ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਨੇ ਹਾਜ਼ਰੀਨ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ।ઠਜਤਿੰਦਰ (ਸੱਨੀ) ਸਵੈਚ ਨੇ ਆਪਣੀਆਂ ਦੋ ਕਵਿਤਾਵਾਂ ਸੁਣਾ ਕੇ ਵਧੀਆ ਵਾਹ-ਵਾਹ ਲੈ ਲਈઠਰਫ਼ੀ ਅਹਮਦ ਹੋਰਾਂ ਆਪਣੇ ਖ਼ਾਸ ਅੰਦਾਜ਼ ਵਿਚ “ਆਈਡਿਯਲ” ਦੇ ਉਨਵਾਨ ਤੇ ਲਿਖਿਆ ਆਪਣਾ ਉਰਦੂ ਲੇਖ ਸੁਣਾ ਕੇ ਸ਼ਲਾਘਾ ਖੱਟੀ।ઠ ਜਸਵੰਤ ਸੇਖੋਂ ਹੋਰਾਂ ਆਪਣੀ ਖਣਕਦੀ ਅਵਾਜ਼ ਵਿੱਚ ਆਪਣੀ ਕਵਿਤਾ ਗਾ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ।
ਬੀਬੀ ਰਾਜਿੰਦਰ ਕੌਰ ਚੋਹਕਾ ਹੋਰਾਂ ਗੁਰੂ ਨਾਨਕ ਜੀ ਦੀ ਬਾਣੀ ਵਿੱਚ ਇਸਤਰੀ ਦੇ ਉੱਚੇ ਰੁਤਬੇ ਦੀ ਗੱਲ ਕੀਤੀ। ਉਹਨਾਂ ਅੱਜ ਦੇ ਹਾਲਾਤ ‘ਤੇ ਚਰਚਾ ਕਰਦਿਆਂ ਮਾਤਾ ਪਿਤਾ ਦੀ ਮੌਤ ਬਾਅਦ ਪੁੱਤਰਾਂ ਵਿਚ ਪਈ ਵੰਡ ਅਤੇ ਬੇਟੀ ਦੇ ਨਾਲ ਹੁੰਦੇ ਧੱਕੇ ਨੂੰ ਦਰਸਾਉਂਦੀ ਵੀਰ ਸਿੰਘ ਦੀ ਉਤਮ ਕਵਿਤਾ ਪੜ੍ਹੀ। ਜਸਵੀਰ ਸਿੰਘ ਸਹੋਤਾ ਹੋਰਾਂ ਦੀ ਕਵਿਤਾ ‘”ਗਰਜਾਂ'” ਕੁਝ ਸਾਫ਼ ਜੇਹੀ ਗੱਲ ਕਰ ਗਈઠਸੁਖਵਿੰਦਰ ਤੂਰ ਹੋਰਾਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਲਿਖੀ ਗ਼ਜ਼ਲ ਬਾ-ਤਰੱਨੁਮ ਗਾ ਕੇ ਰੌਣਕ ਲਾਈ। ਅਹਿਮਦ ਸ਼ਕੀਲ “ਅਹਮਦ” ਚੁਗ਼ਤਈ ਨੇ ਆਪਣੀ ਇਕ ਸੰਜੀਦਾ ਅਤੇ ਇਕ ਮਜ਼ਾਹੀਆ ਗ਼ਜ਼ਲ ਨਾਲ ਖ਼ੂਬ ਦਾਦ ਲੁੱਟੀ –
“ਦਿਲ ਦਾ ਹਾਲ ਵੀ ਕਹਿ ਨਹੀਂ ਹੁੰਦਾ, ਹੁਣ ਇਹ ਮੈਥੋਂ ਸਹਿ ਨਹੀਂ ਹੁੰਦਾ,
ਸਿਰ ਤੇ ઠਚੜ੍ਹ ਗਈ ઠਦੁਨੀਆਂਦਾਰੀ, ਰੱਬ ਦਾ ઠਨਾਂ ਵੀ ઠਲੈ ਨਹੀਂ ਹੁੰਦਾ”।
ਡਾ. ਮਨਮੋਹਨ ਬਾਠ ਹੋਰਾਂ “ਸਤਗੁਰ ਨਾਨਕ ਆਜਾ ਸੰਗਤ ਪਈ ਪੁਕਾਰ ਦੀ” ਬਹੁਤ ਹੀ ਪਿਆਰ ਨਾਲ ਗਾਕੇ ਗੁਰਪੁਰਬ ਦੀ ਵਧਾਈ ਦਿੱਤੀ।ઠ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰਕੇ ਵਾਹ-ਵਾਹ ਲਈ।ઠ
ਹਰਦਿਆਲ ਸਿੰਘ ਹੈਪੀ ਮਾਨ ਹੋਰਾਂ ਕਿਹਾ ਕੇ ਸਦੀਆਂ ਪਹਿਲੋਂ ਇਕ Faith (ਫੇਥ) ਸਿਸਟਮ ਸੀ ਜਿਸ ਵਿਚ ਜੀਵਨ ਰਹਿਤ/ਮਰਯਾਦਾ ਦਿੱਤੀ ਗਈ ਸੀ ਪਰ ਲੋਕ ਉਸਨੂੰ ਇਕ Organized (ਸੰਗਠਤ) ਧਰਮ ਬਣਾਕੇ ਉਸ ਵਿਚ ਜੀਣ ਲਗ ਪਏ। ਅੱਜ ਦਾ ਮਨੁੱਖ ਇਸੇ ਦੇ ਸਿੱਟੇ ਭੁਗਤ ਰਿਹਾ ਹੈ। ਰਣਜੀਤ ਸਿੰਘ ਮਿਨਹਾਸ ਹੋਰਾਂ ਅਪਣੀ ਇਸ ਕਵਿਤਾ ਰਾਹੀਂ ਗੁਰਪੁਰਬ ਦੀ ਵਧਾਈ ਦਿੱਤੀ ઠਰਵੀ ਜਨਾਗਲ ਹੋਰਾਂ ਨੇ ਸੰਤਰਾਮ ਓਦਾਸੀ ਦਾ ਗੀਤ ਬਾ-ਤਰੱਨੁਮ ਗਾਕੇ ਤਾੜੀਆਂ ਲਈਆਂ।ઠ ਜਗਦੀਸ਼ ਚੋਹਕਾ ਹੋਰਾਂ ਗੁਰੂ ਨਾਨਕ ਦੇ ਫਲਸਫੇ ਦੀ ਚਰਚਾ ਕਰਦਿਆਂ ਕਿਹਾ ਕਿ ਮਹਾਨ ਚਿੰਤਕ, ਸੱਚੇ ਮਨੁੱਖ, ਤਰਕਸ਼ੀਲ ਸਾਹਿਤਕਾਰ, ਕਿਰਤ ਦੀ ਮੰਗ ਕਰਨ ਵਾਲੇ, ਵੰਡ ਕੇ ਛੱਕਣ ਤੇ ਅਮਲ ਕਰਨ ਵਾਲੇ ਗੁਰੂ ਨਾਨਕ ਵਲੋਂ ਸੰਸਾਰ ਅੰਦਰ ਕਿਰਤੀ ਵਰਗ ਦੀ ਰਾਖੀ ਲਈ ਜੋ ਹੋਕਾ ਦਿੱਤਾ ਗਿਆ, ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਸ਼ਾਇਰਾਂ ਦੇ ਚੁਣਵੇਂ ਉਰਦੂ ਸ਼ੇਅਰਾਂ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ। ਤਰਲੋਕ ਸਿੰਘ ਚੁਗ਼ ਹੋਰਾਂ ਤੋਂ ਸ਼ਾਨਦਾਰ ਚੁਟਕੁਲੇ ਸੁਣਦੇ ਹੋਏ ਹੱਸਦੇ-ਹੱਸਾਉਂਦੇ ਹੋਏ ਸਭਾ ਦਾ ਸਮਾਪਨ ਹੋਇਆ।ઠ
ਹੋਰ ਜਾਣਕਾਰੀ ਲਈ ਤੁਸੀਂ ਪ੍ਰੋ.ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਜਾਂ 403-870-5609 ਅਤੇ ਸਕੱਤਰ (ਜੱਸ) ਚਾਹਲ ਨਾਲ 403-667-0128 ‘ਤੇ ਸੰਪਰਕ ਕਰ ਸਕਦੇ ਹੋ।