Breaking News
Home / ਕੈਨੇਡਾ / 6 ਅਗਸਤ ਤੋਂ ਹੜਤਾਲ ਉੱਤੇ ਜਾ ਸਕਦੇ ਹਨ ਕੈਨੇਡੀਅਨ ਬਾਰਡਰ ਵਰਕਰਜ਼

6 ਅਗਸਤ ਤੋਂ ਹੜਤਾਲ ਉੱਤੇ ਜਾ ਸਕਦੇ ਹਨ ਕੈਨੇਡੀਅਨ ਬਾਰਡਰ ਵਰਕਰਜ਼

ਟੋਰਾਂਟੋ/ਬਿਊਰੋ ਨਿਊਜ਼ : 9000 ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਹੜਤਾਲ ਦੇ ਪੱਖ ਵਿੱਚ ਵੋਟ ਕੀਤਾ ਗਿਆ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਫੈਡਰਲ ਸਰਕਾਰ ਦੇ ਰੀਓਪਨਿੰਗ ਪਲੈਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।
ਦ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਤੇ ਇਸਦੀ ਕਸਟਮਜ਼ ਤੇ ਇਮੀਗ੍ਰੇਸ਼ਨ ਯੂਨੀਅਨ ਦਾ ਕਹਿਣਾ ਹੈ ਕਿ ਉਸ ਦੇ ਮੈਂਬਰ 6 ਅਗਸਤ ਨੂੰ ਹੜਤਾਲ ਕਰਨ ਬਾਰੇ ਸੋਚ ਰਹੇ ਹਨ। ਇਹ ਅਮਰੀਕਾ ਦੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਨਾਗਰਿਕਾਂ ਵੱਲੋਂ ਦੋ ਹਫਤਿਆਂ ਲਈ ਕੁਆਰਨਟੀਨ ਹੋਏ ਬਿਨਾਂ ਕੈਨੇਡਾ ਟਰੈਵਲ ਕਰਨ ਆਉਣ ਲਈ ਨਿਰਧਾਰਤ ਕੀਤੀ ਗਈ ਤਰੀਕ ਤੋਂ ਤਿੰਨ ਦਿਨ ਪਹਿਲਾਂ ਲਈ ਕੀਤਾ ਗਿਆ ਐਲਾਨ ਹੈ। ਜ਼ਿਕਰਯੋਗ ਹੈ ਕਿ ਪੀਐਸਏਸੀ-ਸੀਆਈਯੂ 5500 ਬਾਰਡਰ ਸਰਵਿਸਿਜ਼ ਆਫੀਸਰਜ਼, 2000 ਹੈੱਡਕੁਆਰਟਰਜ਼ ਸਟਾਫ ਤੇ ਕੈਨੇਡਾ ਪੋਸਟ ਦੇ ਕੁੱਝ ਵਰਕਰਜ਼ ਤੋਂ ਇਲਾਵਾ ਇਨਲੈਂਡ ਇਨਫੋਰਸਮੈਂਟ ਜੌਬਜ਼ ਨਾਲ ਜੁੜੇ ਮੈਂਬਰਜ਼ ਦੀ ਨੁਮਾਇੰਦਗੀ ਕਰਦੀ ਹੈ। ਸੀਬੀਐਸਏ ਤੇ ਖਜ਼ਾਨਾ ਬੋਰਡ ਵੱਲੋਂ ਰੱਖੇ ਗਏ ਮੈਂਬਰ ਹੜਤਾਲ ਲਈ ਜੂਨ ਤੋਂ ਵੋਟਾਂ ਪਾ ਰਹੇ ਹਨ। ਤਿੰਨ ਸਾਲਾਂ ਤੋਂ ਇਹ ਵਰਕਰਜ਼ ਕੰਟਰੈਕਟ ਤੋਂ ਬਿਨਾਂ ਹੀ ਕੰਮ ਕਰ ਰਹੇ ਹਨ ਤੇ ਦੋਵਾਂ ਧਿਰਾਂ ਦਰਮਿਆਨ ਗੱਲਬਾਤ ਦਸੰਬਰ ਵਿੱਚ ਹੀ ਟੁੱਟ ਗਈ ਸੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …