲੱਗ ਕੇ ਭੋਜਨ ਛਕਿਆ। ਇਸ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੈਂਬਰ ਜਗਰਾਜ ਸਿੰਘ ਖੋਸਾ, ਪ੍ਰੀਤਮ ਸਿੰਘ ਬਰਾੜ ਮਹੀਂਆਂ ਵਾਲਾ, ਨਛੱਤਰ ਸਿੰਘ ਢੰਡੀਆਂ, ਰਜਵੰਤ ਸਿੰਘ ਬਾਸੀ, ਪਰੇਮ ਸਿੰਘ ਸੇਖੋਂ ਪੁਤਰ ਵਿਸਾਖਾ ਸਿੰਘ ਸੇਖੋਂ, ਚੰਦ ਸਿੰਘ ਕਾਹਲੋਂ, ਗੁਰਚਰਨ ਸਿੰਘ ਸੰਧੂ ਸਰਪੰਚ, ਕਸ਼ਮੀਰ ਸਿੰਘ ਕਿੰਗਰਾ, ਜਸਵੀਰ ਸਿੰਘ ਕਸੋਆਣਾ, ਬਲਦੇਵ ਸਿੰਘ ਕਸੋਅਣਾ, ਪਿਆਰਾ ਸਿੰਘ ਹੰਸਰਾ, ਤਾਰਾ ਸਿੰਘ ਗਰਚਾ ਆਦਿ ਨੇ ਕਲੱਬ ਦਾ ਮਾਣ ਵਧਾਈ ਰੱਖਿਆ। ਸੋਨੂ, ਜਸ, ਕਰਨ, ਹਰਕੀਤ, ਅਕਾਸ਼ ਨੇ ਗਾਰਬੇ ਉਠਾ ਕੇ ਸਫਾਈ ਕੀਤੀ ਅਤੇ ਸਾਰੀ ਕਲੋਜਿੰਗ ਵਿੱਚ ਹੱਥ ਵਟਾਇਆ। ਸਾਡੀ ਕਲੱਬ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਛਪਾਲ ਸਿੰਘ ਬਰਾੜ ਜੋ ਪ੍ਰੋਫੈਸ਼ਨਲ ਫੋਟੋ ਗਰਾਫਰ ਹਨ, ਅਫਸੋਸ ਹੈ ਬੀਮਾਰ ਹੋਣ ਕਾਰਨ ਫੋਟੋਗਰਾਫੀ ਨਹੀਂ ਕਰ ਸਕੇ। ਉਸ ਲਈ ਦੁਆ ਕਰਦੇ ਹਾਂ ਜਲਦੀ ਤੰਦਰੁਸਤ ਹੋਣ। ਉਹਨਾਂ ਦੀ ਥਾਂ ਫੋਟੋਗਰਾਫੀ ਦੀ ਡਿਉਟੀ ਸੁਖਪਾਲ ਸਿੰਘ ਕੰਗ ਨੇ ਨਿਭਾਈ।
ਜ਼ਿਲ੍ਹਾ ਫਿਰੋਜ਼ਪੁਰ ਕਲੱਬ ਦੇ ਸਮੁਚੇ ਇਕੱਠ ਨੇ ਮਿਠੂ ਸਿੰਘ ਗਿੱਲ ਪ੍ਰਧਾਨ ਮੋਗਾ ਕਲੱਬ ਦੇ ਜਵਾਨ ਪੁੱਤ ਦੇ ਅਚਾਨਕ ਵਿਛੋੜਾ ਦੇ ਜਾਣ ਤੇ ਅਤਿਅੰਤ ਦੁਖ ਦਾ ਪ੍ਰਗਟਾਵਾ ਕੀਤਾ। ਕਾਸ਼! ਕਿਸੇ ਨਾਲ ਅਜਿਹੀ ਘਟਨਾ ਨਾ ਵਾਪਰੇ। ਅੰਤ ਵਿੱਚ ਹਰਚੰਦ ਸਿੰਘ ਬਾਸੀ ਨੇ ਪਿਕਨਿਕ ਵਿੱਚ ਸ਼ਾਮਲ ਹੋਏ ਨਵੇਂ ਪੁਰਾਣੇ ਸੱਭ ਮਹਿਮਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਣ ਵਾਲੀ ਪਿਕਨਿਕ ਵੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।