Breaking News
Home / ਕੈਨੇਡਾ / ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਸਬੰਧੀ ਕੈਂਪ 2 ਨਵੰਬਰ ਤੋਂ ਹੋਣਗੇ ਸ਼ੁਰੂ

ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਸਬੰਧੀ ਕੈਂਪ 2 ਨਵੰਬਰ ਤੋਂ ਹੋਣਗੇ ਸ਼ੁਰੂ

ਬਰੈਂਪਟਨ : ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ ਨਵੰਬਰ ਵਿੱਚ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਅਤੇ ਆਮ ਸਲਾਹ ਦੇਣ ਸਬੰਧੀ ਵੱਖ ਵੱਖ ਥਾਵਾਂ ‘ਤੇ ਕੌਂਸਲਰ ਕੈਂਪ ਲਗਾਏ ਜਾ ਰਹੇ ਹਨ। ਇਹ ਕੈਂਪ 2 ਨਵੰਬਰ ਤੋਂ 24 ਨਵੰਬਰ ਤੱਕ ਚੱਲਣਗੇ।
ਇਸ ਤਹਿਤ 2 ਨਵੰਬਰ ਨੂੰ ਸਵੇਰੇ 9.30-2.00 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਰੋਡ, ਉਨਟਾਰੀਓ (ਸੁਰਿੰਦਰ ਸ਼ਾਸਤਰੀ-9053690363, ਆਰ. ਕੇ. ਸੱਭਰਵਾਲ 6476399896) ਵਿਖੇ, 3 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਗੁਰਦੁਆਰਾ ਦਸਮੇਸ਼ ਦਰਬਾਰ 566, ਆਰਚੀਬਾਲਡ ਸਟਰੀਟ, ਵਿਨੀਪੈਗ, ਮੈਨੀਟੋਬਾ ਵਿਖੇ, 9 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਹਿੰਦੂ ਸਭਾ ਟੈਂਪਲ, 9225, ਦਿ ਗੋਰੇ ਰੋਡ, ਬਰੈਂਪਟਨ (ਕੁਲਦੀਪ ਗੁਪਤਾ-6478336313) ਵਿਖੇ, 10 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਸਿੱਖ ਹੈਰੀਟੇਜ ਸੈਂਟਰ, 11796 ਏਅਰਪੋਰਟ ਰੋਡ, ਬਰੈਂਪਟਨ (ਅਜੀਤ ਸਿੰਘ ਬਾਵਾ-4162582167) ਵਿਖੇ, 11 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਗੁਰੂ ਰਵੀਦਾਸ ਸਭਾ ਟੋਰਾਂਟੋ 2284, ਕੁਇਨਜ਼ਵੇਅ ਡਰਾਇਵ, ਬੁਰਲਿੰਗਟਨ, ਉਨਟਾਰੀਓ (ਚਰਨਜੀਤ ਸਾਂਧੀ-2899717771, 905331924) ਵਿਖੇ, 16 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਵੈਸ਼ਨੋਦੇਵੀ ਮੰਦਿਰ, ਓਕਵਿਲਾ, 3259 ਬਰੌਂਟੀ ਰੋਡ, ਓਕਵਿਲਾ (ਨਾਥਨ ਲੇਲਜ-4163588485) ਵਿਖੇ, 17 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਗੁਰਦੁਆਰਾ ਸਾਹਿਬ 2070 ਸਿੰਡਰ’ਜ਼ ਰੋਡ ਈ, ਪੀਟਰਸਬਰਗ, ਕਿਚਨੇਰ, ਉਨਟਾਰੀਓ (ਕੁਲਦੀਪ ਬੱਚੜ-15195006265) ਵਿਖੇ, 23 ਨਵੰਬਰ ਨੂੰ ਸਵੇਰੇ 10.00-4.00 ਵਜੇ ਤੱਕ ਸਨਾਤਨ ਮੰਦਿਰ ਕਲਚਰਲ ਸੈਂਟਰ, 9333 ਵੁੱਡਬਾਇਨ ਐਵੇਨਿਊ, ਮਾਰਖਾਮ, ਉਨਟਾਰੀਓ ਵਿਖੇ (ਕੋਕੀਬੇਨ-4169176753) ਅਤੇ 24 ਨਵੰਬਰ ਨੂੰ ਸਵੇਰੇ 10.00-4.00 ਵਜੇ ਟਾਊਨ ਲਾਇਨ ਗੁਰਦੁਆਰਾ, ਕੈਂਬਰਿਜ (ਗੋਪਾਲ ਐਸ. ਸ਼ਰਮਾ-5197296171) ਵਿਖੇ ਲਗਾਇਆ ਜਾਵੇਗਾ। ਕੌਂਸਲੇਟ ਵੱਲੋਂ ਲਾਇਫ ਸਰਟੀਫਿਕੇਟ ਜਾਰੀ ਕਰਨ ਬਦਲੇ ਕੋਈ ਫੀਸ ਨਹੀਂ ਵਸੂਲੀ ਜਾਵੇਗੀ।
ਸਾਰੇ ਬਿਨੈਕਾਰ ਆਪਣੇ ਨਾਲ ਮੁਕੰਮਲ ਕੀਤੇ ਗਏ ਅਰਜ਼ੀ ਫਾਰਮ ਦੀ ਫੋਟੋਕਾਪੀ ਦੇ ਨਾਲ ਭਾਰਤੀ/ਕੈਨੇਡੀਅਨ ਅਥਾਰਿਟੀ ਵੱਲੋਂ ਜਾਰੀ ਕੀਤਾ ਗਿਆ ਫੋਟੋ ਪਛਾਣ ਕਾਰਡ (ਪਾਸਪੋਰਟ, ਡਰਾਈਵਿੰਗ ਲਾਇਸੈਂਸ ਆਦਿ) ਨਾਲ ਲੈ ਕੇ ਆਉਣ। ਲਾਇਫ ਸਰਟੀਫਿਕੇਟ ਜਾਰੀ ਕਰਨ ਲਈ ਅਰਜ਼ੀ ਫਾਰਮ ਬਿਨੈਕਾਰ ਵੱਲੋਂ ਕੈਂਪ ਦੌਰਾਨ ਕੌਂਸੂਲੈਟ ਅਧਿਕਾਰੀ ਸਾਹਮਣੇ ਹਸਤਾਖਰ ਕੀਤੇ ਜਾਣਗੇ। ਬਿਨੈਕਾਰ ਕਿਸੇ ਵੀ ਸਹਾਇਤਾ ਜਾਂ ਸਪੱਸ਼ਟੀਕਰਨ ਲਈ ਕੌਂਸਲੇਟ ਨਾਲ consec.toronto’mea.gov.in. ‘ਤੇ ਸੰਪਰਕ ਕਰ ਸਕਦੇ ਹਨ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …