ਰੋਬੋਟ ਨੂੰ ਹੈਂਡਰਾਈਟਿੰਗ ਕਾਪੀ ਕਰਨਾ ਸਿਖਾਇਆ, ਹੋਮਵਰਕ ਜਲਦੀ ਪੂਰਾ ਹੋਣ ‘ਤੇ ਮਾਂ ਨੇ ਫੜੀ ਚੋਰੀ
ਬੀਜਿੰਗ : ਸਕੂਲੀ ਬੱਚਿਆਂ ਨੂੰ ਹੋਮਵਰਕ ਕਰਨਾ ਥਕਾਊ ਅਤੇ ਬੋਰਿੰਗ ਲਗਦਾ ਹੈ। ਖਾਸ ਕਰਕੇ ਉਦੋਂ ਜਦੋਂ ਹੋਮਵਰਕ ਕਾਪੀ ਕਰਨ ਨਾਲ ਜੁੜਿਆ ਹੋਵੇ। ਚੀਨ ‘ਚ 9ਵੀਂ ਕਲਾਸ ‘ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਹੋਮਵਰਕ ਦਾ ਨਵਾਂ ਤਰੀਕਾ ਲੱਭ ਲਿਆ। ਉਹ ਛੁੱਟੀਆਂ ਦਾ ਆਪਣਾ ਹੋਮਵਰਕ ਰੋਬੋਟ ਤੋ ਕਰਵਾਉਣ ਲੱਗੀ। ਉਸ ਨੇ ਇਹ ਰੋਬੋਟ 120 ਡਾਲਰ ਯਾਨੀ ਲਗਭਗ 8 ਹਜ਼ਾਰ ਰੁਪਏ ‘ਚ ਖਰੀਦਿਆ ਸੀ। 15 ਸਾਲ ਦੀ ਇਸ ਵਿਦਿਆਰਥਣ ਨੇ ਇਹ ਰੋਬੋਟ ਨਿਊ ਯੀਅਰ ਗਿਫਟ ‘ਚ ਮਿਲੀ ਰਕਮ ਨਾਲ ਆਪਣੇ ਪਰਿਵਾਰ ਬਿਨਾ ਦੱਸੇ ਖਰੀਦਿਆ। ਰੋਬੋਟ ਉਸ ਦੀ ਰਾਈਟਿੰਗ ਦੀ ਨਕਲ ਕਰ ਲੈਂਦਾ ਸੀ।
ਟੈਕਸਟ ਬੁੱਕ ਤੋਂ ਕੋਈ ਪੈਰਾਗ੍ਰਾਫ਼ ਕਾਪੀ ਕਰਨਾ ਹੋਵੇ ਜਾਂ ਨਿਬੰਧ ਲਿਖਣ ਦਾ ਕੰਮ ਰੋਬੋਟ ਕਰ ਦਿੰਦਾ। ਰੋਬੋਟ ਦੀ ਮਦਦ ਨਾਲ ਹੁਣ ਉਸ ਦਾ ਹੋਮਵਰਕ ਖੇਡ-ਖੇਡ ‘ਚ ਹੋਣ ਲੱਗਿਆ। ਕਿਯਾਨਜਿਯਾਂਗ ਪ੍ਰਾਂਤ ਦੀ ਰਹਿਣ ਵਾਲੀ ਵਿਦਿਆਰਥਣ ਨੂੰ ਚੀਨੀ ਭਾਸ਼ਾ ਦੇ ਵਿਸ਼ੇ ‘ਚ ਹੋਮਵਰਕ ‘ਚ ਪ੍ਰੇਸ਼ਾਨੀ ਹੁੰਦੀ ਸੀ। ਉਸ ਨੂੰ ਜਦੋਂ ਪਤਾ ਲੱਗਿਆ ਕਿ 8 ਹਜ਼ਾਰ ਰੁਪਏ ‘ਚ ਅਜਿਹਾ ਰੋਬੋਟ ਮਿਲਦਾ ਹੈ, ਜੋ ਕਿਸੇ ਵੀ ਹੈਂਡਰਾਈਟਿੰਗ ਨੂੰ ਕਾਪੀ ਕਰ ਸਕਦਾ ਹੈ, ਤਾਂ ਉਸ ਨੇ ਖਰੀਦ ਲਿਆ। ਇਸਤੋਂ ਬਾਅਦ ਉਸ ਨੇ ਆਪਣਾ ਹੋਮਵਰਕ ਰੋਬੋਟ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਹੋਮਵਰਕ ਇੰਨੀ ਜਲਦੀ ਪੂਰਾ ਕਰ ਦਿੱਤਾ ਕਿ ਉਸ ਦੀ ਮਾਂ ਵੀ ਹੈਰਾਨ ਰਹਿ ਗਈ।
ਹੋਮਵਰਕ ਤੋਂ ਭੱਜਣ ਵਾਲੀ ਉਨ੍ਹਾਂ ਬੇਟੀ ਇੰਨੀ ਜਲਦੀ ਹੋਮਵਰਕ ਕਿਸ ਤਰ੍ਹਾਂ ਕਰਨ ਲੱਗੀ। ਦਰਅਸਲ ਚੀਨੀ ਭਾਸ਼ਾ ਇਕ ਚਿੱਤਰਆਤਮਕ ਲਿਪੀ ਹੈ। ਇਸ ‘ਚ ਲਗਭਗ 800 ਅੱਖ ਹੁੰਦੇ ਹਨ। ਇੰਨੇ ਜ਼ਿਆਦਾ ਸ਼ਬਦ ਯਾਦ ਰੱਖਣਾ ਆਸਾਨ ਨਹੀਂ ਹੁੰਦਾ। ਇਸ ਤੋਂ ਬਾਅਦ ਦਾ ਚਰਨ ਹੈ ਕਿ ਇਸ ਨੂੰ ਲਿਖਿਆ ਕਿਸ ਤਰ੍ਹਾਂ ਜਾਵੇ। ਚੀਨ ‘ਚ ਵਿਦਿਆਰਥੀਆਂ ਦੇ ਨਾਲ ਇਕ ਪ੍ਰੇਸ਼ਾਨੀ ਇਹ ਵੀ ਹੈ ਕਿ ਉਨ੍ਹਾਂ ਨੂੰ ਹਰ ਚੈਪਟਰ ਦੀ ਪੂਰੀ ਕਾਫ਼ੀ ਲਿਖ ਕੇ ਲਿਆਉਣ ਲਈ ਕਿਹਾ ਜਾਂਦਾ ਹੈ। ਲੜਕੀ ਨੇ ਦੋ ਦਿਨ’ਚ ਕਈ ਚੈਪਟਰ ਕਾਪੀ ਕਰ ਲਏ। ਉਸ ਦੀ ਮਾਂ ਨੂੰ ਵੀ ਭਰੋਸਾ ਨਹੀਂ ਸੀ ਕਿ ਬੇਟੀ ਇੰਨੀ ਜਲਦੀ ਇੰਨਾ ਹੋਮਵਰਕ ਕਰ ਸਕੇਗੀ। ਬਾਅਦ ‘ਚ ਮਾਂ ਨੂੰ ਲੜਕੀ ਦੇ ਕਮਰੇ ਦੀ ਸਫਾਈ ਦੇ ਦੌਰਾਨ ਰੋਬੋਟ ਮਿਲਿਆ ਤਾਂ ਉਨ੍ਹਾਂ ਨੂੰ ਪੂਰੀ ਕਹਾਣੀ ਸਮਝ ‘ਚ ਆ ਗਈ। ਮਾਂ ਨੇ ਲੜਕੀ ਨੂੰ ਡਾਂਟਿਆ ਅਤੇ ਰੋਬੋਟ ਵੀ ਤੋੜ ਦਿੱਤਾ।
ਸੋਸ਼ਲ ਮੀਡੀਆ ‘ਚ ਵਿਦਿਆਰਥਣ ਤੇ ਰੋਬੋਟ ਦੀ ਹੋ ਰਹੀ ਹੈ ਤਾਰੀਫ਼
ਚੀਨ ਦੇ ਸੋਸ਼ਲ ਮੀਡੀਆ ਸਾਈਟ ਵੀਬੋ ‘ਤੇ ਰੋਬੋਟ ਨਾਲ ਨਕਲ ਕਰਵਾ ਕੇ ਹੋਮਵਰਕ ਕਰਵਾਉਣ ਵਾਲੀ ਵਿਦਿਆਰਥਣ ਅਤੇ ਰੋਬੋਟ ਦੀ ਖੂਬ ਤਾਰੀਫ ਹੋ ਰਹੀ ਹੈ। ਇਕ ਯੂਜਰ ਨੇ ਲਿਖਿਆ, ‘ਇਨਸਾਨ ਅਤੇ ਹੋਰ ਜਾਨਵਰਾਂ ‘ਚ ਇਹੀ ਫਰਕ ਹੈ ਕਿ ਇਨਸਾਨ ਨੂੰ ਪਤਾ ਹੈ ਕਿ ਉਹ ਉਪਕਰਨਾਂ ਦੇ ਜਰੀਏ ਵੀ ਕੰਮ ਪੂਰਾ ਕਰ ਸਕਦਾ ਹੈ। ਇਸ ਲੜਕੀ ਨੂੰ ਪਤਾ ਹੈ ਕਿ ਕੰਮ ਕਿਸ ਤਰ੍ਹਾਂ ਕਰਨਾ ਹੈ।
Home / ਦੁਨੀਆ / ਚੀਨ ‘ਚ 9ਵੀਂ ਕਲਾਸ ਦੀ ਵਿਦਿਆਰਥਣ ਨੇ ਹੋਮਵਰਕ ਕਰਨ ਤੋਂ ਬਚਣ ਦੇ ਲਈ ਗਿਫਟ ‘ਚ ਮਿਲੇ 8 ਹਜ਼ਾਰ ਰੁਪਏ ਨਾਲ ਖਰੀਦਿਆ ਰੋਬੋਟ
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …