ਭਾਰਤੀ ਫ਼ੌਜ ਵਲੋਂ ਪਿਛਲੇ ਮਹੀਨੇ ਪਾਕਿਸਤਾਨੀਅਧਿਕਾਰਖ਼ੇਤਰਵਾਲੇ ਕਸ਼ਮੀਰ ‘ਚ ਕੀਤੇ ਸਰਜੀਕਲਸਟਰਾਈਕਅਪਰੇਸ਼ਨ ਤੋਂ ਬਾਅਦਲਗਾਤਾਰਦੋਵਾਂ ਦੇਸ਼ਾਂ ਵਿਚਾਲੇ ਕੁੜੱਤਣ ਅਤੇ ਜੰਗੀ ਹਾਲਾਤ ਵੱਧਦੇ ਜਾ ਰਹੇ ਹਨ।ਜੰਮੂ-ਕਸ਼ਮੀਰਖੇਤਰ ‘ਚ ਆਏ ਦਿਨਪਾਕਿਸਤਾਨੀ ਰੇਂਜਰਾਂ ਵਲੋਂ ਸਰਹੱਦ ਪਾਰੋਂ ਕੀਤੀ ਜਾ ਰਹੀ ਗੋਲੀਬਾਰੀਕਾਰਨ ਸਰਹੱਦ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਦਾਜਿਊਣਾ ਦੁੱਭਰ ਹੋਇਆ ਪਿਆਹੈ।
ਭਾਰਤ-ਪਾਕਿਸਤਾਨਵਿਚਾਲੇ ਇਕ ਨਿਯੰਤਰਣਰੇਖਾ ਹੈ ਅਤੇ ਇਸ ਖੇਤਰਵਿਚਅਮਨਕਾਇਮ ਰੱਖਣ ਲਈ ਗੋਲੀਬੰਦੀ ਦੇ ਸਮਝੌਤੇ ਰਾਹੀਂ ਦੋਵਾਂ ਦੇਸ਼ਾਂ ਵਲੋਂ ਮਿਲ ਕੇ ਇਕ ਸਾਂਝੇ ਪ੍ਰਬੰਧਦਾਨਿਰਮਾਣਵੀਕੀਤਾ ਗਿਆ ਹੈ, ਜਿਹੜਾ ਕਿਸੇ ਵੀਤਰ੍ਹਾਂ ਦੇ ਉਲੰਘਣਾ ਦੇ ਮਾਮਲਿਆਂ ਨੂੰ ਦੇਖਦਾਹੈ।ਸਾਲ 2003 ਵਿਚਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀਦਾ ਇਕ ਸਮਝੌਤਾ ਹੋਇਆ ਸੀ। ਪਿਛਲੇ ਇਕ ਮਹੀਨੇ ਅੰਦਰਪਾਕਿ 60 ਤੋਂ ਜ਼ਿਆਦਾਵਾਰ ਜੰਗਬੰਦੀਦੀਉਲੰਘਣਾਕਰ ਚੁੱਕਾ ਹੈ। ਪਿਛਲੇ ਦਿਨਾਂ ਦੌਰਾਨ ਪਾਕਿ ਨੇ ਭਾਰਤੀਖੇਤਰ ‘ਚ ਜੰਮੂਨੇੜਲੇ ਸਰਹੱਦੀ ਪਿੰਡਾਂ ‘ਚ 80 ਐਮ.ਐਮ ਦੇ ਮੋਰਟਾਰਵੀਦਾਗੇ। ਪਿੰਡਾਂ ਨੂੰ ਨਿਸ਼ਾਨਾਬਣਾ ਕੇ ਪਾਕਿ ਰੇਂਜਰਲਗਾਤਾਰ ਗੋਲੀਬਾਰੀਕਰਰਹੇ ਹਨ, ਜਿਸ ਵਿਚ ਕਈ ਨਾਗਰਿਕਾਂ ਦੀਜਾਨ ਜਾ ਚੁੱਕੀ ਹੈ ਅਤੇ 7 ਭਾਰਤੀਜਵਾਨਵੀਸ਼ਹੀਦ ਹੋ ਚੁੱਕੇ ਹਨ।ਭਾਵੇਂਕਿ ਭਾਰਤੀ ਫ਼ੌਜ ਵਲੋਂ ਵੀਪਾਕਿਸਤਾਨਵਲੋਂ ਕੀਤੀ ਜਾ ਰਹੀ ਗੋਲੀਬਾਰੀਦਾ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦਹਾਲਾਤਲਗਾਤਾਰ ਸੁਖਾਵੇਂ ਹੋਣਦੀ ਥਾਂ ਨਿੱਘਰਦੇ ਜਾ ਰਹੇ ਹਨ।
ਜੰਮੂ-ਕਸ਼ਮੀਰ ‘ਚ ਸਰਹੱਦ ਪਾਰ ਤੋਂ ਪਾਕਿਸਤਾਨਵਲੋਂ ਭਾਰਤੀਖੇਤਰ ‘ਚ ਕੀਤੀ ਜਾ ਰਹੀ ਗੋਲੀਬਾਰੀ ਦੇ ਚਿੰਤਾਜਨਕਹਾਲਾਤਾਂ ਅਤੇ ਲਗਾਤਾਰਵਿਗੜਦੀਸਥਿਤੀ’ਤੇ ਵਿਚਾਰਕਰਨਲਈਭਾਰਤ ਦੇ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਬੁੱਧਵਾਰ ਨੂੰ ਆਪਣੇ ਦੇਸ਼ ਦੇ ਸੁਰੱਖਿਆ ਮਾਮਲਿਆਂ ਨਾਲ ਜੁੜੇ ਅਹਿਮਨੇਤਾਵਾਂ ਤੇ ਅਧਿਕਾਰੀਆਂ ਨਾਲਬੈਠਕਵੀਕੀਤੀਹੈ।ਮੀਟਿੰਗ ‘ਚ ਸੁਰੱਖਿਆ ਨਾਲਜੁੜੇ ਹਾਲਾਤਦੀਸਮੀਖਿਆਕੀਤੀ ਗਈ ਅਤੇ ਸੰਭਾਵਿਤਉਪਾਵਾਂ ‘ਤੇ ਵਿਚਾਰਚਰਚਾਕੀਤੀ ਗਈ, ਜਿਸ ਨਾਲਭਾਰਤਅਤੇ ਪਾਕਿਸਤਾਨਵਿਚਾਲੇ ਲਗਾਤਾਰ ਵੱਧ ਰਹੇ ਤਣਾਅਅਤੇ ਸਰਹੱਦ ‘ਤੇ ਬੇਕਾਬੂ ਹੋ ਰਹੇ ਹਾਲਾਤਾਂ ਨੂੰ ਸੁਖਾਵੇਂ ਬਣਾਇਆ ਜਾ ਸਕੇ। ਇਸ ਬੈਠਕ ‘ਚ ਅੱਤਵਾਦੀਆਂ ਦੀਘੁਸਪੈਠਦੀਆਂ ਕੋਸ਼ਿਸ਼ਾਂ ਨੂੰ ਬਿਹਤਰ ਢੰਗ ਨਾਲਨਾਕਾਮਕਰਨਅਤੇ ਪਾਕਿਸਤਾਨ ਨੂੰ ਢੁੱਕਵਾਂ ਜਵਾਬਦੇਣ ਨੂੰ ਲੈ ਕੇ ਰਣਨੀਤੀਬਣਾਈ ਗਈ। ਹਾਲਾਂਕਿਪਹਿਲਾਂ ਵੀਭਾਰਤੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਸੁਰੱਖਿਆ ਬਲਾਂ ਨੂੰ ਗੁਆਂਢੀਦੇਸ਼ਵਲੋਂ ਜੰਗਬੰਦੀਦੀਉਲੰਘਣਾਕਰਨ’ਤੇ ਮੂੰਹ ਤੋੜਵਾਂ ਜਵਾਬਦੇਣ ਦੇ ਆਦੇਸ਼ ਦਿੱਤੇ ਸਨਪਰਪਾਕਿਸਤਾਨਵਲੋਂ ਨਿਰਦੋਸ਼ਭਾਰਤੀਨਾਗਰਿਕਾਂ ਨੂੰ ਨਿਸ਼ਾਨਾਬਣਾਏ ਜਾਣ ਦੇ ਮੱਦੇਨਜ਼ਰ ਭਾਰਤਆਪਣੀਰਣਨੀਤੀਬਦਲਣ’ਤੇ ਵਿਚਾਰਕਰਰਿਹਾਹੈ।
ਉਧਰ, ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਦਿਨ-ਬ-ਦਿਨਵਿਗੜਰਹੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬਨਾਲ ਲੱਗਦੀ ਭਾਰਤ-ਪਾਕਿਦੀ 553 ਕਿਲੋਮੀਟਰ ਸਰਹੱਦੀ ਪੱਟੀ ‘ਚ ਵੀਤਣਾਅ ਵੱਧ ਗਿਆ ਹੈ।ਸਰਜੀਕਲਸਟਰਾਈਕ ਤੋਂ ਬਾਅਦਸੰਭਾਵੀ ਜੰਗ ਦੇ ਖ਼ਤਰੇ ਕਾਰਨਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਹਜ਼ਾਰਾਂ ਪਿੰਡਾਂ ਨੂੰ ਖਾਲੀ ਕਰਵਾਉਣ ਦਾਸੰਕਟ ਅਜੇ ਖ਼ਤਮ ਹੀ ਹੋਇਆ ਹੈ ਕਿ ਮੁੜ ਸਰਹੱਦ ‘ਤੇ ਭਾਰਤੀ ਫ਼ੌਜ ਦੀਆਂ ਜੰਗੀ ਸਰਗਰਮੀਆਂ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਸਰਹੱਦੀ ਪਿੰਡਾਂ ਦੇ ਲੱਖਾਂ ਲੋਕਾਂ ਦੇ ਸਿਰ’ਤੇ ਜੰਗ ਦਾਖ਼ਤਰਾ ਮੰਡਰਾਉਣ ਲੱਗਾ ਹੈ।ਪੰਜਾਬ ਦੇ ਖੇਮਕਰਨਸੈਕਟਰ ‘ਚ ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀਤਾਰ ਤੋਂ ਪਾਰਆਪਣੀਆਂ ਜ਼ਮੀਨਾਂ ‘ਚ ਬਾਸਮਤੀਫ਼ਸਲਦੀਕਟਾਈਕਰਰਹੇ ਕਿਸਾਨਾਂ ਦੇ ਹਵਾਲੇ ਨਾਲਛਪੀਆਂ ਅਖ਼ਬਾਰੀਰਿਪੋਰਟਾਂ ਅਨੁਸਾਰ ਇਸ ਖੇਤਰਵਿਚਲੀ ਸਰਹੱਦ ਭਾਵੇਂ ਸ਼ਾਂਤਨਜ਼ਰ ਆ ਰਹੀ ਹੈ, ਪਰਪਾਕਿਖੇਤਰ ‘ਚ ਸਿਵਲਵਰਦੀ ‘ਚ ਪਾਕਿਸਤਾਨੀ ਰੇਂਜਰਾਂ ਨੇ ਆਪਣੀ ਗਸ਼ਤਬਹੁਤ ਤੇਜ਼ ਕਰ ਦਿੱਤੀ ਹੈ। ਪਾਕਿਸਤਾਨੀਖੇਤਰ ‘ਚ ਦਰੱਖਤ ਅਤੇ ਹੋਰਝਾੜੀਆਂ ਜ਼ਿਆਦਾਹੋਣਕਾਰਨਪਾਕਿਸਤਾਨੀ ਫ਼ੌਜ ਦੀਆਂ ਸਰਗਰਮੀਆਂ ਜ਼ਿਆਦਾਨਜ਼ਰਨਹੀਂ ਆ ਰਹੀਆਂ ਪਰ ਸਰਹੱਦ ‘ਤੇ ਘੁੰਮ ਰਹੀਆਂ ਪਾਕਿਸਤਾਨੀ ਫ਼ੌਜ ਦੀਆਂ ਗੱਡੀਆਂ ਨਾਲਉਡਦੀ ਮਿੱਟੀ ਦੀਧੂੜਸਾਫਨਜ਼ਰ ਆਉਂਦੀ ਹੈ। ਜਿਸ ਤੋਂ ਅਨੁਮਾਨ ਹੈ ਕਿ ਪਾਕਿਸਤਾਨੀ ਫ਼ੌਜ ਵਲੋਂ ਆਪਣੇ ਖੇਤਰਅੰਦਰਆਪਣੀਡਿਫੈਂਸਲਾਈਨ ਨੂੰ ਮਜ਼ਬੂਤਕੀਤਾ ਜਾ ਰਿਹਾ ਹੈ।
ਖ਼ਬਰਾਂ ਅਨੁਸਾਰ ਪਹਿਲਾਂ ਸਰਹੱਦ ‘ਤੇ ਪਾਕਿਸਤਾਨੀ ਰੇਂਜਰਾਂ ਦੀਗ਼ਸ਼ਤਬਹੁਤ ਘੱਟ ਨਜ਼ਰ ਆਉਂਦੀ ਸੀ, ਪਰ ਅੱਜ-ਕਲ੍ਹ ਪਾਕਿਸਤਾਨੀ ਰੇਂਜਰਾਂ ਦੀਬਹੁਗਿਣਤੀ ਸਰਹੱਦ ‘ਤੇ ਗਸ਼ਤਕਰਦੀਆਮਵੇਖੀ ਜਾ ਰਹੀਹੈ। ਬੁੱਧਵਾਰ ਨੂੰ ਭਾਰਤ-ਪਾਕਿ ਸਰਹੱਦ ਦੇ ਪੰਜਾਬ ਦੇ ਕੁਝ ਇਲਾਕਿਆਂ ‘ਚ ਭਾਰਤੀ ਫ਼ੌਜ ਦੀਆਂ ਟੁਕੜੀਆਂ ਦੇ ਪਹੁੰਚਣ ਦੇ ਨਾਲਭਾਰਤ-ਪਾਕਿਵਿਚਾਲੇ ‘ਚੌਥੀ ਜੰਗ’ ਦੇ ਆਸਾਰ ਵੱਧਦੇ ਜਾ ਰਹੇ ਹਨ। ਫ਼ੌਜ ਦੀਆਂ ਗੱਡੀਆਂ ਧੜਾਧੜ ਸਰਹੱਦ ਨੇੜਲੇ ਪੰਜਾਬ ਦੇ ਇਲਾਕਿਆਂ ਵਿਚ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ ਤੇ ਫ਼ੌਜ ਦੇ ਜਵਾਨਾਂ ਵਲੋਂ ਭਾਰਤੀਡਿਫੈਂਸਲਾਈਨ ਦੇ ਪਿੱਛੇ ਬਣੇ ਬੰਕਰਾਂ ਅਤੇ ਮੋਰਚਿਆਂ ਦੀਸਫ਼ਾਈਸ਼ੁਰੂ ਕਰ ਦਿੱਤੀ ਗਈ ਹੈ। ਫ਼ੌਜ ਦੇ ਜਵਾਨਾਂ ਵਲੋਂ ਕਿਸਾਨਾਂ ਨੂੰ ਆਪਣੀਫ਼ਸਲਜਲਦੀ ਵੱਢਣ ਲਈ ਕਿਹਾ ਜਾ ਰਿਹਾ ਹੈ। ਅਜਿਹੇ ਦੌਰਾਨ ਭਾਰਤ-ਪਾਕਿਸਤਾਨਵਿਚਾਲੇ ‘ਜੰਗ’ ਦੇ ਆਸਾਰਕਾਫ਼ੀਸਾਫ਼ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨਵਿਚਾਲੇ 1965, 1971 ਅਤੇ 1999 ‘ਚ ਤਿੰਨਵਾਰੀ ਜੰਗ ਹੋ ਚੁੱਕੀ ਹੈ।ਇਨ੍ਹਾਂ ਜੰਗਾਂ ਵਿਚੋਂ ਦੋਵਾਂ ਦੇਸ਼ਾਂ ਨੂੰ ਕੁਝ ਵੀਹਾਸਲਨਹੀਂ ਹੋਇਆ। ਹਰਵਾਰੀ ਜੰਗ ਤੋਂ ਬਾਅਦ ਮੁੜ ਗੱਲਬਾਤ ਰਾਹੀਂ ਦੋਵਾਂ ਦੇਸ਼ਾਂ ਵਲੋਂ ਆਪਸੀਮਸਲੇ ਸੁਲਝਾਉਣ ਦੀਕਵਾਇਦ ਸ਼ੁਰੂ ਕਰ ਦਿੱਤੀ ਜਾਂਦੀਹੈ। ਮੁੱਖ ਤੌਰ ‘ਤੇ ਭਾਰਤ-ਪਾਕਿਸਤਾਨਵਿਚਾਲੇ ‘ਕਸ਼ਮੀਰ’ ਨੂੰ ਲੈ ਕੇ ਹੀ ਵਿਵਾਦ ਹੈ। ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ’ਕਸ਼ਮੀਰ’ਵਿਚ ਅੱਤਵਾਦ ਦੀ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਕਾਰਨਨਾਸਿਰਫ਼, ਕਸ਼ਮੀਰਦੀਘਾਟੀ, ਸਗੋਂ ਸਮੁੱਚਾ ਭਾਰਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾਹੈ। ਇਸ ਤਰ੍ਹਾਂ ‘ਕਸ਼ਮੀਰ’ ਦੇ ਮੁੱਦੇ ‘ਤੇ ਭਾਰਤ-ਪਾਕਿਵਿਚਾਲੇ ਚੌਥੀ ਜੰਗ ਛਿੜਣਦੀਸੰਭਾਵਨਾਨਾ-ਸਿਰਫ਼ਭਾਰਤਲਈ, ਸਗੋਂ ਸਮੁੱਚੇ ਦੱਖਣੀ ਏਸ਼ੀਆਲਈਚਿੰਤਾਵਾਲੀ ਗੱਲ ਹੈ। ਇਸ ਦੇ ਨਾਲ ਸਮੁੱਚਾ ਸੰਸਾਰਅਮਨਵੀਪ੍ਰਭਾਵਿਤਹੋਵੇਗਾ।
ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਹਰੇਕਮਸਲੇ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾ ਸਕਦਾਹੈ।ਭਾਰਤਅਤੇ ਪਾਕਿਸਤਾਨ, ਜੰਗ ਦੋਵਾਂ ਵਿਚੋਂ ਕਿਸੇ ਦੇ ਵੀ ਹਿੱਤ ‘ਚ ਨਹੀਂ ਹੈ।ਦੋਵਾਂ ਦੇਸ਼ਾਂ ਦੇ ਕਰੋੜਾਂ ਲੋਕਰੋਟੀ ਤੋਂ ਭੁੱਖੇ ਮਰਰਹੇ ਹਨ। ਬੇਰੁਜ਼ਗਾਰੀ, ਸਿਹਤ, ਸਿੱਖਿਆ ਅਤੇ ਜੀਵਨਦੀਆਂ ਹੋਰ ਬੁਨਿਆਦੀ ਥੋੜਾਂ ਨਾਲਦੋਵਾਂ ਦੇਸ਼ਾਂ ਦੇ ਨਾਗਰਿਕ ਜੂਝ ਰਹੇ ਹਨ।ਕਿੰਨਾ ਚੰਗਾ ਹੋਵੇ, ਜੇਕਰਭਾਰਤ-ਪਾਕਿਸਤਾਨਆਪਸ ‘ਚ ‘ਜੰਗ’ ਛੇੜ ਕੇ ਤਬਾਹੀ ਨੂੰ ਸੱਦਾ ਦੇਣਦੀ ਥਾਂ ਆਪਸੀ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਕਰਨਅਤੇ ‘ਜੰਗ’ ਲਈਹਥਿਆਰਾਂ, ਬਾਰੂਦਾਂ ਤੇ ਹੋਰ ਜੰਗੀ ਸਾਜੋ-ਸਾਮਾਨ’ਤੇ ਖਰਚਕੀਤਾਜਾਣਵਾਲਾਅਰਬਾਂ ਰੁਪਏ ਦਾਬਜਟਆਪਣੇ ਦੇਸ਼ ਦੇ ਵਿਕਾਸ ਤੇ ਨਾਗਰਿਕਾਂ ਦੀਭਲਾਈਲਈਖਰਚਕਰਨ। ਕੌਮਾਂਤਰੀ ਪੱਧਰ ਦੀਆਂ ਮਨੁੱਖਤਾਵਾਦੀ ਅਤੇ ਅਮਨ-ਸ਼ਾਂਤੀਦੀਆਂ ਮੁੱਦਈ ਸੰਸਥਾਵਾਂ ਨੂੰ ਵੀਦਖ਼ਲ ਦੇ ਕੇ ਦੱਖਣੀ ਏਸ਼ੀਆ ‘ਚ ਇਕ ਹੋਰ ਜੰਗ ਛਿੜਣ ਤੋਂ ਰੋਕਣੀਚਾਹੀਦੀਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …