Breaking News
Home / ਸੰਪਾਦਕੀ / ‘ਪਠਾਨਕੋਟ ਅੱਤਵਾਦੀ ਹਮਲੇ’ਨਾਲ ਜੁੜੇ ਨਵੇਂ ਖ਼ਤਰੇ!

‘ਪਠਾਨਕੋਟ ਅੱਤਵਾਦੀ ਹਮਲੇ’ਨਾਲ ਜੁੜੇ ਨਵੇਂ ਖ਼ਤਰੇ!

Editorial6-680x365-300x161ਜਨਵਰੀਮਹੀਨੇ ਭਾਰਤ’ਤੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ ਦੇ ਵਿਵਾਦ ਰੁਕਣ ਦਾਨਾਂਅਨਹੀਂ ਲੈਰਹੇ।ਭਾਰਤਦੀ ਗ੍ਰਹਿਮਾਮਲਿਆਂ ਦੀਸਥਾਈਸੰਸਦੀਕਮੇਟੀਦੀਤਾਜ਼ਾਰਿਪੋਰਟਵਿਚਖ਼ਦਸ਼ਾਪ੍ਰਗਟਕੀਤਾ ਗਿਆ ਹੈ ਕਿ ਜਨਵਰੀਮਹੀਨੇ ਹੋਏ ‘ਪਠਾਨਕੋਟ ਅੱਤਵਾਦੀ ਹਮਲੇ’ਨਾਲਸਬੰਧਤ ਅੱਤਵਾਦੀ ਅਨਸਰਹਾਲੇ ਵੀਪਠਾਨਕੋਟ ਦੇ ਆਸ-ਪਾਸ ਦੇ ਖੇਤਰਾਂ ਵਿਚ ਲੁਕੇ ਹੋ ਸਕਦੇ ਹਨਅਤੇ ਉਹ ਮੁੜ ਪਠਾਨਕੋਟ ਦੇ ਏਅਰਫ਼ੋਰਸ ਦੇ ਏਅਰਬੇਸ’ਤੇ ਹਮਲਾਕਰਸਕਦੇ ਹਨ।ਹਾਲਾਂਕਿ ਇਸ ਤੋਂ ਪਹਿਲਾਂ ਵੀਮਈਮਹੀਨੇ ਸੰਸਦਵਿਚਪੇਸ਼ ਹੋਈ ਸੰਸਦੀਕਮੇਟੀਦੀઠ197ਵੀਂ ਰਿਪੋਰਟਵਿਚਪਠਾਨਕੋਟ ਅੱਤਵਾਦੀ ਹਮਲੇ ਦੌਰਾਨ ਪੰਜਾਬ ਪੁਲਿਸ ਦੀਭੂਮਿਕਾ ਨੂੰ ਸ਼ੱਕੀ ਕਰਾਰ ਦਿੱਤਾ ਗਿਆ ਸੀ। ਰਿਪੋਰਟਵਿਚ ਕਿਹਾ ਗਿਆ ਸੀ ਕਿ ਪੰਜਾਬਪੁਲਿਸ ਦੇ ਐਸ.ਪੀ. ਨੂੰ ਅਗਵਾਕਰਨ ਤੋਂ ਬਾਅਦਪੰਜਾਬਪੁਲਿਸ ਨੇ ਇਹ ਸਿੱਟਾ ਕੱਢਣ ਵਿਚ ਬਹੁਤ ਦੇਰਲਗਾ ਦਿੱਤੀ ਕਿ ਅਗਵਾਕਾਂਡਸਿਰਫ਼ਅਪਰਾਧਿਕਡਕੈਤੀਨਾਲਜੁੜਿਆਮਾਮਲਾਨਹੀਂ ਸਗੋਂ ਕੌਮੀ ਸੁਰੱਖਿਆ ਦੇ ਸਾਹਮਣੇ ਵੱਡਾ ਖ਼ਤਰਾ ਸੀ। ਕਮੇਟੀਦੀਰਿਪੋਰਟ ਨੇ ਇਹ ਵੀਹੈਰਾਨੀਜਤਾਈ ਸੀ ਕਿ ਅੱਤਵਾਦੀਆਂ ਨੇ ਐਸ.ਪੀ. ਤੇ ਉਸ ਦੇ ਮਿੱਤਰਾਂ ਨੂੰ ਕਿਉਂ ਛੱਡ ਦਿੱਤਾ ਅਤੇ ਕੌਮੀ ਜਾਂਚ ਏਜੰਸੀ ਨੂੰ ਇਸ ਦੀਪੂਰੀ ਜਾਂਚ ਕਰਨੀਚਾਹੀਦੀ ਹੈ। ਉਸ ਰਿਪੋਰਟਵਿਚਪੰਜਾਬ ਦੇ ਸਰਹੱਦੀ ਇਲਾਕਿਆਂ ਵਿਚਸਰਗਰਮਨਸ਼ੀਲੇ ਪਦਾਰਥਾਂ ਦੀਸਿੰਡੀਕੇਟਦੀਭੂਮਿਕਾਦੀ ਜਾਂਚ ਦੀਲੋੜਬਾਰੇ ਵੀ ਗੱਲ ਕੀਤੀ ਗਈ ਸੀ, ਕਿਉਂਕਿ ਅੱਤਵਾਦੀਆਂ ਨੇ ਡਰੱਗ ਨੈੱਟਵਰਕਦੀਮਦਦਲਈਹੋਵੇਗੀ। ਕਮੇਟੀ ਨੇ ਕਿਹਾ ਸੀ ਕਿ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਅੱਤਵਾਦੀ ਹਮਲੇ ਦੇ ਖਦਸ਼ਿਆਂ ਬਾਰੇ ਪਹਿਲਾਂ ਦੱਸੇ ਜਾਣ ਦੇ ਬਾਵਜੂਦ ਅੱਤਵਾਦੀ ਕਿਵੇਂ ਹਵਾਈ ਅੱਡੇ ਵਿਚਦਾਖਲ ਹੋ ਗਏ। ਤਾਜ਼ਾਰਿਪੋਰਟਵਿਚ ਇਸ ਗੱਲ ਦੀਚਿੰਤਾਵੀਪ੍ਰਗਟਕੀਤੀ ਗਈ ਸੀ ਕਿ ਪਹਿਲਾਂ ਅਗਵਾਕੀਤੇ ਤੇ ਬਾਅਦਵਿਚ ਅੱਤਵਾਦੀਆਂ ਵਲੋਂ ਛੱਡੇ ਗਏ ਪਠਾਨਕੋਟ ਦੇ ਐਸ.ਪੀ. ਤੇ ਉਸ ਦੇ ਮਿੱਤਰਾਂ ਤੋਂ ਠੋਸ ਤੇ ਭਰੋਸੇਯੋਗ ਜਾਣਕਾਰੀਹਾਸਲਹੋਣਅਤੇ ਅੱਤਵਾਦੀਆਂ ਤੇ ਉਨ੍ਹਾਂ ਦੇ ਰਹਿਬਰਾਂ ਵਿਚਾਲੇ ਗੱਲਬਾਤ ਨੂੰ ਸੁਣੇ ਜਾਣ ਤੋਂ ਬਾਅਦਵੀ ਸੁਰੱਖਿਆ ਏਜੰਸੀਆਂ ਦੀਤਿਆਰੀਐਨੀਖ਼ਰਾਬ ਸੀ ਕਿ ਉਹ ਸਮੇਂ ‘ਤੇ ਖ਼ਤਰੇ ਨੂੰ ਨਾਸਮਝ ਸਕੇ ਤੇ ਨਾ ਹੀ ਤੁਰੰਤਅਤੇ ਅਸਰਦਾਰਜਵਾਬ ਦੇ ਸਕੇ।
ਲੰਘੀ ਦੋ ਜਨਵਰੀ ਨੂੰ ਪਠਾਟਕੋਟ ਦੇ ਹਵਾਈ ਫ਼ੌਜ ਦੇ ਅੱਡੇ ‘ਤੇ ਪਾਕਿਸਤਾਨੀ ਅੱਤਵਾਦੀ ਹਮਲੇ ਨਾਲਜੁੜੇ ਵਿਵਾਦਲਗਾਤਾਰਚਰਚਾਵਿਚਰਹੇ ਹਨ। ਪਹਿਲਾਂ ਹਮਲਾਵਰਾਂ ਦੀਗਿਣਤੀ ਨੂੰ ਲੈ ਕੇ ਡੇਢ-ਦੋ ਮਹੀਨੇ ਤੱਕ ਭਰਮ-ਭੁਲੇਖੇ ਚਲਦੇ ਰਹੇ।ਨਾਲ ਹੀ ਪੰਜਾਬਪੁਲਿਸ ਦੇ ਐੱਸ.ਪੀ.ਸਲਵਿੰਦਰ ਸਿੰਘ ਦੀਭੂਮਿਕਾਬਾਰੇ ਵੀਲਗਾਤਾਰਪ੍ਰਸ਼ਨ ਉੱਠਦੇ ਰਹੇ। ਇਸ ਤੋਂ ਬਾਅਦ ਉਸ ਇਲਾਕੇ ਵਿਚਕਦੇ ਇਕ ਥਾਂ ਅਤੇ ਕਦੇ ਦੂਜੀ ਥਾਂ ਫ਼ੌਜ ਦੀਵਰਦੀਵਾਲੇ ਅੱਤਵਾਦੀਆਂ ਨੂੰ ‘ਦੇਖੇ’ਜਾਣਦੀਆਂ ਖ਼ਬਰਾਂ ਤਲਾਸ਼ੀਮੁਹਿੰਮਾਂ ਚੁੰਝ ਚਰਚਾਦਾਵਿਸ਼ਾਬਣੀਆਂ ਰਹੀਆਂ। ਹੁਣ ਗ੍ਰਹਿਮਾਮਲਿਆਂ ਨਾਲਸਬੰਧਤਸਥਾਈਸੰਸਦੀਕਮੇਟੀ ਨੇ ਸਨਸਨੀਖੇਜ਼ ਇੰਕਸ਼ਾਫ਼ਕੀਤਾ ਹੈ ਕਿ ਪਾਕਿਸਤਾਨੀ ਅੱਤਵਾਦੀ ਅਜੇ ਵੀਪਠਾਨਕੋਟਹਵਾਈਸੈਨਾ ਕੇਂਦਰ ਦੇ ਨੇੜਲੇ ਪਿੰਡਾਂ ਵਿਚਛੁਪੇ ਹੋਏ ਹਨਅਤੇ ਇਸ ਏਅਰਬੇਸ ਉੱਤੇ ਦੁਬਾਰਾਵੀਹਮਲਾ ਹੋ ਸਕਦਾ ਹੈ। ਕਮੇਟੀਅਨੁਸਾਰ ਉਸ ਦੀਜਾਣਕਾਰੀਪਿੰਡਾਂ ਦੇ ਲੋਕਾਂ ਤੋਂ ਮਿਲੀਆਂ ਸੂਚਨਾਵਾਂ ‘ਤੇ ਆਧਾਰਿਤ ਹੈ ਅਤੇ ਕੇਂਦਰਸਰਕਾਰਵੀਇਨ੍ਹਾਂ ਹਾਲਾਤ ਤੋਂ ਵਾਕਫ਼ ਹੈ।
ਲਿਹਾਜ਼ਾ ਇਕ ਵਾਰ ਮੁੜ ਭਾਰਤਦੀ ਕੌਮੀ ਸੁਰੱਖਿਆ ਚਿੰਤਾਦਾਵਿਸ਼ਾਬਣ ਗਈ ਹੈ। ਉਂਜ ਦਹਿਸ਼ਤਗਰਦੀਨਾਲਲੜਾਈਲੜਨੀ ਕੋਈ ਸੁਖਾਲੀ ਵੀਨਹੀਂ ਹੈ। ਸਰਹੱਦ ਪਾਰਲਾ ਅੱਤਵਾਦ ਭਾਰਤਲਈਹਰਨਵੇਂ ਦਿਨਨਵੀਂ ਚੁਣੌਤੀ ਪੈਦਾਕਰਦਾਹੈ। ਗੁਰਦਾਸਪੁਰ ਤੇ ਪਠਾਨਕੋਟਜ਼ਿਲ੍ਹਿਆਂ ਵਿਚ ਸਰਹੱਦੀ ਵਾੜਦੀ ਜੋ ਦਸ਼ਾ ਹੈ ਜਾਂ ਭੂਗੋਲਿਕਕਾਰਨਾਂ ਕਰਕੇ ਸਰਹੱਦ ਉੱਤੇ ਜੋ ਚੋਰ-ਮੋਰੀਆਂ ਮੌਜੂਦ ਹਨ, ਉਨ੍ਹਾਂ ਦੇ ਮੱਦੇਨਜ਼ਰ ਪਾਕਿਸਤਾਨਵਾਲੇ ਪਾਸਿਓਂ ਦਹਿਸ਼ਤੀਆਂ ਦੀਘੁਸਪੈਠਰੁਕਣੀਅਸੰਭਵ ਹੈ। ਅਜਿਹੀ ਸਥਿਤੀਵਿਚ ਜ਼ਰੂਰੀ ਹੈ ਕਿ ਕਿਸੇ ਵੀਸੰਭਾਵੀਦਹਿਸ਼ਤੀਕਾਰਵਾਈ ਨੂੰ ਰੋਕਣਲਈਭਾਰਤੀਪਾਸੇ ਸੁਰੱਖਿਆ ਬਲਹਰਸਮੇਂ ਮੁਸਤੈਦਰਹਿਣਅਤੇ ਹਮਲੇ ਦੀਸੂਰਤਵਿਚਜਵਾਬੀਐਕਸ਼ਨਥੋੜ੍ਹੇ ਤੋਂ ਥੋੜ੍ਹੇ ਸਮੇਂ ਵਿਚਸੰਭਵਬਣਾਇਆਜਾਵੇ। ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਆਮਲੋਕਾਂ ਦਾਮਨੋਬਲ ਉੱਚਾ ਰੱਖਿਆ ਜਾਵੇ, ਉਨ੍ਹਾਂ ਨੂੰ ਅਫ਼ਵਾਹ ਤੇ ਹਕੀਕਤਦਾਨਿਤਾਰਾਕਰਨਦੀ ਸਮਰੱਥਾ ਨਾਲਲੈਸਕੀਤਾਜਾਵੇ, ਅਹਿਮਟਿਕਾਣਿਆਂ ਦੀ ਸੁਰੱਖਿਆ ਵਿਚ ਕਿਸੇ ਵੀਤਰ੍ਹਾਂ ਦੀ ਢਿੱਲ-ਮੱਠ ਨਾਹੋਣਦਾਪ੍ਰਭਾਵ ਦਿੱਤਾ ਜਾਵੇ ਅਤੇ ਨਾਲ ਹੀ ਪ੍ਰਸ਼ਾਸਨ ਤੇ ਸੁਰੱਖਿਆ ਬਲਾਂ ਵਲੋਂ ਹਰਸੰਕਟਨਾਲ ਸਿੱਝਣ ਲਈਲੋੜੀਂਦੀਤਿਆਰੀ ਤੇ ਆਤਮ-ਵਿਸ਼ਵਾਸਦਾ ਮੁਜ਼ਾਹਰਾਕੀਤਾਜਾਵੇ। ਕਿਹਾ ਜਾ ਸਕਦਾ ਹੈ ਕਿ ਸਮੁੱਚੀ ਪਹਿਰੇਦਾਰੀ ਤੋਂ ਪੇਸ਼ੇਵਾਰਾਨਾਪਹੁੰਚ ਉਘੜ ਕੇ ਸਾਹਮਣੇ ਆਵੇ। ਇਹ ਕੁਝ ਸੰਭਵਬਣਾਉਣਲਈ ਜ਼ਰੂਰੀ ਹੈ ਕਿ ਸਾਰੀਆਂ ਸਰਕਾਰੀਧਿਰਾਂ ਤਾਲਮੇਲਬਣਾ ਕੇ ਰੱਖਣ ਅਤੇ ਹਕੀਕਤਬਿਆਨਕਰਨ ਲੱਗਿਆਂ ਵੀਨਪੀ-ਤੁਲੀਭਾਸ਼ਾ, ਸੁਹਜਮਈਸ਼ਬਦਾਵਲੀ ਤੇ ਪਹੁੰਚ ਅਪਣਾਉਣ। ਇਹ ਮੰਦਭਾਗੀ ਗੱਲ ਹੈ ਕਿ ਸੰਸਦੀਕਮੇਟੀ ਦੇ ਮੁਖੀਪੀ. ਭੱਟਾਚਾਰੀਆ ਨੇ ਕਮੇਟੀ ਦੇ ਖ਼ਦਸ਼ਿਆਂ ਨੂੰ ਜੱਗ ਜ਼ਾਹਰਕਰਨਦਾਰਾਹਚੁਣਿਆਅਤੇ ਅਜਿਹਾ ਕਰਨ ਲੱਗਿਆਂ ਉਨ੍ਹਾਂ ਨੇ ਇਹ ਇਹਤਿਆਤਵਰਤਣੀਮੁਨਾਸਿਬਨਹੀਂ ਸਮਝੀ ਕਿ ਆਪਣੇ ਕਥਨਾਂ ਰਾਹੀਂ ਉਹ ਬੇਲੋੜਾਸਹਿਮਪੈਦਾਕਰਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਿਆਨਾਂ ਨੂੰ ਸਿਆਸੀ ਤੇ ਸਮਾਜਿਕ ਆਗੂਆਂ ਵਲੋਂ ‘ਗ਼ੈਰ ਜ਼ਿੰਮੇਵਾਰਾਨਾ’ ਦੱਸਿਆ ਜਾ ਰਿਹਾ ਹੈ। ਅੱਤਵਾਦੀ ਹਮਲੇ ਦੇ ਟਾਕਰੇ ਜਾਂ ਦਹਿਸ਼ਤਵਾਦ-ਵਿਰੋਧੀਕਾਰਵਾਈਆਂ ਦੌਰਾਨ ਸੁਰੱਖਿਆ ਬਲਾਂ ਦੇ ਅਪਰੇਸ਼ਨਅਕਸਰ ਕੱਚਘਰੜ ਜਿਹੇ ਹੋਣਦਾਪ੍ਰਭਾਵਦਿੰਦੇ ਹਨ। ਸਿਰਫ਼ਭਾਰਤ ਜਾਂ ਪਾਕਿਸਤਾਨਵਿਚ ਹੀ ਨਹੀਂ, ਅਤਿਆਧੁਨਿਕਤਕਨਾਲੋਜੀਨਾਲਲੈੱਸਸਾਡੇ ਪੱਛਮੀ ਦੇਸ਼ਾਂ ਵਿਚਵੀ ਅਜਿਹਾ ਹੀ ਕੁਝ ਹੁੰਦਾ ਹੈ। ਇਸ ਦੀਵਜ੍ਹਾ ਹੈ ਕਿ ਹਮਲੇ ਦਾਜਵਾਬਮਹਿਜ਼ ਅਨੁਮਾਨਾਂ ਤੇ ਕਿਆਸਾਂ ‘ਤੇ ਆਧਾਰਿਤ ਹੁੰਦਾ ਹੈ। ਜਿਹੜੇ ਅੱਤਵਾਦੀ ਮਰਨ-ਮਾਰਨ ਦੇ ਇਰਾਦੇ ਨਾਲ ਆਏ ਹੋਣ, ਉਨ੍ਹਾਂ ਨੂੰ ਰੋਕਣਾਆਸਾਨਨਹੀਂ ਹੁੰਦਾ। ਭਾਰਤਵਿਚਦਹਿਸ਼ਤ-ਵਿਰੋਧੀਕਾਰਵਾਈਕਰਨਵਾਲੀਆਂ ਏਜੰਸੀਆਂ ਦੀਬਹੁਤਾਤ ਹੈ, ਇਸ ਕਾਰਨਰੋਲ-ਘਚੋਲਾਵੀ ਵੱਧ ਪੈਂਦਾ ਹੈ। ਭਾਰਤਵਿਚ ਅਜਿਹੇ ਸਾਰੇ ਹਾਲਾਤਅਤੇ ਤਰੁੱਟੀਆਂ ਦੇ ਬਾਵਜੂਦ ਇਸ ਕਾਰਜਵਿਚਜੁਟੀਆਂ ਸਾਰੀਆਂ ਏਜੰਸੀਆਂ ਤੋਂ ਤਵੱਕੋਂ ਕੀਤੀਜਾਂਦੀ ਹੈ ਕਿ ਉਹ ਮਾਅਰਕੇਬਾਜ਼ੀਵਿਚਪੈਣਦੀ ਥਾਂ ਸੰਜਮ ਤੇ ਸੁਹਜ ਤੋਂ ਕੰਮਲੈਣ। ਉਹ ਆਪਸੀਤਾਲਮੇਲ ਨੂੰ ਮਜ਼ਬੂਤਕਰਨ ਉੱਤੇ ਜ਼ੋਰ ਦੇਣਅਤੇ ਆਪਣੀਕਾਬਲੀਅਤ ਤੇ ਸਮਰੱਥਾ ਬਾਰੇ ਆਮਲੋਕਾਂ ਵਿਚਭਰੋਸੇ ਦੀਭਾਵਨਾਵਿਕਸਿਤਕਰਨ। ਸੰਸਦੀਕਮੇਟੀ ਨੂੰ ਵੀਭਾਰਤਦੀ ਕੌਮੀ ਸੁਰੱਖਿਆ ਨਾਲ ਜੁੜੇ ਮਸਲਿਆਂ ‘ਤੇ ਸੰਜੀਦਗੀ, ਤਹੱਮਲ ਅਤੇ ਸਿਆਣਪਵਾਲੀ ਪਹੁੰਚ ਅਪਨਾਉਣੀ ਚਾਹੀਦੀਹੈ।ਸੰਸਦੀਕਮੇਟੀਦੀਆਂ ਰਿਪੋਰਟਾਂ ਮਹਿਜ’ਸ਼ੇਰ ਆਇਆ, ਸ਼ੇਰ ਗਿਆ’ ਤੱਕ ਹੀ ਸੀਮਤਨਾਰਹਿਣ।ਭਾਰਤਦੀ ਕੌਮੀ ਸੁਰੱਖਿਆ ਅਤੇ ਸਰਹੱਦ ਪਾਰ ਤੋਂ ਹੋਣਵਾਲੀਆਂ ਦਹਿਸ਼ਤੀਕਾਰਵਾਈਆਂ ਨੂੰ ਨਜਿੱਠਣ ਲਈਦ੍ਰਿੜ੍ਹ ਇੱਛਾ ਸ਼ਕਤੀਅਤੇ ਭਰੋਸੇਯੋਗਤਾਪੈਦਾਕਰਨਦੀਲੋੜਹੈ।

Check Also

ਹਰਿਆਣਾ ਤੇ ਜੰਮੂ-ਕਸ਼ਮੀਰ ਚੋਣ ਨਤੀਜਿਆਂ ਦੇ ਅਰਥ

ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਦੇਸ਼ ਭਰ ‘ਚ ਬੇਸਬਰੀ …