ਬਰੈਂਟਪਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਕਾਰਕੁੰਨ ਜੋਤਵਿੰਦਰ ਸਿੰਘ ਸੋਢੀ ਨੇ ਉਨਟਾਰੀਓ ਸਰਕਾਰ ਵਲੋਂ ਵਿਵਾਦਤ ਸੈਕਸ ਸਲੇਬਸ ਖਤਮ ਕਰਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ ਇਤਰਾਜ਼ਯੋਗ ਸਿਲੇਬਸ ਬੱਚਿਆਂ ਉਪਰ ਠੋਸ ਦਿੱਤਾ ਸੀ ਜਿਸ ਦਾ ਉਹ ਵਿਰੋਧ ਕਰਦੇ ਰਹੇ ਹਨ ਅਤੇ ਰੋਸ ਪ੍ਰਦਰਸ਼ਨ ਕੀਤੇ। ਸਰਕਾਰ ਨੇ ਆਪਣੀ ਅੜੀ ਪੁਗਾਈ ਸੀ, ਕਿਸੇ ਦੀ ਪੁਕਾਰ ਨਾ ਸੁਣੀ ਅਤੇ ਮਾਪਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਾ ਕੀਤਾ। ਸੋਢੀ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣਾ ਚੋਣ ਵਾਅਦਾ ਪੂਰਾ ਕਰਨ ਪ੍ਰਤੀ ਸੁਹਿਰਦਤਾ ਦਿਖਾਈ ਹੈ। ਸੋਢੀ ਨੇ ਸਿੱਖਿਆ ਮੰਤਰੀ ਲੀਜ਼ਾ ਥਾਮਪਸਨ ਦੀ ਵੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਅਗਲੇ ਵਿਦਿਅਕ ਵਰ੍ਹੇ (4 ਸਤੰਬਰ) ਤੋਂ ਪੁਰਾਣਾ ਸਿਲੇਬਸ ਲਾਗੂ ਕਰਨ ਦਾ ਐਲਾਨ ਸਮੇਂ ਅਨੁਸਾਰ ਢੁਕਵਾਂ ਹੈ। ਉਨ੍ਹਾਂ ਆਖਿਆ ਕਿ ਬੱਚਿਆਂ ਨੂੰ ਮੈਥ, ਸਾਇੰਸ, ਅੰਗਰੇਜ਼ੀ ਆਦਿਕ ਵਿਸ਼ਿਆਂ ਦਾ ਗਿਆਨ ਦੇਣਾ ਪਹਿਲ ਹੋਣੀ ਚਾਹੀਦੀ ਹੈ ਨਾ ਕਿ ਛੋਟੀ ਉਮਰ ਵਿੱਚ ਸੈਕਸ ਦੀਆਂ ਕਿਸਮਾਂ ਅਤੇ ਤਰੀਕੇ ਦੱਸ ਕੇ ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਕੀਤੀ ਜਾਣੀ ਚਾਹੀਦੀ ਹੈ।
Check Also
ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ …