-5.6 C
Toronto
Monday, January 19, 2026
spot_img
Homeਕੈਨੇਡਾਮਝੈਲਾਂ ਦੀ ਪਿਕਨਿਕ ਮਾਲਟਨ 'ਚ 28 ਜੁਲਾਈ ਨੂੰ

ਮਝੈਲਾਂ ਦੀ ਪਿਕਨਿਕ ਮਾਲਟਨ ‘ਚ 28 ਜੁਲਾਈ ਨੂੰ

ਮਾਲਟਨ/ਕੰਵਲਜੀਤ ਕੰਵਲ :ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਮਾਲਟਨ ਦੇ ਪਾਲ ਕੌਫੀ (ਵਾਈਲਡ ਵੁੱਡ ਪਾਰਕ) ਬੀ ਏਰੀਆ ਵਿੱਚ ਜੋ ਕਿ 3430 ਡੈਰੀ ਰੋਡ ਈਸਟ ਗੋਰਵੇਅ ਅਤੇ ਡੇਰੀ ਰੋਡ ‘ਤੇ ਸਥਿੱਤ ਹੈ ਵਿਖੇ ਮਾਝਾ ਪਿਕਨਕ ਮਨਾਈ ਜਾ ਰਹੀ ਹੈ। ਕਲੱਬ ਦੇ ਪ੍ਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਇਹ ਪਿਕਨਿਕ 28 ਜੁਲਾਈ 18 ਸਨਿੱਚਰਵਾਰ ਸਵੇਰੇ 11.30 ਤੋਂ ਸ਼ਾਮ 5.00 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।
ਮਝੈਲਾਂ ਦੇ ਵੱਡੇ ਸਹਿਯੋਗ ਨਾਲ ਆਯੋਜਿਤ ਇਸ ਪਿਕਨਿਕ ਵਿੱਚ ਸਾਰਾ ਦਿਨ ਚਾਹ, ਕੋਲਡ ਡਰਿੰਕਸ, ਗਰਮਾਂ ਗਰਮ ਪਕੌੜੇ, ਜਲੇਬੀਆਂ , ਛੋਲੇ ਭਟੂਰੇ, ਪੋਪ ਕਾਰਨ ਸਮੇਤ ਖਾਣ ਪੀਣ ਦੇ ਵੱਡੇ ਸਟਾਲ ਲਾਏ ਜਾਣਗੇ। ਮਝੈਲਾਂ ਦੇ ਮਨੋਰੰਜਨ ਲਈ ਇਸ ਪਿਕਨਿਕ ਵਿੱਚ ਡੀ ਜੇ, ਭੰਗੜਾ, ਗਿੱਧਾ, ਬੱਚਿਆਂ ਲਈ ਕਲਾਊਨ ਸਰਵਿਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਬੱਚਿਆਂ ਦੀਆਂ ਦੌੜਾਂ, ਸੀਨੀਅਰ ਦੌੜਾਂ, ਚਾਟੀ ਦੌੜ, ਸ਼ਾਟ ਪੁੱਟ, ਵਾਲੀ ਬਾਲ ਸਮੇਤ ਖੇਡਾਂ ਕਰਾਈਆਂ ਜਾਣਗੀਆਂ। ਪ੍ਰਬੰਧਕਾਂ ਵੱਲੋਂ ਮਾਝਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੀਤੇ ਸਾਲਾਂ ਵਾਗੂ ਵੱਡੀ ਗਿਣਤੀ ਚ ਇਸ ਵਰ੍ਹੇ ਵੀ ਪਰਿਵਾਰਾਂ ਸਮੇਤ ਪੁੱਜਣ ਅਤੇ ਇਸ ਪਰਿਵਾਰਿਕ ਮਾਝਾ ਮਿਲਣੀ ਚ ਆਪਣਾਂ ਯੋਗਦਾਨ ਪਾਉਣ। ਕਿਸੇ ਕਿਸਮ ਦੀ ਹੋਰ ਜਾਣਕਾਰੀ ਲਈ ਪ੍ਰਬੰਧਕਾਂ ਨਾਲ ਹੇਠਲੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 647-269-7225, 416-561-3907 ਅਤੇ 416-817 4684

RELATED ARTICLES
POPULAR POSTS