ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀ ਕਾਜਕਾਰਨੀ ਦੀ ਮੀਟਿੰਗ ਗੁਰਨਾਮ ਸਿੰਘ ਗਿੱਲ ਦੀ ਪਰਧਾਨਗੀ ਹੇਠ ਹੋਈ ਜਿਸ ਵਿੱਚ ਆਉਣ ਵਾਲੇ ਦਿਨਾਂ ਲਈ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਹਨਾਂ ਪਰੋਗਰਾਮਾਂ ਸਬੰਧੀ ਅਮਰਜੀਤ ਸਿੰਘ, ਪਰਮਜੀਤ ਬੜਿੰਗ, ਸ਼ਿਵਦੇਵ ਸਿੰਘ ਰਾਏ, ਮਹਿੰਦਰ ਕੌਰ , ਨਿਰਮਲਾ ਪਰਾਸ਼ਰ ਅਤੇ ਹੋਰਨਾਂ ਨੇ ਆਪਣੇ ਆਪਣੇ ਸਝਾਅ ਸੁਚਾਰੂ ਢੰਗ ਨਾਲ ਪੇਸ਼ ਕੀਤੇ।
ਕਲੱਬ ਵਲੋਂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਡੇਅ ਅਤੇ ਭਾਰਤ ਦੇ ਅਜ਼ਾਦੀ ਦਿਵਸ ਸਾਂਝੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਮੀਟਿੰਗ ਵਿੱਚ ਇਹ ਪ੍ਰੋਗਰਾਮ ਅਗਸਤ ਦੇ ਪਹਿਲੇ ਹਫਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਕਲੱਬ ਮੈਂਬਰਾਂ ਦੇ ਸੁਝਾਅ ਮੁਤਾਬਕ ਅਗਲਾ ਟਰਿੱਪ 19 ਅਗਸਤ ਨੂੰ ਬਲਿਊ ਮਾਊਨਟੇਨ ਅਤੇ ਵਸਾਗਾ ਬੀਚ ਦਾ ਲਾਇਆ ਜਾਵੇਗਾ। ਕਲੱਬ ਮੈਂਬਰਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਫੈਸਲਾ ਵੀ ਕੀਤਾ ਗਿਆ ਕਿ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ 29 ਜੁਲਾਈ ਨੂੰ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ। ਇਸ ਲਈ ਕਲੱਬ ਵਲੋਂ ਇੱਕ ਵੱਡੀ ਬੱਸ ਅਤੇ ਕਾਰਾਂ ਦਾ ਕਾਫਲਾ ਜਾਵੇਗਾ। ਇਸ ਲਈ ਮੈਂਬਰਾਂ ਨੂੰ 10 ਵਜੇ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਉੱਪ ਪਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਰੈੱਡ ਵਿੱਲੋ ਕਲੱਬ ਮੈਂਬਰਜ਼ 29 ਜੁਲਾਈ ਦੇ ਸੀਨੀਅਰਜ ਸਮਾਗਮ ਵਿੱਚ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਣਗੇ
RELATED ARTICLES

