Breaking News
Home / ਕੈਨੇਡਾ / ਪੀਐੱਸਬੀ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਬੈਰੀ ਅਤੇ ਬਰੇਸਬਰਿੱਜ ਵਿਖੇ ਮਨਾਈ ਪਿਕਨਿਕ,100 ਤੋਂ ਵਧੇਰੇ ਮੈਂਬਰਾਂ ਨੇ ਲਿਆ ਹਿੱਸਾ

ਪੀਐੱਸਬੀ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਬੈਰੀ ਅਤੇ ਬਰੇਸਬਰਿੱਜ ਵਿਖੇ ਮਨਾਈ ਪਿਕਨਿਕ,100 ਤੋਂ ਵਧੇਰੇ ਮੈਂਬਰਾਂ ਨੇ ਲਿਆ ਹਿੱਸਾ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 26 ਅਗਸਤ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ઑਪੀਐੱਸਬੀ ਸੀਨੀਅਰਜ਼ ਕਲੱਬ਼ ਦੇ ਮੈਂਬਰਾਂ ਨੇ ਬੈਰੀ ਅਤੇ ਬਰੇਸਬਰਿੱਜ ਜਾ ਕੇ ਪਿਕਨਿਕ ਦਾ ਆਨੰਦ ਲਿਆ। ਉਹ ਸਵੇਰੇ ਨੌਂ ਵਜੇ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿਚ ਇਕੱਠੇ ਹੋਏ ਅਤੇ ਉੱਥੋਂ ਦੋ ਬੱਸਾਂ ਵਿਚ ਸਵਾਰ ਹੋ ਕੇ 10.45 ਵਜੇ ਸੈਂਟੇਨੀਅਲ ਬੀਚ ਬੈਰੀ ਪਹੁੰਚੇ। ਉੱਥੇ ਪ੍ਰਬੰਧਕਾਂ ਵੱਲੋਂ ਸਾਰੇ ਮੈਂਬਰਾਂ ਨੂੰ ਚਾਹ, ਕਾਫ਼ੀ ਤੇ ਸਨੈਕਸ ਨਾਲ ਨਿਵਾਜਿਆ ਗਿਆ।
ਬਰੇਕਫ਼ਾਸਟ ਕਰਨ ਤੋਂ ਬਾਅਦ ਮੈਂਬਰਾਂ ਨੇ ਆਪਣੇ ਛੋਟੇ-ਛੋਟੇ ਗਰੁੱਪ ਬਣਾ ਲਏ ਅਤੇ ਆਲ਼ੇ-ਦੁਆਲ਼ੇ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਨਣ ਵਿਚ ਰੁੱਝ ਗਏ। ਉਨ੍ਹਾਂ ਵਿੱਚੋਂ ਕਈ ਤਾਂ ਲੇਕ ਦੇ ਨਾਲ ਨਾਲ ਬਣੀ ਟਰੇਲ ਵੱਲ ਚੱਲ ਪਏ ਅਤੇ ਕਈਆਂ ਨੇ ਉੱਥੇ ਹੀ ਕੁਰਸੀਆਂ ਤੇ ਬੈਂਚਾਂ ઑਤੇ ਬੈਠ ਕੇ ਗੱਪ-ਸ਼ੱਪ ਮਾਰਨ ਨੂੰ ਤਰਜੀਹ ਦਿੱਤੀ। ਕਈ ਨੇੜੇ ਹੀ ਚੱਲ ਰਹੇ ਖ਼ੂਬਸੂਰਤ ਫ਼ੁਹਾਰੇ ਦੇ ਅੱਗੇ ਖੜ੍ਹੇ ਹੋ ਕੇ ਤਸਵੀਰਾਂ ਲੈਣ ਲੱਗ ਪਏ ਅਤੇ ਨਾਲ ਹੀ ਆਲ਼ੇ-ਦੁਆਲੇ ਦੇ ਨਜ਼ਾਰਿਆਂ ਨੂੰ ਆਪਣੇ ਕੈਮਰਿਆਂ ਵਿਚ ਕੈਦ ਕਰਨ ਲੱਗੇ।
ਦੁਪਹਿਰ ਦੇ ਲੱਗਭੱਗ ਇਕ ਵਜੇ ਇਸ ਪਿਕਨਿਕ ਦਾ ਦੂਰਾ ਮਰਹਲਾ ਆਰੰਭ ਹੋਇਆ ਜਦੋਂ ਸਾਰੇ ਮੈਂਬਰ ਬੱਸਾਂ ਵਿਚ ਸਵਾਰ ਹੋ ਕੇ ਬਰੇਸਬਰਿੱਜ ਟਾਊਨ ਵੱਲ ਚੱਲ ਪਏ। ਇਹ ਇਸ ਟਾਊਨ ਦੇ ਸੈਂਟਰ ਵਿਚ ਵਗਦੇ ਮਸਕੋਕਾ ਰਿਵਰ ਦੇ ਦੋਹੀਂ ਪਾਸੀਂ ਵੱਸਿਆ ਹੋਇਆ ਹੈ। ਸਾਰਿਆਂ ਨੇ ਝੀਲ ਦੇ ਸੁੰਦਰ ਦ੍ਰਿਸ਼ ਨੂੰ ਖੂਬ ਮਾਣਿਆ ਅਤੇ ਇੱਥੇ ਹੀ ਪ੍ਰਬੰਧਕਾਂ ਵੱਲੋਂ ਲੰਚ ਵਿਚ ਗਰਮ-ਗਰਮ ਪੀਜ਼ਾ ਅਤੇ ਕੋਡ ਡਰਿੰਕਸ ਸਰਵ ਕੀਤੇ ਗਏ।
ਲੰਚ ਕਰਨ ਤੋਂ ਬਾਅਦ ਕਲਚਰਲ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਰਵਾਹਾ ਸਾਬ੍ਹ ਅਤੇ ਉਨ੍ਹਾਂ ਦੀ ਅਰਧਾਂਗਣੀ ਮਿਸਿਜ਼ ਮਰਵਾਹਾ ਵੱਲੋਂ ਕਈ ਗੀਤ ਪੇਸ਼ ਕੀਤੇ ਗਏ।
ਮਿਸਿਜ਼ ਜਸ਼ਨ ਨੇ ਗੁਰਬਾਣੀ ਦਾ ਇਕ ਸ਼ਬਦ ਗਾਇਆ ਜਿਸ ਨਾਲ ਸੱਭਨਾਂ ਨੂੰ ਇਹ ਮਹੱਤਵਪੂਰਨ ਸੁਨੇਹਾ ਮਿਲਿਆ ਕਿ ਅਸੀਂ ਭਾਵੇਂ ਖ਼ੁਸ਼ੀ ਭਰੇ ਮਾਹੌਲ ਵਿਚ ਵਿਚਰ ਰਹੇ ਹੋਈਏ, ਸਾਨੂੰ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਵਾਪਸੀ ઑਤੇ ਬੈਰੀ ਦੇ ਨੇੜੇ ਇਕ ਛੋਟੇ ਜਿਹੇ ਪੜਾਅ ‘ઑਤੇ ਸਾਰਿਆਂ ਨੇ ਚਾਹ-ਪਾਣੀ ਪੀਤਾ ਅਤੇ ਸ਼ਾਮ ਦੇ ਸੱਤ ਕੁ ਵਜੇ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿਚ ਪਹੁੰਚ ਗਏ।
ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ, ਉਪ-ਪ੍ਰਧਾਨ ਸੁਖਦੇਵ ਸਿੰਘ ਬੇਦੀ, ਜਨਰਲ ਸਕੱਤਰ ਹਰਚਰਨ ਸਿੰਘ ਅਤੇ ਖ਼ਜ਼ਾਨਚੀ ਮਨਜੀਤ ਸਿੰਘ ਗਿੱਲ ਵੱਲੋਂ ਇਸ ਪਿਕਨਿਕ ਨੂੰ ਸਫ਼ਲ ਬਨਾਉਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦੱਸਣ ਬਾਰੇ ਵੀ ਕਿਹਾ ਗਿਆ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …