ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸੋਮਵਾਰ ਨੂੰ ਸਵੇਰੇ 7.20 ਵਜੇ ਸਿਲਪਰਾਕ ਕੋਰਟ ਬਰੈਂਪਟਨ ‘ਚ ਇਕ ਘਰ ‘ਚ ਦੋ ਵਿਅਕਤੀ ਜਬਰਦਸਤੀ ਦਾਖਲ ਹੋ ਗਏ ਅਤੇ ਲੁੱਟ ਮਾਰ ਕੀਤੀ। ਪੁਲਿਸ ਹੁਣ ਦੋਵੇਂ ਲੁਟੇਰਿਆਂ ਦੀ ਪਹਿਚਾਣ ਦੇ ਲਈ ਆਮ ਲੋਕਾਂ ਤੋਂ ਮਦਦ ਲੈ ਰਹੀ ਹੈ। ਘਟਨਾ ਦੇ ਸਮੇਂ ਘਰ ‘ਚ 3 ਵਿਅਕਤੀ ਮੌਜੂਦ ਸਨ। ਪੁਲਿਸ ਨੇ ਲੁਟੇਰਿਆਂ ਦੇ ਪੈਰਾਂ ਦੇ ਨਿਸ਼ਾਨ ਦੀ ਪਹਿਚਾਣ ਕਰਕੇ ਉਨਾਂ ਦਾ ਪਿੱਛਾ ਕਰਨ ਦਾ ਵੀ ਯਤਨ ਕੀਤਾ ਪ੍ਰੰਤੂ ਕੋਈ ਠੋਸ ਸਬੂਤ ਨਹੀਂ ਮਿਲਿਆ।
ਲੁੱਟ ‘ਚ ਇਕ ਹਥਿਆਰ ਦੀ ਵੀ ਵਰਤੋਂ ਕੀਤੀ ਗਈ ਪ੍ਰੰਤੂ ਉਸ ਹਥਿਆਰ ਨੂੰ ਵੀ ਬਰਾਮਦ ਨਹੀਂ ਕੀਤਾ ਜਾ ਸਕਿਆ। ਲੁੱਟ ‘ਚ ਸ਼ਾਮਿਲ ਇਕ ਵਿਅਕਤੀ ਕਾਲਾ ਹੈ ਅਤੇ ਉਸ ਦਾ ਕੱਦ 5 ਫੁੱਟ 10 ਇੰਚ ਹੈ। ਲੁੱਟ ਦੇ ਦੌਰਾਨ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਕਰਵਾਇਆ ਗਿਆ ਹੈ। ਪੁਲਿਸ ਨੇ ਆਮ ਲੋਕਾਂ ਨੂੰ ਮਦਦ ਦੇ ਲਈ ਅਪੀਲ ਕਰਦੇ ਹੋਏ ਕਿਹਾ ਕਿ ਇਹ ਲੁੱਟ ਕਿਸੇ ਖਾਸ ਟੀਚੇ ਦੇ ਲਈ ਕੀਤੀ ਗਈ ਅਤੇ ਜੇਕਰ ਕਿਸੇ ਦੇ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …