ਬਰੈਂਪਟਨ : ਮਾਊਂਨਟੇਨਐਸ਼ ਸੀਨੀਅਰ ਕਲੱਬ ਬਰੈਂਪਟਨ ਵਲੋਂ ਗਰੇਵਿਲੇ ਪਾਰਕ ਵਿਚ ਭਾਰਤ ਦਾ ਆਜ਼ਾਦੀ ਦਿਵਸ ਅਤੇ ਕੈਨੇਡਾ ਡੇਅ ਦੋਵੇਂ ਮਨਾਏ ਗਏ। ਇਸ ਮੌਕੇ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਬੱਚਿਆਂ ਵਲੋਂ ਇਨਾਮ ਵੀ ਜਿੱਤੇ ਗਏ। ਇਸ ਮੌਕੇ ਪੈਟਰਕ ਬ੍ਰਾਊਨ, ਕਮਲ ਖਹਿਰਾ, ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਤੇ ਹੋਰ ਕਲੱਬਾਂ ਦੇ ਪ੍ਰਧਾਨ ਦੇ ਅਹੁਦੇਦਾਰ ਵੀ ਹਾਜ਼ਰ ਹੋਏ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ। ਇਹ ਸਾਰਾ ਪ੍ਰੋਗਰਾਮ ਪ੍ਰਧਾਨ ਸੁਰਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਕੀਤਾ ਗਿਆ। ਹੋਰ ਜਾਣਕਾਰੀ ਲਈ ਸੁਰਜੀਤ ਸਿੰਘ ਗਿੱਲ ਨਾਲ ਫੋਨ ਨੰਬਰ 416-648-1351 ‘ਤੇ ਗੱਲ ਕੀਤੀ ਜਾ ਸਕਦੀ ਹੈ।