Breaking News
Home / ਸੰਪਾਦਕੀ / ਗੁਰਦਾਸਪੁਰ ਲੋਕਸਭਾ ਉਪ ਚੋਣਨਤੀਜੇ ਦੇ ਅਰਥ

ਗੁਰਦਾਸਪੁਰ ਲੋਕਸਭਾ ਉਪ ਚੋਣਨਤੀਜੇ ਦੇ ਅਰਥ

ਲੋਕਸਭਾਹਲਕਾ ਗੁਰਦਾਸਪੁਰ ਦੀ ਉਪ ਚੋਣ ਦੇ ਨਤੀਜੇ ਨੇ ਪੰਜਾਬਦੀਰਾਜਨੀਤੀ ਨੂੰ ਬਹੁਤ ਸਾਰੇ ਸਬਕ ਦਿੱਤੇ ਹਨ। ਬੇਸ਼ੱਕ ਗੁਰਦਾਸਪੁਰ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜਦੀ ਜਿੱਤ ਦੇ ਆਸਾਰਸਨਪਰਏਨੇ ਵੱਡੇ ਅੰਤਰਨਾਲ ਜਿੱਤ ਦਾ ਕੋਈ ਕਿਆਸ ਨਹੀਂ ਸੀ। ਸੱਟਾ ਬਾਜ਼ਾਰ ਤੇ ਖ਼ੁਫ਼ੀਆ ਏਜੰਸੀਆਂ ਕਾਂਗਰਸ ਦੇ ਉਮੀਦਵਾਰ ਜਾਖੜ ਨੂੰ 70 ਹਜ਼ਾਰ ਤੋਂ ਇਕ ਲੱਖ ਵੋਟਾਂ ਨਾਲਜਿਤਾਰਹੇ ਸਨ, ਪਰਉਨ੍ਹਾਂ ਦੀ ਜਿੱਤ ਦਾ 1.93 ਲੱਖ ਵੋਟਾਂ ਦਾ ਵੱਡਾ ਅੰਤਰਸਚਮੁਚਪ੍ਰਭਾਵਸ਼ਾਲੀ ਹੈ। ਸੁਨੀਲ ਜਾਖੜਆਪਣੇ ਜੱਦੀ ਇਲਾਕੇ-ਫਿਰੋਜ਼ਪੁਰਲੋਕਸਭਾਹਲਕੇ ਤੇ ਅਬੋਹਰਵਿਧਾਨਸਭਾਸੀਟ ਤੋਂ ਪਿਛਲੀਆਂ ਦੋ ਚੋਣਾਂ ਹਾਰ ਗਏ ਸਨ, ਪਰ ਗੁਰਦਾਸਪੁਰਉਨ੍ਹਾਂ ਉੱਤੇ ਮਿਹਰਬਾਨਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜਦੀ ਗੁਰਦਾਸਪੁਰ ਲੋਕਸਭਾਹਲਕੇ ਤੋਂ ਏਨੀ ਵੱਡੀ ਲੀਡਨਾਲ ਜਿੱਤ ਨੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਵੀਪ੍ਰੋੜਅਤੇ ਮਕਬੂਲਕੀਤਾਹੈ।ਜਾਖੜ ਨੇ ਇਸ ਜਿੱਤ ਨੂੰ ਕੇਂਦਰਦੀਭਾਜਪਾ ਤੇ ਮੋਦੀਸਰਕਾਰਦੀਆਂ ਨੀਤੀਆਂ ਵਿਰੁੱਧ ਫ਼ਤਵਾ ਦੱਸਿਆ ਹੈ। ਉਨ੍ਹਾਂ ਇਹ ਵੀਦਾਅਵਾਕੀਤਾ ਹੈ ਕਿ ਇਹ ਜਿੱਤ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਸਰਕਾਰ ਦੇ ਕੰਮਾਂ ਤੇ ਨੀਤੀਆਂ ਉੱਪਰ ਲੱਗੀ ਜਨਤਕਮੋਹਰ ਹੈ।
ਨਿਰਸੰਦੇਹਭਾਰਤਵਾਸੀਆਂ ਦਾਮੋਦੀਪ੍ਰਤੀਮੋਹ ਭੰਗ ਹੋ ਰਿਹਾ ਹੈ, ਇਹ ਹਕੀਕਤ ਹੈ; ਪਰਪੰਜਾਬ ਦੇ ਲੋਕਕਦੇ ਵੀਮੋਦੀ ਦੇ ਉਪਾਸ਼ਕਨਹੀਂ ਰਹੇ। ਇਹ ਤੱਥ ਪਿਛਲੀਆਂ ਲੋਕਸਭਾਚੋਣਾਂ ਤੇ ਫਿਰਫਰਵਰੀ 2017 ਵਿਚ ਹੋਈਆਂ ਪੰਜਾਬਵਿਧਾਨਸਭਾਚੋਣਾਂ ਵਿਚ ਸਪੱਸ਼ਟ ਹੋ ਗਿਆ ਸੀ। ਸਾਲ 2014 ਵਿਚਭਾਰਤੀਜਨਤਾਪਾਰਟੀ, ਗੁਰਦਾਸਪੁਰਲੋਕਸਭਾਸੀਟਫ਼ਿਲਮਅਭਿਨੇਤਾਵਿਨੋਦਖੰਨਾ ਦੇ ਵਿਅਕਤੀਗਤਕ੍ਰਿਸ਼ਮੇ ਕਾਰਨ ਜਿੱਤੀ ਸੀ, ਹੁਣਵਿਨੋਦਖੰਨਾ ਦੇ ਅਕਾਲਚਲਾਣੇ ਮਗਰੋਂ ਭਾਜਪਾ ਨੇ ਸਵਰਨਸਲਾਰੀਆ ਦੇ ਰੂਪਵਿਚਜਿਹੜਾਉਮੀਦਵਾਰਪਿੜਵਿਚਉਤਾਰਿਆ ਸੀ, ਉਹ ਆਪਣੇ ‘ਮੁੰਬਈਆ’ਕਾਰੋਬਾਰ ਦੇ ਬਾਵਜੂਦਵਿਨੋਦਖੰਨਾ ਦੇ ਹਾਣਦਾਨਹੀਂ ਸੀ। ਦੂਜੇ ਪਾਸੇ ਕੈਪਟਨਅਮਰਿੰਦਰ ਸਿੰਘ ਨੇ ਕਿਸੇ ਵੀ ਗੁਰਦਾਸਪੁਰੀ ਆਗੂ ਨੂੰ ਟਿਕਟਨਾਦਿਵਾ ਕੇ ਅਤੇ ਪੰਜਾਬ ਕਾਂਗਰਸ ਦੇ ਕਪਤਾਨ ਸੁਨੀਲ ਜਾਖੜ ਨੂੰ ਇਸ ਹਲਕੇ ਵਿਚਬੀੜ ਕੇ ਸਹੀ ਦਾਅਖੇਡਿਆ। ਜੇਕਰਉਮੀਦਵਾਰ ਕੋਈ ਸਥਾਨਕ ਆਗੂ ਹੁੰਦਾ ਤਾਂ ਸ਼ਰੀਕਾਂ ਨੇ ਹੀ ਉਸ ਨੂੰ ਠਿੱਬੀ ਮਾਰਨ ਦੇ ਰਾਹਤੁਰਪੈਣਾ ਸੀ।
ਸ੍ਰੀਜਾਖੜ ਨੇ ਆਪਣੀ ਜਿੱਤ ਤੋਂ ਬਾਅਦ ਇਕ ਟਿੱਪਣੀ ਅਕਾਲੀਦਲਬਾਰੇ ਵੀਕੀਤੀ। ਉਹ ਇਹ ਸੀ ਕਿ ਅਕਾਲੀਦਲਹੁਣ ਹੈ ਹੀ ਕਿੱਥੇ? ਇਹ ਟਿੱਪਣੀ ਵੱਡੀ ਹੱਦ ਤੱਕ ਸਹੀ ਹੈ। ਵੱਡੇ ਬਾਦਲ ਇਸ ਜ਼ਿਮਨੀਚੋਣ ਦੌਰਾਨ ਗੁਰਦਾਸਪੁਰ ਦੇ ਨੇੜੇ ਨਹੀਂ ਢੁਕੇ। ਅਕਾਲੀਦਲਦੀਤਰਫ਼ੋਂ ਪ੍ਰਚਾਰਦੀਕਮਾਨਪਾਰਟੀਪ੍ਰਧਾਨਸੁਖਬੀਰ ਸਿੰਘ ਬਾਦਲਕੋਲਰਹੀ। ਉਹ ਖ਼ੁਦ ਨੂੰ ਭਾਵੇਂ ਬਿਹਤਰੀਨਚੋਣਪ੍ਰਬੰਧਕਸਮਝਦੇ ਹਨ, ਪਰਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਣਾ ਹੈ ਕਿ ਸਿਰਫ਼ਹਵਾਈਦਾਅਵਿਆਂ ਦੇ ਨਾਲਜਹਾਨਨਹੀਂ ਜਿੱਤਿਆ ਜਾ ਸਕਦਾ। ਇਹ ਤੱਥ ਵੀਖ਼ਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਜਾਖੜਭਾਵੇਂ ਸਾਰੇ ਨੌਂ ਵਿਧਾਨਸਭਾਖੇਤਰਾਂ ਵਿਚ ਅੱਗੇ ਰਹੇ, ਪਰ ਵੱਡੀ ਲੀਡਉਨ੍ਹਾਂ ਨੂੰ ਅਕਾਲੀਦਲ ਦੇ ਪ੍ਰਭਾਵਵਾਲੇ ਦਿਹਾਤੀਖੇਤਰਾਂ ਵਿਚੋਂ ਮਿਲੀ। ਇਨ੍ਹਾਂ ਨਤੀਜਿਆਂ ਨੇ ਸ਼੍ਰੋਮਣੀਅਕਾਲੀਦਲ ਨੂੰ ਆਪਾਚੀਨਣਦਾ ਸੁਨੇਹਾ ਦਿੱਤਾ ਹੈ।
ਕੁਝ ਮਹੀਨੇ ਪਹਿਲਾਂ ਹੀ ਹੋਈਆਂ ਪੰਜਾਬਵਿਧਾਨਸਭਾਚੋਣਾਂ ਵਿਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ 10 ਸਾਲ ਸੱਤਾਧਾਰੀ ਰਹੇ ਸ਼੍ਰੋਮਣੀਅਕਾਲੀਦਲਪ੍ਰਤੀ ਗੁੱਸਾ ਦਿਖਾ ਕੇ ਉਸ ਨੂੰ ਸੱਤਾ ਤੋਂ ਬਾਹਰਕੀਤਾ ਸੀ, ਉਹ ਗੁੱਸਾ ਪੰਜਾਬ ‘ਚ ਸੱਤਾ ਤਬਦੀਲੀਹੋਣ ਤੋਂ 6-7 ਮਹੀਨੇ ਬਾਅਦਵੀਠੰਢਾਨਹੀਂ ਹੋਇਆ। ਸਿੱਖ ਵੋਟਰਾਂ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿਚੋਂ ਕਾਂਗਰਸ ਨੂੰ ਵੱਡੀ ਲੀਡਮਿਲਣੀਪੰਥਕਪਿਛੋਕੜਵਾਲੀਪਾਰਟੀਅਕਾਲੀਦਲਲਈ ਅਸ਼ੁੱਭ ਸੰਕੇਤਹੈ। ਕਾਂਗਰਸ ਨੂੰ ਸਭ ਤੋਂ ਵੱਡੀ ਲੀਡਨਿਰੋਲ ਪੇਂਡੂਵੋਟਰਾਂ ਵਾਲੇ ਵਿਧਾਨਸਭਾਹਲਕਾਡੇਰਾਬਾਬਾਨਾਨਕ ਤੋਂ ਮਿਲੀਹੈ। ਇਹ ਹਲਕਾ ਸਿੱਖ ਬਹੁਗਿਣਤੀ ਵੋਟਰਾਂ ਵਾਲਾ ਹੈ ਅਤੇ ਇਸ ਹਲਕੇ ਤੋਂ ਸ਼੍ਰੋਮਣੀਅਕਾਲੀਦਲਦੀਅਗਵਾਈਪਿਛਲੇ ਦਿਨੀਂ ਬਲਾਤਕਾਰ ਦੇ ਲੱਗੇ ਦੋਸ਼ਾਂ ਤੋਂ ਬਾਅਦਪਾਰਟੀ ਤੋਂ ਬਰਤਰਫ਼ਕੀਤੇ ਗਏ ਸੁੱਚਾ ਸਿੰਘ ਲੰਗਾਹ ਕਰਦੇ ਸਨ। ਇਸ ਹਲਕੇ ਤੋਂ ਕਾਂਗਰਸ ਨੇ ਅਕਾਲੀ-ਭਾਜਪਾ ਦੇ ਉਮੀਦਵਾਰ ਨਾਲੋਂ 44 ਹਜ਼ਾਰ 74 ਵੋਟਾਂ ਦੇ ਫਰਕਨਾਲ ਜਿੱਤ ਹਾਸਲਕੀਤੀ। ਗੁਰਦਾਸਪੁਰ ਉਪ ਚੋਣ ਦੇ ਨਤੀਜਿਆਂ ਨੇ ਇਹ ਸੰਕੇਤਵੀ ਦਿੱਤੇ ਹਨ ਕਿ ਲੰਘੀਆਂ ਵਿਧਾਨਸਭਾਚੋਣਾਂ ‘ਚ ਕਰਾਰੀਹਾਰਦੇਣ ਦੇ ਬਾਵਜੂਦਪੰਜਾਬ ਦੇ ਲੋਕਾਂ ਦਾਸ਼੍ਰੋਮਣੀਅਕਾਲੀਦਲਪ੍ਰਤੀ ਗੁੱਸਾ ਅਜੇ ਠੰਢਾਨਹੀਂ ਪਿਆ।ਸ਼੍ਰੋਮਣੀਕਮੇਟੀਅਤੇ ਸ੍ਰੀਅਕਾਲਤਖ਼ਤਸਾਹਿਬ ਦੇ ਜਥੇਦਾਰਾਂ ਨੂੰ ਆਪਣੇ ਸਿਆਸੀ ਹਿੱਤਾਂ ਲਈਵਰਤਣ ਦੇ ਪ੍ਰਭਾਵਕਾਰਨਵੀਅਕਾਲੀਦਲ ਨੂੰ ਆਪਣੇ ਪੰਥਕਵੋਟਬੈਂਕਦੀਨਾਰਾਜ਼ਗੀ ਇਸ ਉਪ ਚੋਣਵਿਚ ਝੱਲਣੀ ਪਈਹੈ। ਇਹੀ ਕਾਰਨ ਹੈ ਕਿ ਕਾਂਗਰਸਦੀਪੰਜਾਬਸਰਕਾਰਦੀਪਿਛਲੇ 7 ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹੋਣ ਦੇ ਬਾਵਜੂਦਲੋਕਸਭਾਹਲਕਾ ਗੁਰਦਾਸਪੁਰ ਅਧੀਨਆਉਂਦੇ ਸਿੱਖ ਬਹੁਗਿਣਤੀ ਵਾਲੇ ਵਿਧਾਨਸਭਾਹਲਕਿਆਂ ਅੰਦਰਅਕਾਲੀਦਲ ਨੂੰ ਕਾਂਗਰਸ ਨੇ ਪਛਾੜਿਆਹੈ।ਸ਼੍ਰੋਮਣੀਅਕਾਲੀਦਲ ਨੂੰ ਆਪਣਾਰਵਾਇਤੀਪ੍ਰਭਾਵਕਾਇਮਕਰਨਲਈਆਪਣੇ ਪਿਛੋਕੜਅਤੇ ਆਧਾਰ ਵੱਲ ਪਰਤਣਬਾਰੇ ਸੋਚਣਾਪਵੇਗਾ। ਇਸ ਦੇ ਨਾਲਪਾਰਟੀਦੀਲੀਡਰਸ਼ਿਪ ਦੇ ਕਿਰਦਾਰਅਤੇ ਪੰਥਪ੍ਰਤੀ ਸੋਚ ਨੂੰ ਲੈ ਕੇ ਵੀਆਤਮ-ਚਿੰਤਨਕਰਨਾਪਵੇਗਾ।
ਆਮਆਦਮੀਪਾਰਟੀ (ਆਪ) ਨੂੰ 28 ਹਜ਼ਾਰ ਤੋਂ ਘੱਟ ਵੋਟਾਂ ਮਿਲਣੀਆਂ ਇਸ ਪਾਰਟੀ ਦੇ ਭਵਿੱਖ ਦੀਆਂ ਸੂਚਕ ਹਨ। ਸਾਲ 2014 ਦੀਆਂ ਲੋਕਸਭਾਚੋਣਾਂ ‘ਚ ਆਪ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ 1 ਲੱਖ 73 ਹਜ਼ਾਰ 325 ਵੋਟਾਂ ਹਾਸਲਕੀਤੀਆਂ ਸਨ, ਜਦੋਂਕਿ ਫਰਵਰੀ 2017 ਦੀਆਂ ਵਿਧਾਨਸਭਾਚੋਣਾਂ ਵਿਚ ਗੁਰਦਾਸਪੁਰ ਦੇ 9 ਵਿਧਾਨਸਭਾਹਲਕਿਆਂ ਵਿਚੋਂ ਆਪ ਨੂੰ ਕੁੱਲ 1 ਲੱਖ 9 ਹਜ਼ਾਰ 582 ਵੋਟਾਂ ਮਿਲੀਆਂ ਸਨ। ਹੁਣ ਉਪ ਚੋਣਵਿਚਆਪ ਉਮੀਦਵਾਰ ਸੁਰੇਸ਼ ਖਜੂਰੀਆ ਨੇ ਮਹਿਜ 23 ਹਜ਼ਾਰ 579 ਵੋਟਾਂ ਹੀ ਹਾਸਲਕੀਤੀਆਂ। ਜ਼ਾਹਰ ਹੈ ਕਿ ਆਪ ਨੂੰ ਆਪਣੀਕਾਰਜਸ਼ੈਲੀ, ਨੀਤੀਆਂ ਅਤੇ ਰਾਜਨੀਤਕਰਣਨੀਤੀ ਨੂੰ ਲੈ ਕੇ ਸਵੈ-ਪੜਚੋਲਕਰਨੀਪਵੇਗੀ। ਵਿਰੋਧੀਧਿਰਵਿਚਬੈਠੀਹੋਣ ਦੇ ਬਾਵਜੂਦਪੰਜਾਬ ਦੇ ਲੋਕਾਂ ਦਾਆਪਨਾਲੋਂ ਮੋਹ ਭੰਗ ਹੋਣਾਸਾਬਤਕਰਦਾ ਹੈ ਕਿ ਇਹ ਪਾਰਟੀਲੋਕਾਂ ਦੀਆਂ ਆਸਾਵਾਂ ਮੁਤਾਬਕ ਆਪਣੀ ਕਾਰਗੁਜ਼ਾਰੀ ਨਹੀਂ ਦਿਖਾਰਹੀ। ਗੁਰਦਾਸਪੁਰ ਲੋਕਸਭਾਹਲਕੇ ਤੋਂ ਉਮੀਦਵਾਰ ਭਾਜਪਾਦਾਹੋਣ ਦੇ ਬਾਵਜੂਦਭਾਜਪਾਦਾਚੋਣਪ੍ਰਚਾਰਲਈ ਉਤਸ਼ਾਹ ਮੱਠਾ ਰਿਹਾ। ਇਸ ਚੋਣਵਿਚਭਾਜਪਾ ਉਮੀਦਵਾਰ ਪੂਰੀਤਰ੍ਹਾਂ ਅਕਾਲੀਦਲ ਦੇ ਚੋਣਪ੍ਰਚਾਰ’ਤੇ ਨਿਰਭਰਰਹੇ।ਭਾਜਪਾਵਰਕਰਾਂ ਵਿਚ ਇਕਜੁਟਤਾ ਦੀਘਾਟ, ਜੀ.ਐਸ.ਟੀ. ਅਤੇ ਨੋਟਬੰਦੀ ਨੂੰ ਲੈ ਕੇ ਮੋਦੀਸਰਕਾਰਪ੍ਰਤੀ ਗੁੱਸਾ ਵੀਲੋਕਾਂ ਨੇ ਇਸ ਉਪ ਚੋਣਰਾਹੀਂ ਦਿਖਾਉਣ ਦੀਕੋਸ਼ਿਸ਼ਕੀਤੀਹੈ। ਕੁੱਲ ਮਿਲਾ ਕੇ ਇਹ ਚੋਣਾਂ ਪੰਜਾਬਦਾਰਾਜਨੀਤਕ ਭਵਿੱਖ ਤੈਅਕਰਨਗੀਆਂ।

Check Also

ਭਾਰਤ ‘ਚ ਕਰੋਨਾ ਵਾਇਰਸ ਦੀ ਸਥਿਤੀ ਚਿੰਤਾਜਨਕ

ਕਰੋਨਾ ਵਾਇਰਸ ਦੇ ਮਾਮਲੇ ਵਿਚ ਭਾਰਤ ਵਿਸ਼ਵ ਭਰ ਵਿਚ ਦੂਜੇ ਸਥਾਨ ‘ਤੇ ਹੈ। ਪਹਿਲੇ ਸਥਾਨ …