Breaking News
Home / ਸੰਪਾਦਕੀ / ਇਕ ਸਵਾਲ ਪੱਤਰਕਾਰਤਾ ਦੀਆਜ਼ਾਦੀ ਤੇ ਸੁਰੱਖਿਆ ਦਾ

ਇਕ ਸਵਾਲ ਪੱਤਰਕਾਰਤਾ ਦੀਆਜ਼ਾਦੀ ਤੇ ਸੁਰੱਖਿਆ ਦਾ

editorial6-680x365-300x161ਅਮਰੀਕਾਦੀ ‘ਪੱਤਰਕਾਰ ਸੁਰੱਖਿਆ ਕਮੇਟੀ’ਦੀਤਾਜ਼ਾਰਿਪੋਰਟਅਨੁਸਾਰਸਾਲ 2016 ਦੌਰਾਨ ਦੁਨੀਆ ਭਰ ‘ਚ 48 ਪੱਤਰਕਾਰ ਮਾਰੇ ਗਏ ਹਨ। 18 ਪੱਤਰਕਾਰ ਕਤਲਕੀਤੇ ਗਏ, 26 ਪੱਤਰਕਾਰ ਆਹਮੋ-ਸਾਹਮਣੀਦੁਸ਼ਮਣਾਂ ਦੀਦੋਤਰਫ਼ੀ ਗੋਲਾਬਾਰੀਅਤੇ ਬਾਕੀ 4 ਖ਼ਤਰਨਾਕਅਤੇ ਤਣਾਅਪੂਰਨਥਾਵਾਂ ਜਾਂ ਇਲਾਕਿਆਂ ਵਿਚਆਪਣੀਰਿਪੋਰਟਿੰਗ ਲਈਕੰਮਕਰਦੇ ਹੋਏ ਮਾਰੇ ਗਏ ਹਨ। ਇਨ੍ਹਾਂ ਵਿਚੋਂ 2 ਪੱਤਰਕਾਰ ਇਸ ਵਰ੍ਹੇ ਭਾਰਤਵਿਚਵੀਮਾਰੇ ਗਏ ਹਨ, ਜਿਨ੍ਹਾਂ ਵਿਚੋਂ ਇਕ ਜਨ-ਸੰਦੇਸ਼ਟਾਈਮਜ਼ ਅਖ਼ਬਾਰ ਦੇ ਕਰਨਮਿਸ਼ਰਾਹਨ, ਜੋ 13 ਫ਼ਰਵਰੀ ਨੂੰ ਉੱਤਰਪ੍ਰਦੇਸ਼ ਦੇ ਸੁਲਤਾਨਪੁਰਵਿਚਮਾਰੇ ਗਏ ਅਤੇ ਦੂਜੇ ਬਿਹਾਰਵਿਚਸੀਵਾਨਵਿਖੇ 13 ਮਈ ਨੂੰ ਹਿੰਦੁਸਤਾਨ ਪੱਤ੍ਰਿਕਾ ਦੇ ਰਾਜਦੇਵਰਾਜਨਹਨ। ਬਾਕੀਦੇਸ਼ਾਂ ਵਿਚਸਭ ਤੋਂ ਵੱਧ ਸੀਰੀਆਵਿਚ 16, ਇਰਾਕਵਿਚ 6, ਯਮਨ 6, ਅਫ਼ਗਾਨਿਸਤਾਨ 4, ਸੋਮਾਲੀਆ 3, ਲਿਬੀਆ 3, ਪਾਕਿਸਤਾਨ, ਮੈਕਸੀਕੋ, ਤੁਰਕੀਅਤੇ ਭਾਰਤਵਿਚ ਦੋ-ਦੋ ਅਤੇ ਬਰਾਜ਼ੀਲ, ਮੀਆਂਮਾਰ, ਗਿਨੀਅਤੇ ਯੁਕਰੇਨਵਿਚ ਇਕ-ਇਕ ਪੱਤਰਕਾਰ ਮਾਰਿਆ ਗਿਆ। ਇਹ ਇਕ ਸੱਚਾਈ ਹੈ ਕਿ ਜਿੰਨੇ ਜੋਖ਼ਮ, ਜਜ਼ਬੇ ਅਤੇ ਕੁਰਬਾਨੀ ਦੀਭਾਵਨਾਨਾਲ ਕਿਸੇ ਦੇਸ਼ਦੀਆਂ ਸਰਹੱਦਾਂ ‘ਤੇ ਫ਼ੌਜੀ ਜਵਾਨਰਾਖ਼ੀਕਰਦੇ ਹਨ, ਓਨੇ ਹੀ ਜਜ਼ਬੇ ਦੇ ਨਾਲ ‘ਇਕ ਪੱਤਰਕਾਰ’ ਸਮਾਜਿਕ ਬੁਰਾਈਆਂ, ਹਕੂਮਤਾਂ ਦੀਆਂ ਵਧੀਕੀਆਂ/ ਮਾਰੂਨੀਤੀਆਂ ਅਤੇ ਗੈਰ-ਸਮਾਜੀਅਨਸਰਾਂ ਦੇ ਖਿਲਾਫ਼ਕਲਮਚਲਾਉਂਦਾਹੈ।ਪਰਵਿਡੰਬਣਾ ਇਹ ਹੈ ਕਿ ਬੁਰਾਈਆਂ ਦੇ ਖਿਲਾਫ਼ਜਾਗਰੂਕਤਾ ਜ਼ਰੀਏ ਫ਼ੈਸਲਾਕੁੰਨ ਸਮਾਜਿਕਲਹਿਰਾਂ ਦੇ ਆਗਾਜ਼ ਵਿਚ ਮਹੱਤਵਪੂਰਨ ਭੂਮਿਕਾਅਦਾਕਰਨਵਾਲੀ ‘ਪੱਤਰਕਾਰਤਾ’ ਦੀਆਜ਼ਾਦੀ, ਸੁਰੱਖਿਆ ਤੇ ਮਾਣ-ਮਰਿਯਾਦਾ ਨੂੰ ਸਾਡੇ ਸਮਾਜ ਦੇ ਕਿਸੇ ਵੀ ਹਿੱਸੇ ਨੇ ਤਵੱਜੋਂ ਨਹੀਂ ਦਿੱਤੀ।
ਜਮਹੂਰੀਅਤ ‘ਚ ਸਭ ਤੋਂ ਵੱਡਾ ਅਧਿਕਾਰਬੋਲਣਦੀਆਜ਼ਾਦੀ ਹੁੰਦੀ ਹੈ ਪਰਹੈਰਾਨੀਵਾਲੀ ਗੱਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀਦੇਸ਼ਾਂ ‘ਚ ਸ਼ਾਮਲਅਤੇ ਪੱਤਰਕਾਰਤਾ ਨੂੰ ਲੋਕਤੰਤਰਦਾ ਚੌਥਾ ਥੰਮਮੰਨਣਵਾਲੇ ਭਾਰਤਦੀਸਥਿਤੀ ‘ਪੱਤਰਕਾਰਤਾ ਦੀਆਜ਼ਾਦੀ’ ਨੂੰ ਲੈ ਕੇ ਸਭ ਤੋਂ ਬਦਤਰਦੇਸ਼ਾਂ ਵਿਚ ਸ਼ੁਮਾਰ ਹੈ।ਪਿਛੇ ਜਿਹੇ ਆਈ ਇਕ ਕੌਮਾਂਤਰੀ ਰਿਪੋਰਟ ਅਨੁਸਾਰ ਪੱਤਰਕਾਰਾਂ ਲਈਆਜ਼ਾਦੀਅਤੇ ਨਿਰਪੱਖਤਾ ਨਾਲਆਪਣੀਡਿਊਟੀ ਨਿਭਾਉਣ ਵਿਚਸਭ ਤੋਂ ਖ਼ਤਰਨਾਕ 20 ਦੇਸ਼ਾਂ ਦੀ ਸੂਚੀ ਵਿਚਭਾਰਤਮੋਹਰੀਕਤਾਰਵਿਚਆਉਂਦਾਹੈ।
ਲਗਭਗ ਇਕ ਦਹਾਕਾਪਹਿਲਾਂ ਸਿਰਸਾ ਦੇ ਪੱਤਰਕਾਰ ਰਾਮਚੰਦਰਛਤਰਪਤੀਦੀ ਹੱਤਿਆ ਦੇ ਮਾਮਲੇ ‘ਚ ਸੀ.ਬੀ.ਆਈ. ਦੀਵਿਸ਼ੇਸ਼ਅਦਾਲਤਵਿਚਮਾਮਲਾ ਚੱਲ ਰਿਹਾ ਹੈ, ਪਰ ਅਜੇ ਤੱਕ ਅਦਾਲਤ ਕੋਈ ਨਿਤਾਰਾਨਹੀਂ ਕਰ ਸਕੀ। ਅਜਿਹੀ ਨਿਆਂਇਕ ਢਿੱਲੀ ਕਾਰਗੁਜ਼ਾਰੀ ਅਤੇ ਇਨਸਾਫ਼ਵਿਚਦੇਰੀਸਦਕਾ ਹੀ ਭਾਰਤਵਿਚਲਗਾਤਾਰਬਦਅਮਨੀ, ਆਪਾਧਾਪੀਅਤੇ ਲਾ-ਕਾਨੂੰਨੀ ਵੱਧ ਰਹੀਹੈ।ਪਰਜਦੋਂ-ਜਦੋਂ ਵੀ ਪੱਤਰਕਾਰਾਂ ਨੂੰ ਸੱਚਾਈ ਉਜਾਗਰ ਕਰਨ ਤੋਂ ਰੋਕਣਲਈ ਹਿੰਸਕ ਕੋਸ਼ਿਸ਼ਾਂ ਹੁੰਦੀਆਂ ਹਨ ਤਾਂ ਕੁਝ ਸਮਾਂ ਸਰਕਾਰੀ ਗਲਿਆਰਿਆਂ ‘ਚ ਵੀ ਪੱਤਰਕਾਰਤਾ ਦੀਆਜ਼ਾਦੀਅਤੇ ਪੱਤਰਕਾਰਾਂ ਦੀ ਸੁਰੱਖਿਆ ਦੀ ਗੱਲ ਜ਼ਰੂਰ ਚੱਲਦੀ ਹੈ ਪਰਸਮਾਂ ਬੀਤਦਿਆਂ ਪਰਨਾਲਾ ਉਥੇ ਦਾ ਉਥੇ ਹੀ ਰਹਿਜਾਂਦਾਹੈ।
ਪੰਜਾਬਵਿਚਵੀਪਿਛਲੇ ਸਮੇਂ ਦੌਰਾਨ ਸੱਚ ਬੋਲਣਅਤੇ ਗੈਰ-ਸਮਾਜੀ ਤੱਤਾਂ ਦੇ ਖਿਲਾਫ਼ਲਿਖਣਕਾਰਨਅਨੇਕਾਂ ਪੱਤਰਕਾਰਾਂ ਨੂੰ ਜਾਨਦੀਬਾਜੀ ਲਗਾਉਣੀ ਪਈਹੈ।ਖਾੜਕੂਵਾਦ ਦੇ ਦਹਾਕੇ ਦੌਰਾਨ ਨਿਰਪੱਖਤਾ ਅਤੇ ਨਿਡਰਤਾ ਦੇ ਨਾਲਆਪਣਾਫ਼ਰਜ਼ ਨਿਭਾਉਂਦਿਆਂ ਵੀ ਪੱਤਰਕਾਰਾਂ ਨੂੰ ਸਰਕਾਰੀਅਤੇ ਗੈਰ-ਸਰਕਾਰੀ ਹਿੰਸਾ ਦੇ ਬਿਖੜੇ ਦੌਰ ਵਿਚੋਂ ਗੁਜ਼ਰਨਾ ਪਿਆਅਤੇ ਇਸ ਦੌਰਾਨ ਲਗਭਗ 50 ਪੱਤਰਕਾਰਾਂ ਨੂੰ ਆਪਣੀਆਂ ਜਾਨਾਂ ਵੀਦੇਣੀਆਂ ਪਈਆਂ ਸਨ। ਹੁਣ ਵੀਪੰਜਾਬਵਿਚਫ਼ੈਲੀਬਦਅਮਨੀਅਤੇ ਮਾਫ਼ੀਆਰਾਜ ਦੌਰਾਨ ਪੱਤਰਕਾਰਾਂ ਨੂੰ ਆਪਣੀਡਿਊਟੀ ਨਿਰਪੱਖਤਾ ਦੇ ਨਾਲਕਰਨੀ ਬੇਹੱਦ ਮੁਸ਼ਕਿਲ ਕੰਮ ਹੋ ਗਿਆ ਹੈ। ਪੱਤਰਕਾਰਾਂ ਨੂੰ ਰੋਜ਼ਾਨਾਹਕੂਮਤੀਜਬਰ, ਗੈਰ-ਸਮਾਜੀ ਤੱਤਾਂ ਦੀਆਂ ਮਨਮਾਨੀਆਂ ਅਤੇ ਪ੍ਰਸ਼ਾਸਨਿਕਨਿਘਾਰ ਦੇ ਪਾਜ ਉਘੇੜਦਿਆਂ ਮੌਤ ਨਾਲਖੇਡਣਾਪੈਂਦਾਹੈ। 6 ਮਈ 2014 ਨੂੰ ਨਸ਼ਾਤਸਕਰਾਂ ਦੀ ਨਿੱਠ ਕੇ ਪੈੜ ਨੱਪਦਿਆਂ ਤਰਨਤਾਰਨਜ਼ਿਲ੍ਹੇ ਦੇ ਸਰਾਏ ਅਮਾਨਤ ਖਾਂ ਕਸਬੇ ਤੋਂ ਪੱਤਰਕਾਰ ਬਾਜ਼ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਅਤੇ ਸਤੰਬਰ 2013 ‘ਚ ਰੇਤਮਾਫ਼ੀਆ ਦੇ ਖਿਲਾਫ਼ਖ਼ਬਰਾਂ ਲਿਖਣਵਾਲੇ ਇਕ ਅੰਗਰੇਜ਼ੀ ਅਖ਼ਬਾਰ ਦੇ ਜਲੰਧਰ ਤੋਂ ਸਿਰਕੱਢ ਪੱਤਰਕਾਰ ਜਸਦੀਪ ਸਿੰਘ ਮਲਹੋਤਰਾਦੀ ਇਕ ਸ਼ੱਕੀ ਸੜਕਹਾਦਸੇ ‘ਚ ਮੌਤ ਦੇ ਮਾਮਲੇ ਪੰਜਾਬਵਿਚ ਪੱਤਰਕਾਰਾਂ ਨੂੰ ਆਪਣੀ ਸੁਰੱਖਿਆ ਅਤੇ ਆਜ਼ਾਦੀਪ੍ਰਤੀਚਿੰਤਤਕਰਦੇ ਰਹੇ ਹਨ। ਲੰਘੇ ਅਕਤੂਬਰਮਹੀਨੇ ਧੂਰੀਵਿਚ ਇਕ ਹਿੰਦੀਅਖ਼ਬਾਰ ਦੇ ਪੱਤਰਕਾਰ ਦੀ ਇਕ ਅਕਾਲੀ ਕੌਂਸਲਰ ਵਲੋਂ ਗੋਲੀਮਾਰ ਕੇ ਹੱਤਿਆ ਸਮੇਤਪੰਜਾਬ ‘ਚ ਇਸ ਸਾਲ ਪੱਤਰਕਾਰਾਂ ‘ਤੇ ਹਮਲਿਆਂ ਅਤੇ ਬਦਸਲੂਕੀਦੀਆਂ ਦਰਜਨਾਂ ਘਟਨਾਵਾਂ ਵਾਪਰੀਆਂ।
ਇਕੱਲੇ ਭਾਰਤ ਹੀ ਨਹੀਂ, ਦੁਨੀਆ ਭਰਵਿਚਆਪਣੀ ਜ਼ਿੰਮੇਵਾਰੀਅਤੇ ਫ਼ਰਜ਼ ਨਿਭਾਉਂਦਿਆਂ ਹਰਸਾਲਸੈਂਕੜੇ ਪੱਤਰਕਾਰ ਮਾਰੇ ਜਾਂਦੇ ਹਨ।ਸੰਸਾਰਭਰਵਿਚ ਇਕ-ਪੁਰਖੀ, ਇਕ ਪਾਰਟੀਤਾਨਾਸ਼ਾਹੀਹਕੂਮਤਾਂ ਵਾਲੇ ਮੁਲਕਾਂ ਵਿਚ ਜਾਂ ਗੜਬੜੀਗ੍ਰਸਤਦੇਸ਼ਾਂ ਵਿਚਆਜ਼ਾਦਾਨਾਤਰੀਕੇ ਨਾਲ ਪੱਤਰਕਾਰਾਂ ਨੂੰ ਕੰਮਕਰਨ ਤੋਂ ਰੋਕਣਲਈਜਾਨੋਂ ਮਾਰ ਦਿੱਤਾ ਜਾਂਦਾ ਹੈ ਜਾਂ ਫ਼ਿਰਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾਹੈ।ਦੁਨੀਆਭਰਵਿਚਬੀਤੇ ਇਕ ਦਹਾਕੇ ਦੌਰਾਨ 700 ਤੋਂ ਵਧੇਰੇ ਪੱਤਰਕਾਰਾਂ ਦੀ ਹੱਤਿਆ ਹੋਈ ਹੈ, ਜਦੋਂਕਿ ਇਨ੍ਹਾਂ ਮਾਮਲਿਆਂ ਵਿਚਸਿਰਫ ਇਕ ਵਿਅਕਤੀ ਹੀ ਦੋਸ਼ੀਪਾਇਆ ਗਿਆ ਹੈ। ਲੋਕਤੰਤਰ ਦੇ ਚੌਥੇ ਥੰਮ ‘ਪੱਤਰਕਾਰਤਾ’ ਦੀਆਂ ਕਦਰਾਂ-ਕੀਮਤਾਂ, ਨਿਰਪੱਖਤਾ ਅਤੇ ਮਾਨਤਾਵਾਂ ਨੂੰ ਅਜੋਕੇ ਕਾਰਪੋਰੇਟਮੀਡੀਆ ਦੇ ਯੁੱਗ ਵਿਚਬਹਾਲ ਰੱਖਣਾ ਜਿੱਥੇ ਬਹੁਤ ਵੱਡਾ ਚੁਣੌਤੀਪੂਰਨ ਕੰਮ ਹੈ, ਉਥੇ ‘ਪੱਤਰਕਾਰਤਾ ਦੀਆਜ਼ਾਦੀ’ਅਤੇ ‘ਪੱਤਰਕਾਰਾਂ ਦੀ ਸੁਰੱਖਿਆ’ ਵੀ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ਹਨ।ਬਦਲਦੇ ਹਾਲਾਤਾਂ ਦੌਰਾਨ ਪੱਤਰਕਾਰਾਂ ਨੂੰ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੁੰਦਿਆਂ ਆਪਣੇ ਅਧਿਕਾਰਾਂ ਪ੍ਰਤੀਵੀਜਾਗਰੂਕਰਹਿਣਾਚਾਹੀਦਾਹੈ। ਬੇਸ਼ੱਕ ਪੱਤਰਕਾਰਾਂ ਦੇ ਹੱਕਾਂ ਦੀਰਾਖ਼ੀਲਈ ਕੌਮਾਂਤਰੀ, ਦੇਸ਼ਵਿਆਪੀ, ਛੋਟੇ ਕਸਬਿਆਂ, ਸ਼ਹਿਰਾਂ, ਜ਼ਿਲ੍ਹਿਆਂ ਅਤੇ ਸੂਬਾ ਪੱਧਰੀ ਅਨੇਕਾਂ ਜਥੇਬੰਦੀਆਂ ਅਤੇ ‘ਪ੍ਰੈੱਸ ਕੌਂਸਲ’ ਵਰਗੀਆਂ ਸਮਰੱਥ ਤੇ ਆਜ਼ਾਦਸੰਸਥਾਵਾਂ ਮੌਜੂਦ ਹਨ, ਪਰ ਇਸ ਦੇ ਬਾਵਜੂਦ ਪੱਤਰਕਾਰ ਭਾਈਚਾਰਾ ‘ਪੱਤਰਕਾਰਤਾ ਦੀਆਜ਼ਾਦੀ’ਅਤੇ ‘ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ’ ਸੁਚੇਤ ਤੇ ਗੰਭੀਰਨਹੀਂ ਹੈ। ਜੇਕਰ ਪੱਤਰਕਾਰ ਲੋਕ ਮੁੱਦਿਆਂ ‘ਤੇ ਲੋਕਲਹਿਰਾਂ ਖੜ੍ਹੀਆਂ ਕਰਨਵਰਗੀ ਸ਼ਿੱਦਤ ਹੀ, ਪੱਤਰਕਾਰਤਾ ਦੀਆਜ਼ਾਦੀਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਵਰਤਦੇ ਤਾਂ ਅੱਜ ਦੁਨੀਆ ਵਿਚਲੋਕਤੰਤਰ ਦੇ ਚੌਥੇ ਥੰਮਦੀ ਸੁਰੱਖਿਆ, ਆਜ਼ਾਦੀਅਤੇ ਸਨਮਾਨਲਈ ਵੱਡੇ ਖ਼ਤਰੇ ਖੜ੍ਹੇ ਨਾ ਹੁੰਦੇ। ਪੱਤਰਕਾਰ ਭਾਈਚਾਰੇ ਦੀਖਾਮੋਸ਼ੀ, ਪੱਤਰਕਾਰਤਾ ਦਾ ਗਲਾ ਘੁੱਟਣ ਵਾਲਿਆਂ ਦੇ ਹੌਂਸਲੇ ਵਧਾਉਣ ਦਾਕੰਮਕਰਦੀਹੈ। ਇਕ ਸਵਾਲਲੋਕਤੰਤਰ ਦੇ ਰਖ਼ਵਾਲਿਆਂ ਲਈਵੀਖੜ੍ਹਾ ਹੁੰਦਾ ਹੈ ਕਿ ਜੇਕਰਬਿਹਤਰੀਨ ਤੇ ਮਜਬੂਤਲੋਕਤੰਤਰਦੀਸਥਾਪਤੀਵਿਚਭੂਮਿਕਾਅਦਾਕਰਨਵਾਲੀ ‘ਪੱਤਰਕਾਰਤਾ’ ਖੁਦ ਹੀ ਖ਼ਤਰੇ ਵਿਚਪੈ ਗਈ ਤਾਂ ਵਿਸ਼ਵਵਿਚਅਮਨ, ਭਾਈਚਾਰੇ, ਵਿਕਾਸ, ਸਮਾਜਦੀ ਸੁਰੱਖਿਆ ਤੇ ਲੋਕ ਮੁੱਦਿਆਂ ਪ੍ਰਤੀ ਜ਼ਿੰਮੇਵਾਰੀਲਈਸਮੇਂ-ਸਮੇਂ ਹੁਕਮਰਾਨਾਂ ਨੂੰ ਸੁਚੇਤ ਕਰਨਦੀ ਜ਼ਿੰਮੇਵਾਰੀਫ਼ਿਰ ਕੌਣ ਨਿਭਾਵੇਗਾ? ਵਿਸ਼ਵਭਾਈਚਾਰੇ ਨੂੰ ਨਾਗਰਿਕਸਮਾਜ, ਸਰਕਾਰਾਂ ਅਤੇ ਪ੍ਰਸ਼ਾਸਨਵਿਚ ‘ਪੱਤਰਕਾਰਤਾ’ ਦੀਆਜ਼ਾਦੀ, ਸੁਰੱਖਿਆ ਅਤੇ ਸਨਮਾਨਕਾਇਮਕਰਨਾਨਿਹਾਇਤ ਜ਼ਰੂਰੀਹੈ। ਕੌਮਾਂਤਰੀ ਪੱਧਰ ‘ਤੇ ਪੱਤਰਕਾਰਤਾ ਦੀਆਜ਼ਾਦੀਅਤੇ ਸੁਰੱਖਿਆ ਲਈ ਸੰਯੁਕਤ ਰਾਸ਼ਟਰਵਰਗੀਆਂ ਸੰਸਥਾਵਾਂ ਨੂੰ ਸਖ਼ਤਕਾਨੂੰਨ ਬਣਾਉਣੇ ਚਾਹੀਦੇ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …