31.2 C
Toronto
Monday, July 13, 2026
spot_img
Homeਕੈਨੇਡਾਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਟਾਊਨਹਾਲ ਮੀਟਿੰਗ ਕੀਤੀ

ਦੀਪਕ ਅਨੰਦ ਨੇ ਮਿਸੀਸਾਗਾ ਵਾਸੀਆਂ ਨਾਲ ਟਾਊਨਹਾਲ ਮੀਟਿੰਗ ਕੀਤੀ

ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਦੀਪਕ ਅਨੰਦ ਨੇ ਬੀਤੇ ਦਿਨੀਂ ਸੇਂਟ ਵੈਲੇਨਟਾਈਨ ਐਲੀਮੈਂਟਰੀ ਸਕੂਲ ‘ਚ ਮਿਸੀਸਾਗਾ ਵਾਸੀਆਂ ਦੇ ਨਾਲ ਟਾਊਨ ਹਾਲ ਮੀਟਿੰਗ ਕੀਤੀ। ਇਸ ਦੌਰਾਨ ਸਥਾਨਕ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਐਮ.ਪੀ.ਭੀ. ਅਨੰਦ ਨੇ ਕਵੀਨਸ ਪਾਰਕ ਸਬੰਧਤ ਨਵੇਂ ਅਪਡੇਟ ਵੀ ਦਿੱਤੇ ਅਤੇ ਸਾਲ 2019 ਦੇ ਬਜਟ ਬਾਰੇ ਵੀ ਦੱਸਿਆ, ਜਿਨ੍ਹਾਂ ਵਿਚ ਏਂਗਲਿੰਟਨ ਵੈਸਟ ਐਲ.ਆਰ.ਟੀ. ਅਤੇ ਕ੍ਰਾਸਟਾਊਨ ਵੈਸਟ ਸਬਵੇਅ ਐਕਸਟੈਨਸ਼ਨ ਤੋਂ ਪੀਅਰਸਨ ਏਅਰਪੋਰਟ ਨੂੰ ਫੰਡਿੰਗ ਬਾਰੇ ਵੀ ਦੱਸਿਆ।ਉਨ੍ਹਾਂ ਨੇ ਦੱਸਿਆ ਕਿ ਮਿਸੀਸਾਗਾ ਮਾਲਟਨ ‘ਚ ਮੈਂਟਲ ਹੈਲਥ ਕੇਅਰ ਦੇ ਸਬੰਧ ‘ਚ ਕੰਮ ਕਰਨ ਲਈ ਛੇ ਜਥੇਬੰਦੀਆਂ ਨੂੰ 3 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਜਾਵੇਗੀ। ਇਸ ਦੌਰਾਨ ਲੋਕਾਂ ਦੇ ਸਵਾਲਾਂ ਦੇ ਉਤਰ ਵੀ ਦਿੱਤੇ ਗਏ ਅਤੇ ਦੱਸਿਆ ਕਿ ਸਿੱਖਿਆ ਅਤੇ ਸਕੂਲਾਂ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਐਮ.ਪੀ.ਪੀ. ਅਨੰਦ ਅਤੇ ਉਨ੍ਹਾਂ ਦੀ ਟੀਮ ਨੇ ਖੇਤਰ ਦੇ ਮੁੱਦਿਆਂ ਨੂੰ ਨੋਟ ਕੀਤਾ ਅਤੇ ਉਨ੍ਹਾ ਦੇ ਹੱਲ ਦਾ ਵਾਅਦਾ ਕੀਤਾ।

 

 

RELATED ARTICLES
POPULAR POSTS