0.5 C
Toronto
Friday, November 28, 2025
spot_img
Homeਕੈਨੇਡਾਕੈਮਬ੍ਰਿਜ ਗੁਰੂਘਰ 'ਚ 40 ਮੁਕਤਿਆਂ ਦੀ ਯਾਦ ਵਿਚ ਸਮਾਗਮ ਹੋਏ

ਕੈਮਬ੍ਰਿਜ ਗੁਰੂਘਰ ‘ਚ 40 ਮੁਕਤਿਆਂ ਦੀ ਯਾਦ ਵਿਚ ਸਮਾਗਮ ਹੋਏ

ਟੋਰਾਂਟੋ/ਬਿਊਰੋ ਨਿਊਜ਼

ਖਿਦਰਾਣੇ ਦੀ ਢਾਬ ਮੁਕਤਸਰ ਦੀ ਜੰਗ ਵਿਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਿਖ਼ੇ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਸਜੇ ਹੋਏ ਦੀਵਾਨਾਂ ਵਿਚ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਨਾਮ ਸਿੰਘ ਦੇ ਜਥੇ ਵਲੋਂ ਸ਼ਬਦ ਕੀਰਤਨ ਅਤੇ ਭਾਈ ਰਾਜਪਾਲ ਸਿੰਘ ਵਲੋਂ ਕਵਿਤਾ ਰਾਹੀਂ ਹਾਜ਼ਰੀ ਭਰੀ ਗਈ।

ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੈਦੀਪ ਸਿੰਘ ਫਗਵਾੜਾ ਨੇ ਮਾਘ ਮਹੀਨੇ ਦੇ ਸ਼ਬਦ ਦੀ ਵਿਚਾਰ ਅਤੇ 40 ਮੁਕਤਿਆਂ ਦੇ ਇਤਿਹਾਸ ਦੇ ਪ੍ਰਸੰਗ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਸਤਿਗੁਰੂ ਜੀ ਦਾ ਸੁਭਾਅ ਹਮੇਸ਼ਾ ਹੀ ਬਖਸ਼ਣ ਵਾਲਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਵਲੋਂ ਲਿਖਿਆ ਬੇਦਾਵਾ ਪਾੜ ਕੇ ਟੁੱਟੀ ਗੰਢੀ ਸੀ, ਜਿਸ ਜਗਾ ਅੱਜ ਅਸੀਂ ਮੁਕਤਸਰ ਵਿਖ਼ੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਦਰਸ਼ਨ ਕਰਦੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਖਵਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਅਤੇ ਸੰਗਤਾਂ ਨੂੰ ਪ੍ਰੇਰਨਾ ਦਿੱਤੀ ਕਿ ਸਾਨੂੰ ਗੁਰਬਾਣੀ ਗੁਰੂਘਰ ਨਾਲ ਜੁੜਨਾ ਚਾਹੀਦਾ ਹੈ।

 

 

RELATED ARTICLES
POPULAR POSTS