Breaking News
Home / ਸੰਪਾਦਕੀ / ਨਹੀਂ ਰੁਕ ਰਹੇ ਪਾਕਿਸਤਾਨੀਧਰਤੀ ਤੋਂ ਭਾਰਤ’ਤੇ ਅੱਤਵਾਦੀ ਹਮਲੇ

ਨਹੀਂ ਰੁਕ ਰਹੇ ਪਾਕਿਸਤਾਨੀਧਰਤੀ ਤੋਂ ਭਾਰਤ’ਤੇ ਅੱਤਵਾਦੀ ਹਮਲੇ

editorial6-680x365-300x16129 ਨਵੰਬਰ ਨੂੰ ਇਕ ਵਾਰ ਮੁੜ ਪਾਕਿਸਤਾਨਦੀਧਰਤੀ ਤੋਂ ਅੱਤਵਾਦੀਆਂ ਨੇ ਸਰਹੱਦ ਪਾਰਭਾਰਤੀਖੇਤਰ ‘ਚ ਜਾ ਕੇ ਜੰਮੂਨੇੜੇ ਨਗਰੋਟਾ ‘ਚ ਇਕ ਫ਼ੌਜੀ ਕੈਂਪ’ਤੇ ਨਿਹਾਇਤਕਾਇਰਾਨਾਹਮਲਾਕੀਤਾ ਹੈ, ਜਿਸ ਵਿਚ 2 ਮੇਜਰਾਂ ਸਮੇਤ 7 ਜਵਾਨਸ਼ਹੀਦ ਹੋ ਗਏ। ਇਸ ਤੋਂ ਪਹਿਲਾਂ 19 ਸਤੰਬਰ ਨੂੰ ਕਸ਼ਮੀਰ ਦੇ ਉੜੀ ਸੈਕਟਰ ‘ਚ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਵਲੋਂ ਇਕ ਫ਼ੌਜੀ ਕੈਂਪ’ਤੇ ਹਮਲਾਕਰਕੇ 19 ਭਾਰਤੀ ਫ਼ੌਜੀ ਜਵਾਨਾਂ ਨੂੰ ਸ਼ਹੀਦਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦਭਾਰਤ, ਪਾਕਿਸਤਾਨ ਨੂੰ ਮੂੰਹਤੋੜਵਾਂ ਜਵਾਬਦੇਣਦੀਰਣਨੀਤੀ ‘ਚ ਆ ਗਿਆ ਸੀ। ਭਾਰਤੀ ਫ਼ੌਜ ਵਲੋਂ ਪਾਕਿਸਤਾਨੀਕਬਜ਼ੇ ਵਾਲੇ ਕਸ਼ਮੀਰ ‘ਚ ਜਾ ਕੇ ‘ਸਰਜੀਕਲਸਟਰਾਈਕ’ਅਪਰੇਸ਼ਨਰਾਹੀਂ ਅੱਤਵਾਦੀਆਂ ਨੂੰ ਢੇਰਕਰਨਦਾਦਾਅਵਾਕੀਤਾ ਸੀ, ਪਰ ਜਿਸ ਤਰ੍ਹਾਂ ਦੀਬਿਆਨਬਾਜ਼ੀਅਤੇ ਦਾਅਵੇ ਉਸ ਵੇਲੇ ਭਾਰਤੀ ਆਗੂ ਕਰਦੇ ਸਨ, ਅਸਲੀਅਤ ਉਸ ਤੋਂ ਉਲਟ ਨਜ਼ਰ ਆ ਰਹੀਹੈ।ਪਾਕਿਸਤਾਨਦੀ ਫ਼ੌਜ ਭਾਰਤਦੀ’ਸਰਜੀਕਲਸਟ੍ਰਾਈਕ’ ਤੋਂ ਡਰੀਨਹੀਂ ਲੱਗਦੀ ਅਤੇ ਨਾ ਹੀ ਅੱਤਵਾਦੀਆਂ ਦੀਆਂ ਕਾਰਵਾਈਆਂ ਵਿਚ ਕੋਈ ਕਮੀ ਆਈ ਹੈ। ਬਲਕਿਜੰਮੂ-ਕਸ਼ਮੀਰਖੇਤਰ ‘ਚ ਪਾਕਿਸਤਾਨੀ ਅੱਤਵਾਦੀਆਂ ਦੇ ਹਮਲਿਆਂ ਵਿਚ ਤੇਜ਼ੀ ਨਾਲਵਾਧਾ ਹੋਇਆ ਹੈ।ਅਖ਼ਬਾਰੀਰਿਪੋਰਟਾਂ ਅਨੁਸਾਰ ਸੈਂਕੜੇ ਹੀ ਅੱਤਵਾਦੀ ਪਾਕਿਸਤਾਨੀਪਾਸਿਓਂ ਘੁਸਪੈਠਕਰਕੇ ਕਸ਼ਮੀਰਦੀਵਾਦੀਵਿਚਦਾਖ਼ਲ ਹੋ ਚੁੱਕੇ ਹਨਅਤੇ ਕਸ਼ਮੀਰ ‘ਚ ਵੱਡੇ ਹਿੰਸਕ ਹਮਲੇ ਕਰਨਦੀਫ਼ਿਰਾਕਵਿਚਹਨ।ਨਗਰੋਟਾਦੀਘਟਨਾ ਦੇ ਸਮੇਂ ਹੀ ਕਸ਼ਮੀਰ ਦੇ ਰਾਮਗੜ੍ਹ ਇਲਾਕੇ ਵਿਚਤਿੰਨ ਅੱਤਵਾਦੀਆਂ ਦਾਬੀ.ਐਸ.ਐਫ. ਨਾਲ ਕਈ ਘੰਟੇ ਮੁਕਾਬਲਾ ਹੁੰਦਾਰਿਹਾ।
ਹਾਲਾਂਕਿਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਕਸ਼ਮੀਰਘਾਟੀਵਿਚਾਲੇ ਹਾਲਾਤਾਂ ਨੂੰ ਲੈ ਕੇ ਲਗਾਤਾਰ ਵੱਧ ਰਹੇ ਤਣਾਅ ਨੂੰ ਦੂਰਕਰਨਲਈਭਾਰਤ ਨੂੰ ਗੱਲਬਾਤ ਕਰਨਦੀਪੇਸ਼ਕਸ਼ਕੀਤੀਹੈ। ਕੁਝ ਦਿਨਪਹਿਲਾਂ ਪਾਕਿਸਤਾਨ ਦੇ ਦਿੱਲੀ ਸਥਿਤਰਾਜਦੂਤਬਾਸਿਤ ਨੇ ਵੀਪ੍ਰਗਟਾਵਾਕੀਤਾ ਸੀ ਕਿ ਗੱਲਬਾਤ ਰਾਹੀਂ ਆਪਸੀਮਸਲਿਆਂ ਦਾ ਹੱਲ ਕਰਨਾ ਹੀ ਦੋਵਾਂ ਦੇਸ਼ਾਂ ‘ਚ ਤਣਾਅ ਨੂੰ ਖ਼ਤਮਕਰਨਲਈਬਿਹਤਰਹੋਵੇਗਾ। ਦੂਜੇ ਪਾਸੇ ਪਾਕਿਸਤਾਨ ਦੇ ਫ਼ੌਜ ਮੁਖੀਜਨਰਲਰਾਹੀਲਸ਼ਰੀਫ਼ ਨੇ ਸੇਵਾਮੁਕਤ ਹੋਣਸਮੇਂ ਭਾਰਤ ਨੂੰ ਬੜੇ ਸਖ਼ਤਸ਼ਬਦਾਂ ਵਿਚਚਿਤਾਵਨੀ ਦਿੱਤੀ ਸੀ ਪਰ ਉਸ ਦੀ ਥਾਂ ਨਵੇਂ ਬਣੇ ਫ਼ੌਜ ਮੁਖੀਕਮਰਜਾਵੇਦਬਾਜਵਾ ਨੇ ਅਹੁਦਾਸੰਭਾਲਦਿਆਂ ਇਹ ਇੱਛਾ ਜ਼ਾਹਰਕੀਤੀ ਹੈ ਕਿ ਸਰਹੱਦ ‘ਤੇ ਚੱਲ ਰਹੇ ਮੌਜੂਦਾ ਤਣਾਅਵਿਚਛੇਤੀ ਹੀ ਸੁਧਾਰਹੋਵੇਗਾ। ਸਮਝਿਆਜਾਂਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀਨਵਾਜ਼ ਸ਼ਰੀਫ਼ ਨੇ ਜਨਰਲਬਾਜਵਾਦੀਚੋਣਵੀ ਇਸ ਅਹੁਦੇ ਲਈ ਇਸ ਕਰਕੇ ਕੀਤੀ ਹੈ ਕਿ ਉਹ ਵਧੇਰੇ ਜਮਹੂਰੀਅਤਪਸੰਦ, ਸੰਜੀਦਾਅਤੇ ਸਹਿਜ ਵਿਚਰਹਿਣਵਾਲੀਸ਼ਖ਼ਸੀਅਤਹਨ।ਪਰ ਜਿਸ ਤਰ੍ਹਾਂ ਨਵੇਂ ਫ਼ੌਜ ਮੁਖੀ ਦੇ ਅਹੁਦਾਸੰਭਾਲਦਿਆਂ ਹੀ ਪਾਕਿਸਤਾਨਦੀਧਰਤੀ ਤੋਂ ਅੱਤਵਾਦੀਆਂ ਦਾਭਾਰਤੀਖੇਤਰ ‘ਚ ਇਕ ਵੱਡਾ ਕਾਇਰਾਨਾ ਤੇ ਦਹਿਸ਼ਤੀਕਾਰਾ ਹੋਇਆ ਹੈ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਹਾਲਾਤਾਂ ਨੂੰ ਗੱਲਬਾਤ ਰਾਹੀਂ ਸੁਖਾਵੇਂ ਬਣਾਉਣਾ ਜਾਂ ਮਸਲੇ ਦਾ ਹੱਲ ਕਰਨਾਪਾਕਿਸਤਾਨਦੀਸਰਕਾਰ ਜਾਂ ਫ਼ੌਜ ਮੁਖੀ ਦੇ ਵੀ ਵੱਸ ਦੀ ਗੱਲ ਨਹੀਂ ਰਹੀ।
ਅਸਲਵਿਚਭਾਰਤ-ਪਾਕਿਵਿਚਾਲੇ ਪਿਛਲੀ ਅੱਧੀ ਸਦੀ ਤੋਂ ਭਰੋਸੇ ਅਤੇ ਦੋਸਤੀਵਿਚਕਾਰਡੂੰਘੀ ਖਾਈ ਦਾਨਾਪੂਰੇ ਜਾਣ ਪਿੱਛੇ ਇਕ ਵਿਆਪਕਪ੍ਰਸੰਗ ਹੈ ਜਿਹੜਾਪਾਕਿਸਤਾਨਦੀ ਫ਼ੌਜੀ ਸਥਾਪਤੀਵਲੋਂ ਬਣਾਈ ਸੁਰੱਖਿਆ ਰਣਨੀਤੀਨਾਲ ਜੁੜਿਆ ਹੋਇਆ ਹੈ। ਉਸ ਦੀ ਇਸ ਸੁਰੱਖਿਆ ਰਣਨੀਤੀ ਦੇ ਸਿਰਜਕਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹਜਨਰਲ ਜ਼ਿਆ-ਉਲ-ਹੱਕ ਨੂੰ ਮੰਨਿਆਜਾਂਦਾ ਹੈ। ਦੇਸ਼ ਨੂੰ ਦੁਨੀਆ ਦੇ ਬਾਕੀਦੇਸ਼ਾਂ ਨਾਲੋਂ ਅਲੱਗ-ਥਲੱਗ ਕਰਨਵਾਲੀ ਇਸ ਰਣਨੀਤੀਅਧੀਨਪਾਕਿਸਤਾਨਦੀ ਫ਼ੌਜੀ ਸਥਾਪਤੀਦੀ ਇੱਛਾ ਹੈ ਕਿ ਤਾਲਿਬਾਨੀਜੇਹਾਦੀਜਥੇਬੰਦੀਆਂ ਨੂੰ ਸਰਪ੍ਰਸਤੀ ਦੇ ਕੇ ਭਾਰਤੀਕਸ਼ਮੀਰਵਿਚਬਦਅਮਨੀ ਉਦੋਂ ਤੱਕ ਜਾਰੀ ਰੱਖੀ ਜਾਵੇ, ਜਦੋਂ ਤੱਕ ਕਸ਼ਮੀਰਪਾਕਿਸਤਾਨ ਨੂੰ ਨਹੀਂ ਮਿਲਜਾਂਦਾ।
ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨਦੀਭਾਰਤਖਿਲਾਫ਼ ਅੱਤਵਾਦੀ ਗਤੀਵਿਧੀਆਂ ਵਧਾਉਣ ਦੀ ਇਕ ਹੋਰਖ਼ਾਸਦਿਲਚਸਪੀਵੀਹੈ।ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦਾਵਾਪਸਜਾਣਾਅਤੇ ਤਾਲਿਬਾਨ ਤੇ ਪਾਕਿਸਤਾਨਦਾ ਕਾਬੁਲ ਦੀ ਸੱਤਾ ‘ਤੇ ਕਾਬਜ਼ ਹੋਣਲਈ ਤਰਲੋਮੱਛੀ ਹੋਣਾ।ਜਦੋਂ ਵੀਪਾਕਿਸਤਾਨਦੀ ਪੱਛਮੀ ਸਰਹੱਦ ‘ਤੇ ਵਿਰੋਧੀਸ਼ਾਸਨ ਹੁੰਦਾ ਹੈ ਤਾਂ ਉਹ ਭਾਰਤ ਦੇ ਨਾਲ ਤੁਲਨਾਤਮਕ ਸ਼ਾਂਤੀਨਾਲਰਹਿਣਾਪਸੰਦਕਰਦਾਹੈ।ਜਦੋਂ ਪੱਛਮੀ ਸਰਹੱਦ ‘ਤੇ ਸ਼ਾਸਨ ਅਨੁਕੂਲ ਹੋਵੇ ਤਾਂ ਉਹ ਆਪਣੇ ਨਵੇਂ ਬੇਰੁਜ਼ਗਾਰ ਅੱਤਵਾਦੀਆਂ ਨੂੰ ਭਾਰਤਵਿਚ ਘੁਸਪੈਠ ਕਰਵਾਉਣ ਲਈਕਸ਼ਮੀਰਵਿਚ ਹਿੰਸਾ ਭੜਕਾਉਂਦਾਹੈ।ਸੰਨ 1988 ਦੌਰਾਨ ਹਾਰੇ ਹੋਏ ਸੋਵੀਅਮਜਦੋਂ ਅਫ਼ਗਾਨਿਸਤਾਨ ਤੋਂ ਪਰਤੇ ਸਨ ਤਾਂ ਪਾਕਿਸਤਾਨ ਨੇ ਆਪਣੇ ਅੱਤਵਾਦੀਆਂ ਨੂੰ ਪੱਛਮੀ ਮੋਰਚੇ ਤੋਂ ਹਟਾ ਕੇ ਪੂਰਬੀਮੋਰਚੇ ‘ਤੇ ਤਾਇਨਾਤਕਰ ਦਿੱਤਾ ਸੀ, ਇਸ ਦੀਸ਼ਾਹਦੀਅੰਕੜੇ ਵੀਭਰਦੇ ਹਨ।ਸਾਲ 1988 ਵਿਚਕਸ਼ਮੀਰ ‘ਚ ਅੱਤਵਾਦੀ ਹਮਲਿਆਂ ਵਿਚਮਰਨਵਾਲਿਆਂ ਦੀਗਿਣਤੀ 31 ਸੀ। ਸਾਲ 1993 ਵਿਚ ਇਹ ਅੰਕੜਾ 2 ਹਜ਼ਾਰ ਨੂੰ ਪਾਰਕਰ ਗਿਆ ਅਤੇ ਸਾਲ 2001 ਤੱਕ ਵਧਦਾ ਹੋਇਆ 3,552 ਤੱਕ ਪਹੁੰਚ ਗਿਆ।
ਦੂਜੇ ਪਾਸੇ ਅਮਰੀਕਾ ਦੇ ਵਰਲਡਟਰੇਡਸੈਂਟਰ’ਤੇ 2001 ‘ਚ ਹੋਏ ਹਮਲੇ ਤੋਂ ਬਾਅਦਅਮਰੀਕੀ ਫ਼ੌਜਾਂ ਅਫ਼ਗਾਨਿਸਤਾਨਦੀਧਰਤੀ’ਤੇ ਆ ਗਈਆਂ ਤਾਂ ਕਸ਼ਮੀਰ ‘ਚ ਹਿੰਸਾ ਦੌਰਾਨ ਮਰਨਵਾਲਿਆਂ ਦੀਗਿਣਤੀਹੈਰਾਨੀਜਨਕਤਰੀਕੇ ਨਾਲਲਗਾਤਾਰਘਟਣ ਲੱਗੀ। ਸਾਲ 2001 ਦੇ ਮੁਕਾਬਲੇ ਸਾਲ 2005 ਵਿਚ ਇਹ ਘੱਟ ਕੇ 1,663ਅਤੇ ਉਸ ਤੋਂ ਘੱਟਦੀ ਹੋਈ ਸਾਲ 2011 ਤੱਕ ਮਹਿਜ 164 ਤੱਕ ਰਹਿ ਗਈ।
ਪਾਕਿਸਤਾਨਦੀ ਮੌਜੂਦਾ ਰਾਜਨੀਤਕਲੀਡਰਸ਼ਿਪਦੀ ਸੋਚ ਵਿਚਪਹਿਲਾਂ ਨਾਲੋਂ ਕਾਫ਼ੀਤਬਦੀਲੀ ਆਈ ਹੈ, ਉਹ ਤਾਂ ਚਾਹੁੰਦੀ ਹੈ ਕਿ ਭਾਰਤ ਦੇ ਨਾਲਰਿਸ਼ਤੇ ਸੁਧਾਰੇ ਜਾਣ।ਪਾਕਿਸਤਾਨਦੀਆਰਥਿਕ ਖੁਸ਼ਹਾਲੀ ਭਾਰਤ ਦੇ ਸਹਿਯੋਗ ਤੋਂ ਬਗੈਰਸੰਭਵਨਹੀਂ, ਇਸ ਗੱਲ ਨੂੰ ਪਾਕਿਦੀ ਮੌਜੂਦਾ ਰਾਜਨੀਤਕਲੀਡਰਸ਼ਿਪ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਉਸ ਨੂੰ ਇਹ ਵੀਪਤਾ ਲੱਗ ਚੁੱਕਾ ਹੈ ਕਿ ਜਿਹੜਾ ਅੱਤਵਾਦ ਉਸ ਦੀਧਰਤੀ’ਤੇ ਸਰਕਾਰੀਸ਼ਹਿਨਾਲਪਲਰਿਹਾ ਹੈ, ਉਹ ਹੁਣ ਉਸ ਦੇ ਲਈ ਹੀ ਸਭ ਤੋਂ ਵੱਡਾ ਖ਼ਤਰਾਬਣ ਗਿਆ ਹੈ। ਆਏ ਦਿਨਪਾਕਿਸਤਾਨਵਿਚਬੰਬਧਮਾਕਿਆਂ, ਹੱਤਿਆਵਾਂ ਅਤੇ ਹੋਰਘਟਨਾਵਾਂ ਦੌਰਾਨ ਕੀੜੇ-ਮਕੌੜਿਆਂ ਵਾਂਗ ਲੋਕਮਰਰਹੇ ਹਨ।
ਪਾਕਿਸਤਾਨ ਦੇ ਅੰਦਰੂਨੀਅਤੇ ਬਾਹਰੀਹਾਲਾਤਾਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਲੋਕਤੰਤਰ ਤਾਂ ਉਥੇ ਸਿਰਫ਼ਨਾਂਅਦਾ ਹੀ ਹੈ, ਦੇਸ਼ਦੀਕਮਾਨਪੂਰੀਤਰ੍ਹਾਂ ਫ਼ੌਜ ਦੇ ਹੱਥ ਹੈ ਤੇ ਫ਼ੌਜ ‘ਤੇ ਕੱਟੜ੍ਹ ਮੂਲਵਾਦੀ, ਅੱਤਵਾਦੀ ਜਥੇਬੰਦੀਆਂ ਦਾਦਬਦਬਾਹੈ। ਇਸ ਕਰਕੇ ਪਾਕਿਸਤਾਨਵਿਚਸ਼ਾਂਤੀਸਥਾਪਤੀਲਈ ਇਕੋ ਇਕ ਰਸਤਾਬਚਦਾ ਹੈ ਕਿ ਉਥੋਂ ਦੀਆਂ ਸਾਰੀਆਂ ਰਾਜਨੀਤਕਧਿਰਾਂ ਇਕਮੁੱਠ ਹੋ ਕੇ ਅੱਤਵਾਦ ਅਤੇ ਇਸ ਦੀ ਪੁਸ਼ਤਪਨਾਹੀ ਕਰਨਵਾਲੀ ਫ਼ੌਜੀ ਸਥਾਪਤੀ ਨੂੰ ਸਾਬੋਤਾਜਕਰਨਲਈਜਾਗਰੂਕਤਾਦੀ’ਸਿਵਲਵਾਰ’ਆਰੰਭਕਰਨ, ਜਿਸ ਵਿਚਦੇਸ਼ ਦੇ ਜਨ-ਸਾਧਾਰਨਦੀਭਰਪੂਰਸ਼ਮੂਲੀਅਤਕਰਵਾਈਜਾਵੇ। ਇਹੀ ਪਾਕਿਸਤਾਨਦੀ ਹੋਂਦ-ਹਸਤੀ ਤੇ ਅਖੰਡਤਾ ਦੇ ਹੱਕ ਵਿਚ ਹੈ ਤੇ ਦੱਖਣੀ ਏਸ਼ੀਆ ‘ਚ ਅਮਨ-ਅਮਾਨ ਬਣਾਉਣ ਲਈਵੀ ਜ਼ਰੂਰੀਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …