ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਵਾਲੇ ਪਰਿਵਾਰਾਂ ਨੇ 20 ਅਗਸਤ ਨੂੰ ਆਪਣੀ 18ਵੀਂ ਪਿਕਨਿਕ ਬਰੈਂਪਟਨ ਦੇ ਚਿੰਕਇਊਜੀ ਪਾਰਕ ਦੇ ਪਾਰਟ ਤਿੰਨ ਵਿੱਚ ਬੜੀ ਰੌਣਕਾਂ ਵਿੱਚ ਮਨਾਈ। ਪ੍ਰਬੰਧਕ ਹਰਚੰਦ ਸਿੰਘ ਬਾਸੀ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਬਲਰਾਜ ਸਿੰਘ ਗਿੱਲ, ਦਿਲਬਾਗ ਸਿੰਘ ਸੰਧੂ, ਸੁਖਦੇਵ ਸਿੰਘ ਕਾਹਲੋਂ, ਗੁਰਪਰੀਤ ਸਿੰਘ ਖੋਸਾ, ਜਸਵਿੰਦਰ ਸਿੰਘ ਸੇਖੋਂ, ਅਜੈਬ ਸਿੰਘ ਸਨ੍ਹੇਰ, ਜਲੌਰ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਢਿਲੋਂ, ਪ੍ਰੀਤਪਾਲ ਸਿੰਘ ਬਾਸੀ, ਦਸ ਵਜੇ ਹੀ ਸੱਭ ਸਮਾਨ ਮੇਜ, ਕੁਰਸੀਆਂ, ਟੈਂਟ, ਬੈਨਰ ਕੋਲਡ ਡਰਿੰਕ, ਪਾਣੀ ਆਦਿ ਲੈ ਕੇ ਪਹੁੰਚ ਗਏ ਅਤੇ ਲੋੜੀਦੇ ਸੱਭ ਪ੍ਰਬੰਧ ਮੁਕੰਮਲ ਕਰ ਲਏ।
ਸਾਢੇ ਦਸ ਕੁ ਵਜੇ ਮਸ਼ਹੂਰ ਸਵੀਟ ਮਹਿਲ ਰੈਸਟੋਰੈਂਟ ਦੇ ਮਾਲਕ ਸੁਖਰਾਜ ਸਿੰਘ ਕੰਗ ਦੇ ਇੰਮਪਲਾਈ ਅਤਿ ਜਾਇਕੇਦਾਰ ਬਰੇਕ ਫਾਸਟ ਦਾ ਸਮਾਨ ਲੈ ਕੇ ਪਹੁੰਚ ਗਏ। ਹੌਲੀ ਹੌਲੀ ਪ੍ਰੀਵਾਰਾਂ ਦੇ ਪਰਵਾਰ ਬੱਚਿਆਂ ਸਮੇਤ ਪਹੁੰਚਣ ਲੱਗੇ ਅਤੇ ਰੌਣਕਾਂ ਵਧਣ ਲੱਗੀਆਂ। ਵਿਸੇਸ਼ ਗੱਲ ਇਹ ਸੀ ਕਿ ਇਸ ਵਾਰ ਬਹੁਤ ਸਾਰੇ ਨਵੇਂ ਪ੍ਰੀਵਾਰ ਅਤੇ ਸਟੂਡੈਂਟਸ ਵੱਡੀ ਗਿਣਤੀ ਵੱਚ ਸ਼ਾਮਲ ਹੋਏ । ਇਸ ਰੌਣਕਾਂ ਵਾਲੇ ਮਹੌਲ ਨੂੰ ਹੋਰ ਚਾਰ ਚਿੰਨ ਲੱਗ ਗਏ ਜਦ ਪ੍ਰਸਿੱਧ ਪੱਤਰਕਾਰ ਅਤੇ ਸਕੂਲ ਟਰੱਸਟੀ ਸੱਤਪਾਲ ਸਿੰਘ ਜੌਹਲ, ਉਚ ਪਾਏ ਦੀ ਸਖਸੀਅਤ ਦੇਸ ਭਗਤ ਯਾਦਗਾਰ ਹਾਲ ਦੇ ਮੈਂਬਰ, ਪੰਜਾਬੀ ਕਹਾਣੀ ਅਤੇ ਵਾਰਤਕ ਦੇ ਸਿਰਮੌਰ ਲੇਖਕ ਵਰਿਆਮ ਸਿੰਘ ਸੰਧੂ, ਬਰੈਂਪਟਨ ਦੀ ਕੁੰਜੀ ਨਾਲ ਸਨਮਾਨਿਤ ਗੁਰਬਖਸ਼ ਸਿੰਘ ਮੱਲੀ ਸਾਬਕਾ ਐਮ ਪੀ, ਪ੍ਰਸਿਧ ਲੇਖਕ ਪੂਰਨ ਸਿੰਘ ਪਾਂਧੀ ਖੇਡ ਜਗਤ ਤੋਂ ਪ੍ਰਿੰਸੀਪਲ ਸਰਬਣ ਸਿੰਘ, ਪ੍ਰਸਿੱਧ ਕਹਾਣੀਕਾਰ ਗੁਰਦੇਵ ਚੌਹਾਨ ਸ਼ਾਮਲ ਹੋ ਗਏ। ਵਿਸ਼ਵ ਪੰਜਾਬੀ ਕਾਨਫਰੰਸ ਤੋਂ ਦਲਬੀਰ ਸਿੰਘ ਕਥੂਰੀਆ, ਗਿਆਨ ਸਿੰਘ ਕੰਗ, ਰਵਿੰਦਰ ਕੰਗ, ਲਾਲੀ ਦੀ ਟੀਮ ਨੇ ਕਲੱਬ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਕਲੱਬ ਦੀ ਮਾਇਕ ਸਹਾਇਤਾ ਸਪੌਸਰਜ਼ ਸਵੀਟ ਮਹਿਲ ਐਂਡ ਪਰੈਜੀਡੈਂਟ ਕਨਵੈਂਸ਼ਨ ਸੈਂਟਰ ਤੋਂ ਸੁਖਰਾਜ ਕੰਗ, ਸੰਧੂ ਲਾਅ ਆਫਿਸ ਤੋਂ ਬਲਜਿੰਦਰ ਸਿਘ ਸੰਧੂ, ਸੇਵ ਮੈਕਸ ਰੀਐਲਟੀ ਤੋਂ ਜੱਸੀ ਸਿੰਘ, ਫਰੈਸ਼ ਫੂਡ ਸੈਂਟਰ ਕੈਲਡਨ ਤੋਂ ਅਵਤਾਰ ਸਿੰਘ ਖੋਸਾ, ਈਗਲ ਸੰਟ ਸਰਵਿਸ ਤੋਂ ਜਸਵਿੰਦਰ ਸਿੰਘ ਖੋਸਾ, ਕਿੰਗ ਰੀਐਲਟੀ ਤੋਂ ਸੁਖਜੀਤ ਸਿੰਘ ਕੰਗ ਐਂਡ ਗੁਰਲੀਨ ਖੈਹਰਾ, ਵਰਲਡ ਫਾਈਨੈਂਸ਼ਲ ਤੋਂ ਜਸਕਰਨ ਖੋਸਾ, ਹਰਚੰਦ ਸਿੰਘ ਬਾਸੀ, ਵਰਲਡ ਫਾਈਨੈਂਸ਼ਲ ਤੋਂ ਜਸਵਿੰਦਰ ਸਿੰਘ ਸੇਖੋਂ ਨੇ ਹਜ਼ਾਰ ਡਾਲਰ ਜਾਂ ਪੰਜ ਸੌ ਡਾਲਰ ਦੇ ਕੇ ਕੀਤੀ, ਜਿਨ੍ਹਾਂ ਦਾ ਕਲੱਬ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ।
ਕਲੱਬ ਦੇ ਸੀਨੀਅਰ ਮੈਂਬਰ ਜਗਰਾਜ ਸਿੰਘ ਖੋਸਾ, ਪ੍ਰੀਤਮ ਸਿੰਘ ਬਰਾੜ ਮਹੀਂਆਂ ਵਾਲਾ, ਨਛੱਤਰ ਸਿੰਘ ਢੰਡੀਆਂ, ਰਜਵੰਤ ਸਿੰਘ ਬਾਸੀ, ਪਰੇਮ ਸਿੰਘ ਸੇਖੋਂ ਪੁੱਤਰ ਵਿਸਾਖਾ ਸਿੰਘ ਸੇਖੋਂ, ਚੰਦ ਸਿੰਘ ਕਾਹਲੋਂ, ਗੁਰਚਰਨ ਸਿੰਘ ਸੰਧੂ ਸਰਪੰਚ, ਕਸ਼ਮੀਰ ਸਿੰਘ ਕਿੰਗਰਾ, ਜਸਵੀਰ ਸਿੰਘ ਕਸੋਆਣਾ, ਬਲਦੇਵ ਸਿੰਘ ਕਸੋਅਣਾ, ਪਿਆਰਾ ਸਿੰਘ ਹੰਸਰਾ, ਤਾਰਾ ਸਿੰਘ ਗਰਚਾ ਆਦਿ ਨੇ ਕਲੱਬ ਦਾ ਮਾਣ ਵਧਾਈ ਰੱਖਿਆ। ਅਖੀਰ ਵਿਚ ਹਰਚੰਦ ਸਿੰਘ ਬਾਸੀ ਨੇ ਪਿਕਨਿਕ ਵਿੱਚ ਸ਼ਾਮਲ ਹੋਏ ਨਵੇਂ ਪੁਰਾਣੇ ਸੱਭ ਮਹਿਮਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਅਗਲੇ ਸਾਲ ਹੋਣ ਵਾਲੀ ਪਿਕਨਿਕ ਵੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।