ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੋਸੇਮਾਈਟ ਨੈਸ਼ਨਲ ਪਾਰਕ ਦੀ ਇਕ ਪਹਾੜੀ ਤੋਂ 1500 ਫੁੱਟ ਹੇਠਾਂ ਝਰਨੇ ਦੀ ਤਰ੍ਹਾਂ ਲਾਵਾ ਗਿਰ ਰਿਹਾ ਹੈ। ਦਰਅਸਲ, ਇਹ ਲਾਵਾ ਨਹੀਂ ਬਲਕਿ ਇਕ ਤਰ੍ਹਾਂ ਦਾ ਭਰਮ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਪਹਾੜ ‘ਤੇ ਬਰਫ ਜਮੀ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਵੀ ਹੁੰਦਾ ਹੈ ਜਦੋਂ ਜੰਮੇ ਹੋਏ ਝਰਨੇ ‘ਤੇ ਇਕ ਨਿਸ਼ਚਿਤ ਵਾਤਾਵਰਣ ‘ਚ ਧੁੱਪ ਪੈਣ ‘ਤੇ ਕੈਮੀਕਲ ਰਿਐਕਸ਼ਨ ਹੁੰਦਾ ਹੈ ਅਤੇ ਲਾਵਾ ਨਿਕਲਣ ਦਾ ਭਰਮ ਪੈਦਾ ਹੁੰਦਾ ਹੈ। ਪਾਰਕ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਾਲ ‘ਚ ਇਕ ਵਾਰ ਫਰਵਰੀ ‘ਚ ਕੁਝ ਦਿਨਾਂ ਦੇ ਲਈ ਹੀ ਹੁੰਦਾ ਹੈ। ਇਸ ਘਟਨਾ ਨੂੰ ਕੈਮਰੇ ‘ਚ ਕੈਦ ਕਰਨ ਦੇ ਲਈ ਵੱਡੀ ਗਿਣਤੀ ‘ਚ ਫੋਟੋਗ੍ਰਾਫਰ ਪਹੁੰਚਣ ਲੱਗੇ ਹਨ। ਲਾਵਾ ਗਿਰਨ ਨੂੰ ਫਾਇਰਫਾਲ ਨਾਮ ਦਿੱਤਾ ਗਿਆ ਹੈ। ਯੇਸੋਮਾਈਟ ‘ਚ ਇਸ ਨੂੰ ਦੇਖਣ ਦੇ ਲਈ ਕਾਫ਼ੀ ਲੋਕ ਆ ਰਹੇ ਹਨ।
ਇਹ ਕੁਦਰਤੀ ਅਜੂਬਾ ਹੈ : ਦੁਨੀਆ ਭਰ ਤੋਂ ਪਹੁੰਚ ਰਹੇ ਨੇ ਸੈਲਾਨੀ
ਕੈਲੀਫੋਰਨੀਆ ਦੇ ਯੇਸੋਮਾਈਟ ਨੈਸ਼ਨਲ ਪਾਰਕ ‘ਚ ਇਸ ਨਜ਼ਾਰੇ ਨੂੰ ਦੇਖਣ ਦੇ ਲਈ ਦੁਨੀਆ ਭਰ ਦੇ ਸੈਲਾਨੀ ਪਹੁੰਚਣ ਲੱਗੇ ਹਨ। ਫੋਟੋਗ੍ਰਾਫਰ ਵਾਸ਼ੇ ਯੇਗੋਗਲਿਆਨ ਨੇ ਫਾਇਰਫਾਲ ਦੀ ਤਸਵੀਰਾਂ ਖਿੱਚ ਕੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਉਹ ਇਸ ਨੂੰ ਕੁਦਰਤ ਦਾ ਅਜੂਬਾ ਕਰਾਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਲਾਵਾ ਗਿਰਦੇ ਦੇਖਣਾ ਮੇਰਾ ਪਹਿਲਾ ਅਨੁਭਵ ਹੈ। ਇਸ ਨੂੰ ਦੇਖ ਕੇ ਮੈਂ ਬਹੁਤ ਹੈਰਾਨ ਹਾਂ ਅਤੇ ਮੈਂ ਵੀ ਕੁਝ ਤਸਵੀਰਾਂ ਖਿੱਚੀਆਂ। ਇਹ ਘਟਨਾ ਸਾਲ ‘ਚ ਇਕ ਵਾਰ ਫਰਵਰੀ ‘ਚ ਕੁਝ ਦਿਨਾਂ ਦੇ ਲਈ ਹੀ ਹੁੰਦਾ ਹੈ।