ਟੋਰਾਂਟੋ/ਹਰਜੀਤ ਸਿੰਘ ਬਾਜਵਾ
ਆਪਣੀ ਆ ਰਹੀ ਪੰਜਾਬੀ ਫਿਲਮ ‘ਦਾਰਾ’ ਦੀ ਮਸ਼ਹੂਰੀ ਇੱਥੇ ਆਏ ਮਸ਼ਹੂਰ ਗਾਇਕ ਅਤੇ ਭੰਗੜੇ ਦੇ ਮਹਾਂਰਥੀ ਵੱਜੋਂ ਜਾਣੇ ਜਾਦੇ ਪੰਮੀ ਬਾਈ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੰਮ ਕਰਦਿਆਂ ਹੀ ਗਾਇਆ ਹੈ ਲੱਚਰਤਾ ਤੋਂ ਕੋਹਾਂ ਦੂਰ ਸਾਫ ਸੁੱਥਰਾ ਪੰਜਾਬੀ ਸੱਭਿਆਚਾਰ ਆਪਣੇ ਆਪ ਵਿੱਚ ਮਣਾਂ ਮੂੰਹੀਂ ਪਿਆਰ ਅਤੇ ਪਿਆਰ ਕਰਨ ਦੀ ਖਿੱਚ ਸਮੋਈ ਬੈਠਾ ਹੈ ਲੋੜ ਤਾਂ ਹੈ ਪੰਜਾਬੀ ਸੱਭਿਆਚਾਰ ਦੇ ਪਿਛਲੇ ਵਰਕੇ ਫਰੋਲਣ ਦੀ ਜਿਸਦੀ ਅਸੀਂ ਇਸ ਫਿਲਮ ਵਿੱਚ ਕੋਸ਼ਿਸ਼ ਕੀਤੀ ਹੈ ਵਿਛੜ ਗਏ ਦੋ ਭਰਾਵਾਂ ਦੀ ਕਹਾਣੀ ਜਿਹਨਾਂ ਵਿੱਚੋਂ ਇੱਕ ਪਾਕਿਸਤਾਨ ਚਲਾ ਗਿਆ ਅਤੇ ਦੂਜਾ ਭਾਰਤ ਵਿੱਚ ਰਹਿ ਗਿਆ ਪਾਕਿਸਤਾਨ ਗਏ ਭਰਾ ਨੂੰ ਭਰਾ ਦੇ ਵਿਛੜਨ ਦਾ ਝੋਰਾ ਤੇ ਇਹੀ ਝੋਰਾ ਦੂਰ ਕਰਨ ਲਈ ਭਰਾ ਦਾ ਮੁੰਡਾ ਭਾਰਤ ਆਉਂਦਾ ਹੈ, ਇਸ ਫਿਲਮ ਵਿੱਚ ਬਾਰਤ ਅਤੇ ਪਾਕਿਸਤਾਨ ਦੇ ਪਿੰਡ ਵੀ ਦਿਖਾਈ ਦੇਣਗੇ, ਪੰਜਾਬ ਦੇ ਸਾਰੇ ਦੇ ਸਾਰੇ ਪਿੰਡਾਂ ਦੀ ਕਹਾਣੀ ਪਰਿਵਾਰਕ ਰਿਸ਼ਤਿਆਂ ਦਾ ਹੋ ਰਿਹਾ ਘਾਣ ਜਹੇ ਵਿਸ਼ੇ ਤੇ ਲਾਈਵ ਫੋਕ ਸਟੂਡੀਓ ਪ੍ਰੋਡਕਸ਼ਨ ਹਾਊਸ ਵੱਲੋਂ ਤਿਆਰ ਹੋਈ ਇਹ ਫਿਲਮ ਸੰਸਾਰ ਭਰ ਵਿੱਚ ਗੁਰਾਇਆ ਫਿਲਮਜ਼ ਵੱਲੋਂ 2 ਸਤੰਬਰ ਨੂੰ ਰੀਲੀਜ਼ ਕੀਤੀ ਜਾ ਰਹੀ ਹੈ ਦੋਵਾਂ ਪੰਜਾਬਾਂ ਦੇ ਪਛੋਕੜ ਨਾਲ ਜੁੜੀ ਇਸ ਕਹਾਣੀ ਪਿੰਡਾਂ ਦੇ ਸੱਭਿਆਚਾਰ ਦੀ ਬਾਤ ਪਾਏਗੀ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾਂ ਦੁਆਰਾ ਲਿਖੀ ਕਹਾਣੀ ‘ਦਾਰਾ’ ਤੇ ਅਧਾਰਿਤ ਇਸ ਫਿਲਮ ਦਾ ਡਾਇਰੈਕਟਰ ਪ੍ਰਵੀਨ ਕੁਮਾਰ ਹੈ ਫਿਲਮ ਵਿੱਚ ਜਿੱਥੇ ਪੰਮੀ ਬਾਈ ਅਤੇ ਹੈਪੀ ਰਾਏਕੋਟੀ ਨੂੰ ਪਹਿਲੀ ਵਾਰ ਇਕੱਠਿਆਂ ਵੱਡੇ ਪਰਦੇ ਤੇ ਦੇਖਿਆ ਜਾਵੇਗਾ ਉੱਥੇ ਹੀ ਇਸ ਫਿਲ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ, ਗੁਰਭਜਨ ਗਿੱਲ, ਪ੍ਰਸਿੱਧ ਪਾਕਿਸਤਾਨੀ ਗਾਇਕ ਅਕਰਮ ਰਾਹੀ ਗੁਰਪ੍ਰੀਤ ਘੁੱਗੀ, ਸ਼ਵਿੰਦਰ ਮਾਹਲ, ਸਰਦਾਰ ਸੋਹੀ, ਬੀਬੀ ਨਿਰਮਲ ਰਿਸ਼ੀ, ਆਦਿ ਤੋਂ ਬਿਨਾਂ ਹੋਰ ਵੀ ਕਈ ਕਲਾਕਾਰ ਆਪਣੀ ਅਦਾਕਾਰੀ ਦਿਖਾ ਰਹੇ ਹਨ ਅਤੇ ਦੋਵਾਂ ਪੰਜਾਬਾਂ ਦਾ ਮੇਲ ਕਰਾਉਣ ਦੀ ਗੱਲ ਕਰਦੇ ਪੰਮੀ ਬਾਈ ਅਤੇ ਅਕਰਮ ਰਾਹੀ ਦੇ ਗੀਤ ਲੋਕਾਂ ਨੂੰ ਸਿਨਮਿਆਂ ਵੱਲ ਖਿੱਚ ਕੇ ਲੈ ਜਾਣਗੇ। ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵੱਡਮੁੱਲੇ ਯੋਗਦਾਨ ਬਦਲੇ ਪੰਮੀ ਬਾਈ ਦਾ ਭੰਗੜਾ ਕੋਚ ਗੁਰਪ੍ਰੀਤ ਵਿਰਕ ਅਤੇ ਉਹਨਾਂ ਦੀ ਟੀਮ ਵੱਲੋਂ ਸਨਮਾਨ ਵੀ ਕੀਤਾ ਗਿਆ ਇਸ ਸਮੇਂ ਉਹਨਾਂ ਨਾਲ ਸ੍ਰ. ਨਿਰਮਲ ਸਿੰਘ ਵਿਰਕ, ਰਮਿੰਦਰ ਸਿੰਘ ਔਜਲਾ, ਇੰਦਰਜੀਤ ਸਿੰਘ ਨਾਗਰਾ, ਅਮਰਜੀਤ ਸਿੰਘ ਢੀਡਸਾਂ, ਲਖਬੀਰ ਸਿੰਘ ਖੰਗੂੜਾ, ਅਮਰਜੀਤ ਸਿੰਘ ਸ਼ੌਕਰ ਆਦਿ ਵੀ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …