Breaking News
Home / ਕੈਨੇਡਾ / ਆਨਲਾਈਨ ਪਟੀਸ਼ਨ ‘ਤੇ 48 ਘੰਟੇ ‘ਚ 15 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਕੀਤੇ ਦਸਤਖ਼ਤ

ਆਨਲਾਈਨ ਪਟੀਸ਼ਨ ‘ਤੇ 48 ਘੰਟੇ ‘ਚ 15 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਨੇ ਕੀਤੇ ਦਸਤਖ਼ਤ

ਅਮਰੀਕਾ 71 ਲੱਖ ਕਰੋੜ ‘ਚ ਕੈਨੇਡਾ ਨੂੰ ਵੇਚਣਾ ਚਾਹੁੰਦਾ ਹੈ ਮੋਂਟਾਨਾ ਰਾਜ, ਕਿਹਾ ਕੰਮ ਦਾ ਨਹੀਂ, ਵੇਚ ਕੇ ਕਰਜ਼ਾ ਤਾਂ ਘਟਾਈਏ
ਅਮਰੀਕਾ ‘ਤੇ ਹੈ 1500 ਲੱਖ ਕਰੋੜ ਰੁਪਏ ਦਾ ਕਰਜ਼, ਸੰਸਦ ਮੈਂਬਰਾਂ ਦੀ ਕਮੇਟੀ ਨੇ ਮਤਾ ਕੀਤਾ ਖਾਰਜ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਤੇ 22 ਟ੍ਰਿਲੀਅਨ ਡਾਲਰ ਯਾਨੀ ਲਗਭਗ 1500 ਲੱਖ ਕਰੋੜ ਰੁਪਏ ਦਾ ਕਰਜਾ ਹੈ। ਲੋਕਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਕਰਜ਼ਾ ਦਾ ਬੋਝ ਘਟਾਉਣ ਲਈ ਮੋਂਟਾਨਾ ਰਾਜ ਕੈਨੇਡਾ ਨੂੰ ਵੇਚ ਦਿੱਤਾ ਜਾਵੇ। ਇਹ ਸਾਡੇ ਕਿਸੇ ਕੰਮ ਦਾ ਨਹੀਂ ਹੈ। ਇਸ ਸੁਝਾਅ ਦੇ ਨਾਲ ਸ਼ੁਰੂ ਆਨਲਾਈਨ ਪਟੀਸ਼ਨ ‘ਤੇ 48 ਘੰਟੇ ‘ਚ 15 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਦਸਤਖ਼ਤ ਕਰ ਚੁੱਕੇ ਹਨ। ਹਾਲਾਂਕਿ ਸਾਂਸਦਾਂ ਦੀ ਕਮੇਟੀ ਨੇ ਇਸ ਪ੍ਰਸਤਾਵ ਨੂੰ ਤਰਕਹੀਣ ਦੱਸ ਕੇ ਖਾਰਜ ਕਰ ਦਿੱਤਾ ਹੈ। ਦਰਅਸਲ ਇਕ ਅਮਰੀਕੀ ਵੈਬਸਾਈਟ ‘ਚ ਇਯਾਨ ਹੈਮੰਡ ਨਾਮ ਦੇ ਸਖਸ਼ ਨੇ ਸਭ ਤੋਂ ਪਹਿਲਾਂ ਇਹ ਵਿਸ਼ਾ ਰੱਖਿਆ। ਉਸ ਨੇ ਕਿਹਾ ਕਿ ਮੋਂਟਾਨਾ ਸਾਡੇ ਲਈ ਬੇਕਾਰ ਹੈ। ਇਸ ਨੂੰ ਵੇਚ ਦੇਣਾ ਚਾਹੀਦਾ ਹੈ। ਇਸ ਨਾਲ ਅਮਰੀਕਾ ਦੇ ਕਰਜ਼ੇ ‘ਚੋਂ 71 ਲੱਖ ਕਰੋੜ ਰੁਪਏ ਤਾਂ ਘੱਟ ਹੋ ਜਾਣਗੇ। ਜਵਾਬ ‘ਚ ਇਕ ਵਿਅਕਤੀ ਨੇ ਕਿਹਾ ਕਿ ਕੈਨੇਡਾ ਨੂੰ ਬਸ ਇੰਨਾ ਦੱਸ ਦਿਓ ਕਿ ਇਸ ਰਾਜ ‘ਚ ਉਲੂ ਕਾਫ਼ੀ ਰਹਿੰਦੇ ਹਨ। ਉਹ ਉਨ੍ਹਾਂ ਤੋਂ ਬਚ ਕੇ ਰਹਿਣ, ਬਾਕੀ ਇਥੇ ਕੋਈ ਸਮੱਸਿਆ ਨਹੀਂ ਹੈ। ਕੁਝ ਹੋਰ ਲੋਕਾਂ ਨੇ ਕਿਹਾ ਕਿ ਮੋਂਟਾਨਾ ਦੀ ਜਨਸੰਖਿਾ ਕਾਫ਼ੀ ਘੱਟ ਹੈ ਅਤੇ ਉਥੋਂ ਦੇ ਕਈ ਲੋਕ ਖੁਦ ਨੂੰ ਅਮਰੀਕਾ ਤੋਂ ਅਲੱਗ ਮੰਨਦੇ ਹਨ। ਉਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਟਰੰਪ ਸ਼ਾਸਨ ਤੋਂ ਮੁਕਤੀ ਦੇ ਲਈ ਮੋਂਟਾਨਾ ਨੂੰ ਕੈਨੇਡਾ ਦੇ ਨਾਲ ਚਲੇ ਜਾਣਾ ਚਾਹੀਦਾ ਹੈ।
ਇਕ ਯੂਜਰ ਨੇ ਲਿਖਿਆ ਕਿ ਕੈਨੇਡਾ ਨਾਲ ਜੁੜਨ ‘ਤੇ ਸਾਨੂੰ ਕਾਨੂੰਨੀ ਤੌਰ ‘ਤੇ ਗਾਂਜਾ ਪੀਣ ਦੀ ਅਜ਼ਾਦੀ ਅਤੇ ਹੈਲਥ ਕੇਅਰ ਮਿਲੇਗੀ।
ਉਥੇ ਹੀ ਕੈਨੇਡਾ ਦੇ ਇਕ ਯੂਜਰ ਨੇ ਲਿਖਿਆ ਹੈ ਕਿ ਮੋਂਟਾਨਾ ਦਾ ਸਾਡੇ ਨਾਲ ਜੁੜਨਾ ਇਕ ਵਧੀਆ ਅਨੁਭਵ ਹੋਵੇਗਾ, ਬਸ਼ਰਤੇ ਉਹ ਫਰੀ ‘ਚ ਆਉਣ ਚਾਹੁੰਣ। ਹਾਲਾਂਕਿ ਸ਼ੋਸ਼ਲ ਮੀਡੀਆ ‘ਤੇ ਕਈ ਲੋਕ ਇਸ ਰਾਜ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਂਟਾਨਾ ਦੇ ਸਾਂਸਦਾਂ ਨੇ ਵੀ ਸਟੇਟ ਹਾਊਸ ਕਮੇਟੀ ਦੀ ਮੀਟਿੰਗ ‘ਚ ਇਸ ਬਹਿਸ ‘ਤੇ ਚਰਚਾ ਕੀਤੀ। 20 ਮੈਂਬਰਾਂ ਵਾਲੀ ਕਮੇਟੀ ਨੇ ਮੋਂਟਾਨਾ ਨੂੰ ਵੇਚੇ ਜਾਣ ਦਾ ਪ੍ਰਸਤਾਵ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ ‘ਚ ਕੋਈ ਤਰਕ ਨਹੀਂ ਹੈ। ਇਸ ਦੇ ਵੇਚੇ ਜਾਣ ਦੇ ਵਿਰੋਧ ‘ਚ 15 ਮੈਂਬਰ ਸਨ।
ਮੋਂਟਾਨਾ ਦੀ ਅਬਾਦੀ 10 ਲੱਖ, ਖੇਤਰਫਲ ਅਨੁਸਾਰ ਇਹ ਚੌਥਾ ਵੱਡਾ ਰਾਜ ਹੈ
ਮੋਂਟਾਨਾ ਅਮਰੀਕਾ ਦੇ ਪੱਛਮੀ ਖੇਤਰ ‘ਚ ਸਥਿਤ ਹੈ। ਇਸ ਰਾਜ ਦਾ ਨਾਮ ਸਪੈਨਿਸ਼ ਸ਼ਬਦ ਮੋਂਟਾਨਾ ਤੋਂ ਲਿਆ ਗਿਆ ਹੈ। ਮੋਂਟਾਨਾ ਦਾ ਮਤਲਬ ਪਰਬਤ ਹੁੰਦਾ ਹੈ। ਇਹ ਤਿੰਨ ਕੈਨੇਡਾਈ ਪ੍ਰਾਂਤਾਂ ਦੀ ਸੀਮਾ ਨਾਲ ਲਗਦਾ ਹੈ। ਇਹ ਰਾਜ ਅਮਰੀਕਾ ਦੇ ਰਾਜਾਂ ‘ਚ ਆਕਾਰ ਦੇ ਹਿਸਾਬ ਨਾਲ ਚੌਥੇ ਸਥਾਨ ‘ਤੇ ਆਉਂਦਾ ਹੈ ਜਦਕਿ ਆਬਾਦੀ ‘ਚ ਉਸ ਦਾ 48ਵਾਂ ਸਥਾਨ ਹੈ, 2015 ‘ਚ ਕੀਤੀ ਗਈ ਜਨਗਣਨਾ ਦੇ ਅਨੁਸਾਰ ਇਸ ਰਾਜ ਦੀ ਅਬਾਦੀ 10 ਲੱਖ ਦੇ ਲਗਭਗ ਹੈ। 20 ਮੈਂਬਰਾਂ ਵਾਲੀ ਕਮੇਟੀ ਨੇ ਮੋਂਟਾਨਾ ਨੂੰ ਵੇਚੇ ਜਾਣ ਦਾ ਪ੍ਰਸਤਾਵ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਇਸ ‘ਚ ਕੋਈ ਤਰਕ ਨਹੀਂ ਹੈ। ਇਸ ਦੇ ਵੇਚੇ ਜਾਣ ਦੇ ਵਿਰੋਧ ‘ਚ 15 ਮੈਂਬਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …