15.9 C
Toronto
Monday, July 20, 2026
spot_img
Homeਕੈਨੇਡਾਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਦੇ ਸਮਾਗਮ 'ਚ ਪਹੁੰਚੇ ਐਮਪੀ ਕ੍ਰਿਸਟੀ ਡੰਕਨ

ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਦੇ ਸਮਾਗਮ ‘ਚ ਪਹੁੰਚੇ ਐਮਪੀ ਕ੍ਰਿਸਟੀ ਡੰਕਨ

ਬਰੈਂਪਟਨ : ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਨੇ ਵੁਡਬਾਈਨ ਹੋਟਲ ਵਿਚ ਇਕ ਸਮਾਗਮ ਕਲੱਬ ਦੇ ਪ੍ਰਧਾਨ ਸੁਲੱਖਣ ਸਿੰਘ ਦੀ ਅਗਵਾਈ ‘ਚ ਕਰਵਾਇਆ। ਇਸ ਸਮਾਗਮ ਵਿਚ ਪ੍ਰਧਾਨ ਸੁਲੱਖਣ ਸਿੰਘ ਅਤੇ ਕੇਵਲ ਸਿੰਘ ਦੇ ਸੱਦੇ ‘ਤੇ ਈਟੋਬੀਕੋਕ ਨੌਰਥ ਤੋਂ ਮੰਤਰੀ ਐਮਪੀ ਕ੍ਰਿਸਟੀ ਡੰਕਨ ਵੀ ਪਹੁੰਚੇ। ਐਮਪੀ ਕ੍ਰਿਸਟੀ ਡੰਕਨ ਨੇ ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਦੇ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਇਨਾਮ ਵੀ ਵੰਡੇ। ਪ੍ਰੋਗਰਾਮ ਵਿਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ। ਪ੍ਰੋਗਰਾਮ ਦੇ ਅਖੀਰ ਵਿਚ ਕ੍ਰਿਸਟੀ ਡੰਕਨ ਨੇ ਸਾਰਿਆਂ ਦਾ ਧੰਨਵਾਦ ਕੀਤਾ।

RELATED ARTICLES
POPULAR POSTS