Breaking News
Home / ਸੰਪਾਦਕੀ / ਪੰਜਾਬਦੀ ਗੈਂਗਸਟਰ ਸਮੱਸਿਆ ਦਾਸਵਾਲ!

ਪੰਜਾਬਦੀ ਗੈਂਗਸਟਰ ਸਮੱਸਿਆ ਦਾਸਵਾਲ!

ਕੁਝ ਦਿਨਪਹਿਲਾਂ ਪੰਜਾਬ ਪੁਲਿਸ ਨੇ ਖੂੰਖਾਰ ਗੈਂਗਸਟਰਦਿਲਪ੍ਰੀਤ ਸਿੰਘ ਬਾਬਾ ਨੂੰ ਗ੍ਰਿਫ਼ਤਾਰਕਰਲਿਆ ਹੈ, ਜਿਹੜਾ ਕਿ ਦਰਜਨਾਂ ਕਤਲਾਂ, ਲੁੱਟ-ਖੋਹਾਂ ਅਤੇ ਇਰਾਦਾ-ਕਤਲ ਦੇ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ। ਚੰਡੀਗੜ੍ਹ ਵਿਚ ਇਕ ਸੰਖੇਪ ਪੁਲਿਸ ਮੁਕਾਬਲੇ ਦੌਰਾਨ ਦਿਲਪ੍ਰੀਤ ਸਿੰਘ ਬਾਬਾ ਨੂੰ ਪੁਲਿਸ ਗ੍ਰਿਫ਼ਤਾਰਕਰਨਵਿਚਸਫਲਰਹੀ, ਜਿਸ ਦੌਰਾਨ ਪੁਲਿਸ ਦੀ ਗੋਲੀਬਾਰੀਨਾਲਦਿਲਪ੍ਰੀਤਦੀ ਲੱਤ ਵਿਚ ਗੋਲੀਵੀ ਲੱਗੀ। ਪੁਲਿਸ ਦਾਦਾਅਵਾ ਸੀ ਕਿ ਦਿਲਪ੍ਰੀਤ ਨੇ ਭੱਜਣ ਦੀਫਿਰਾਕਵਿਚ ਪੁਲਿਸ ‘ਤੇ ਗੋਲੀਚਲਾਈਅਤੇ ਜਵਾਬੀ ਗੋਲੀਬਾਰੀਵਿਚ ਉਹ ਜ਼ਖ਼ਮੀ ਹੋ ਗਿਆ। ਵਿੱਕੀ ਗੌਂਡਰ ਤੋਂ ਬਾਅਦਦਿਲਪ੍ਰੀਤਬਾਬਾਪੰਜਾਬ ਦੇ ਗੈਂਗ ਕਲਚਰਦਾਸਭ ਤੋਂ ਚਰਚਿਤਨਾਂਅ ਸੀ, ਜਿਸ ਦੀਗ੍ਰਿਫ਼ਤਾਰੀ ਤੋਂ ਬਾਅਦ ਇਕ ਵਾਰ ਤਾਂ ਸੂਬੇ ਵਿਚ ਗੈਂਗ ਕਲਚਰ ਨੂੰ ਬਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਹਨ।ਪਰਦੂਜੇ ਪਾਸੇ ਦਿਲਪ੍ਰੀਤਬਾਬਾਦੀ ਮਾਂ ਨੇ ਦਿਲਪ੍ਰੀਤਵਲੋਂ ਜ਼ੁਰਮ ਦੀ ਦੁਨੀਆ ਛੱਡ ਕੇ ਪੁਲਿਸ ਕੋਲਪੇਸ਼ਹੋਣਦਾਦਾਅਵਾਕਰਦਿਆਂ ਆਖਿਆ ਹੈ ਕਿ ਪੁਲਿਸ ਨੇ ਜਾਣਬੁੱਝ ਕੇ ਉਸ ਨੂੰ ਗੋਲੀਮਾਰ ਕੇ ਜ਼ਖ਼ਮੀਕੀਤਾਹੈ। ਉਸ ਦੀ ਮਾਂ ਦਾ ਇਹ ਵੀਆਖਣਾ ਸੀ ਕਿ ਉਸ ਦੇ ਪੁੱਤਰ ਨੂੰ ਪਿੰਡ ਦੇ ਹੀ ਇਕ ਸਰਪੰਚਅਤੇ ਜ਼ੋਰਾਵਰ ਨੌਜਵਾਨ ਨੇ ਗੈਂਗਸਟਰਬਣਨਲਈਮਜਬੂਰਕੀਤਾ ਸੀ, ਕਿਉਂਕਿ ਸਿਆਸੀ ਕਾਰਨਾਂ ਕਰਕੇ ਸਰਪੰਚ ਉਸ ਨਾਲਵਧੀਕੀਆਂ ਕਰਦਾ ਸੀ। ਪੁਲਿਸ ਕੋਲੋਂ ਵੀਇਨਸਾਫ਼ਨਾਮਿਲਣ ਤੋਂ ਬਾਅਦ ਹੀ ਦਿਲਪ੍ਰੀਤ ਸਿੰਘ ਬਾਬਾ ਜ਼ੁਰਮ ਦੀ ਦੁਨੀਆ ਵਿਚਦਾਖ਼ਲਹੋਣਲਈਮਜਬੂਰ ਹੋ ਗਿਆ।
ਸ਼ਾਇਦ ਦੋ ਦਹਾਕੇ ਪਹਿਲਾਂ ਕਦੇ ਪੰਜਾਬ ਦੇ ਲੋਕਾਂ ਨੇ ‘ਗੈਂਗਸਟਰ’ਲਫ਼ਜ਼ ਤੱਕ ਨਹੀਂ ਸੁਣਿਆ ਹੋਵੇਗਾ। ਅੱਜ ਪੰਜਾਬ ‘ਚ ਗੈਂਗਸਟਰ ਸੱਭਿਆਚਾਰ ਪੰਜਾਬਲਈ ਬੇਹੱਦ ਚਿੰਤਾਦਾਵਿਸ਼ਾਬਣਿਆ ਹੋਇਆ ਹੈ ਹੈ। ਲੰਘੇ ਜਨਵਰੀਮਹੀਨੇ ਖ਼ੂੰਖਾਰ ਗੈਂਗਸਟਰ ਵਿੱਕੀ ਗੌਂਡਰ ਨੂੰ ਪੁਲਿਸ ਮੁਕਾਬਲੇ ਵਿਚ ਮਾਰ-ਮੁਕਾਉਣ ਵੇਲੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਦਾਅਵਾਕੀਤਾ ਸੀ ਕਿ ਰਾਜਵਿਚ ਮੌਜੂਦ ਗੈਂਗਸਟਰਾਂ ਨੂੰ ਸ਼੍ਰੇਣੀਆਂ ਵਿਚਵੰਡ ਕੇ ਪੁਲਿਸ ਉਨ੍ਹਾਂ ਨੂੰ ਕਾਬੂਕਰਨਲਈਕੰਮਕਰਰਹੀਹੈ। ‘ਏ’ ਸ਼੍ਰੇਣੀ ਦੇ 17 ਅਤੇ ‘ਬੀ’ਸ਼੍ਰੇਣੀ ਦੇ 21 ਗੈਂਗਸਟਰਪੰਜਾਬਵਿਚ ਮੌਜੂਦ ਹੋਣਦਾ ਪੁਲਿਸ ਮੁਖੀ ਨੇ ਦਾਅਵਾਕੀਤਾ ਸੀ। ਇਨ੍ਹਾਂ ਵਿਚੋਂ ਬਹੁਤ ਸਾਰੇ ਗੈਂਗਸਟਰ ਵਿੱਕੀ ਗੌਂਡਰ ਦੀ ਹੱਤਿਆ ਤੋਂ ਬਾਅਦਡਰਦੇ ਮਾਰੇ ਜਾਂ ਤਾਂ ਪੁਲਿਸ ਕੋਲਆਤਮ-ਸਮਰਪਣਕਰ ਚੁੱਕੇ ਹਨ ਜਾਂ ਉਹ ਪੰਜਾਬ ਛੱਡ ਕੇ ਰੂਪੋਸ਼ ਹੋ ਗਏ ਹਨ। ਗੈਂਗਸਟਰਕਲਚਰਦੀ ਗੱਲ ਕੀਤੀਜਾਵੇ ਤਾਂ ਇਹ ਸਾਰੇ ਦੇਸ਼ਾਂ ਵਿਚ ਮੌਜੂਦ ਹਨ। ਬੇਰੁਜ਼ਗਾਰੀ, ਸਰਕਾਰਾਂ ਦੀਆਂ ਲੋਕਵਿਰੋਧੀਨੀਤੀਆਂ, ਵੱਧਦੀ ਆਬਾਦੀ, ਸੱਭਿਆਚਾਰਕ ਵਿਗਾੜਾਂ ਸਮੇਤ ਬਹੁਤ ਸਾਰੇ ਕਾਰਨਾਂ ਕਰਕੇ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿਚ ਗੈਂਗਸਟਰ ਮੌਜੂਦ ਹਨਪਰ ਵੱਖ-ਵੱਖ ਦੇਸ਼ਾਂ ਦੀਆਂ ਸਖ਼ਤਕਾਨੂੰਨਪ੍ਰਣਾਲੀਆਂ ਕਾਰਨ ਗੈਂਗਸਟਰ ਬਹੁਤੇ ਪ੍ਰਭਾਵਸ਼ਾਲੀਨਹੀਂ ਹਨਪਰਪੰਜਾਬਵਿਚ ਗੈਂਗਸਟਰਕਲਚਰ ਦੇ ਕਾਰਨ ਕੁਝ ਵੱਖਰੇ ਹਨ।ਪੰਜਾਬਵਿਚ ਬਹੁਤਾਤ ਵਿਚ ਗੈਂਗਸਟਰਸਿਆਸਤਦੀਪੈਦਾਇਸ਼ਹਨ।ਲੋਕ ਹਿੱਤਾਂ ਨਾਲੋਂ ਟੁੱਟੇ ਰਾਜਨੀਤਕਲੋਕਾਂ ਵਲੋਂ ਵੋਟਾਂ ਹਾਸਲਕਰਨ ਜਾਂ ਵੱਖ-ਵੱਖ ਵਪਾਰਕਮਾਫ਼ੀਆਬਣਾ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਗੈਂਗਸਟਰਬਣਾ ਕੇ ਆਪਣੇ ਮੁਫ਼ਾਦਾਂ ਲਈਵਰਤਿਆਜਾਂਦਾਹੈ। ਇਸ ਵਿਚ ਕੋਈ ਦੋ-ਰਾਵਾਂ ਨਹੀਂ ਕਿ ਪਿਛਲੇ 10 ਸਾਲਪੰਜਾਬ ‘ਚ ਰਹੀਅਕਾਲੀ-ਭਾਜਪਾਸਰਕਾਰ ਦੌਰਾਨ ਗੈਂਗਸਟਰਕਾਨੂੰਨਵਿਵਸਥਾਲਈ ਵੱਡੀ ਸਿਰਦਰਦੀਬਣੇ ਹਨ।ਕਾਰਨਸਾਫ਼ ਸੀ ਕਿ ਸਿਆਸੀ ਪੁਸ਼ਤਪਨਾਹੀ ਹੋਣਕਾਰਨ ਪੁਲਿਸ ਇਨ੍ਹਾਂ ਨੂੰ ਫੜਨ ਤੋਂ ਅਸਮਰੱਥ ਹੁੰਦੀ ਸੀ ਪਰਆਮਲੋਕਾਂ ਵਿਚਦਹਿਸ਼ਤਅਤੇ ਅਸੁਰੱਖਿਆ ਦੀਭਾਵਨਾ ਦੇ ਨਾਲ-ਨਾਲਸਰਕਾਰਪ੍ਰਤੀਵੀਬੇਵਿਸ਼ਵਾਸੀਵਧੀ ਸੀ। ਭਾਵੇਂਕਿ ਕੈਪਟਨਅਮਰਿੰਦਰ ਸਿੰਘ ਦੀਸਰਕਾਰ ਨੇ ਗੈਂਗਸਟਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਵਾਰ-ਵਾਰ ਜ਼ੁਰਮ ਦੀ ਦੁਨੀਆ ਛੱਡ ਕੇ ਕਾਨੂੰਨ ਅੱਗੇ ਆਤਮ-ਸਮਰਪਣਕਰਨਦੀਆਂ ਨਸੀਹਤਾਂ ਵੀ ਦਿੱਤੀਆਂ ਹਨਅਤੇ ਵਿੱਕੀ ਗੌਂਡਰ ਸਮੇਤ ਕੁਝ ਹੋਰ ਗੈਂਗਸਟਰਾਂ ਨੂੰ ਮੁਕਾਬਲਿਆਂ ਵਿਚ ਮਾਰ-ਮੁਕਾ ਕੇ ਗੈਂਗਸਟਰਾਂ ਨੂੰ ਸਖ਼ਤਚਿਤਾਵਨੀਵੀਦੇਣਦੀਕੋਸ਼ਿਸ਼ਕੀਤੀਹੈ।ਭਾਵੇਂਕਿ ਕੈਪਟਨਸਰਕਾਰਵਲੋਂ ਗੈਂਗਸਟਰਾਂ ਨੂੰ ਕਾਬੂਕਰਨਲਈਦ੍ਰਿੜ੍ਹਤਾਨਾਲ ਪੁਲਿਸ ਕੋਲੋਂ ਕੰਮਲਿਆ ਜਾ ਰਿਹਾ ਹੈ ਪਰ ਇੱਥੇ ਸਵਾਲਪੈਦਾ ਹੁੰਦਾ ਹੈ ਕਿ ਕੀ ਗੈਂਗਸਟਰ ਸਮੱਸਿਆ ਕੇਵਲਕਾਨੂੰਨ-ਵਿਵਸਥਾਦੀ ਹੀ ਸਮੱਸਿਆ ਹੈ?
ਕੁਝ ਅਰਸਾਪਹਿਲਾਂ ਇਕ ਗੈਂਗਸਟਰ ਦੇ ਜੀਵਨ’ਤੇ ਆਧਾਰਤਬਣੀਪੰਜਾਬੀਫ਼ਿਲਮ ‘ਰੁਪਿੰਦਰ ਗਾਂਧੀ ਦ ਗੈਂਗਸਟਰ’ਵਿਚਕਾਫ਼ੀ ਹੱਦ ਤੱਕ ਸੱਚਾਈ ਨੂੰ ਨੇੜਿਓਂ ਦਿਖਾਉਣ ਦਾਯਤਨਕੀਤਾ ਗਿਆ ਸੀ ਕਿ ਇਕ ਆਮ ਤੇ ਸਾਧਾਰਨਘਰਦਾ ਕੋਈ ਅੱਲ੍ਹੜ ਮੁੰਡਾ ਆਖ਼ਰਕਾਰਖ਼ਤਰਨਾਕ ਗੈਂਗਸਟਰਕਿਵੇਂ ਬਣਜਾਂਦਾ ਹੈ? ਇਕ ਸਾਧਾਰਨਘਰ ਦੇ ਸਕੂਲਪੜ੍ਹਦੇ ਨਾਬਾਲਗ ਮੁੰਡੇ ਨੂੰ ਪੁਲਿਸ ਇਕ ਰੰਜ਼ਿਸ਼ ਦੇ ਮਾਮਲੇ ‘ਚ ਝੂਠੇ ਮੁਕੱਦਮੇ ਵਿਚਹਵਾਲਾਤਦਿਖਾਦਿੰਦੀ ਹੈ ਅਤੇ ਇਸੇ ਬੇਇਨਸਾਫ਼ੀਵਿਚੋਂ ਹੀ ਪੈਦਾ ਹੁੰਦਾ ਹੈ ਇਕ ਖ਼ੂੰਖ਼ਾਰ ਗੈਂਗਸਟਰ ਤੇ ਦਹਿਸ਼ਤ ਦੇ ਇਕ ਭਿਆਨਕ ਦੌਰ ਦਾਅੰਤ ਮੌਤ ਨਾਲ ਹੀ ਹੁੰਦਾ ਹੈ। ਇਹ ਸਿਰਫ਼ ਰੁਪਿੰਦਰ ਗਾਂਧੀਦੀਕਹਾਣੀ ਹੀ ਨਹੀਂ ਆਖੀ ਜਾ ਸਕਦੀ, ਬਲਕਿਪੰਜਾਬ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਪੈਦਾਹੋਣਦਾਕਾਰਨਵੀ ਇਸੇ ਵਿਚੋਂ ਹੀ ਸ਼ਾਇਦ ਲੱਭ ਸਕਦਾਹੈ।
ਸਮਾਜਵਿਚੋਂ ਜ਼ੁਰਮ ਨੂੰ ਸਿਰਫ਼ਕਾਨੂੰਨ ਦੇ ਜ਼ੋਰ ਨਾਲ ਹੀ ਖ਼ਤਮਨਹੀਂ ਕੀਤਾ ਜਾ ਸਕਦਾਬਲਕਿ ਜ਼ੁਰਮ ਨੂੰ ਖ਼ਤਮਕਰਨਲਈ ਜ਼ੁਰਮ ਦੀਜੜ੍ਹ ਤੱਕ ਜਾਣਾ ਜ਼ਰੂਰੀ ਹੁੰਦਾ ਹੈ।
ਕੁਝ ਸਮਾਂ ਪਹਿਲਾਂ ਨਵਾਂਸ਼ਹਿਰ ਪੁਲਿਸ ਨੇ ‘ਡਾਕਟਰ ਗੈਂਗ’ ਨਾਲਜਾਣੇ ਜਾਂਦੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰਕੀਤਾ ਸੀ, ਜੋ ਇਕ ਇੱਜ਼ਤਦਾਰ, ਸਰਦੇ-ਪੁੱਜਦੇ ਅਤੇ ਪੜ੍ਹੇ-ਲਿਖੇ ਪਰਿਵਾਰਨਾਲਸਬੰਧਤਹਨ।ਦੋਵਾਂ ਵਿਚੋਂ ਇਕ ਭਰਾਡਾਕਟਰ ਤੇ ਇਕ ਵਕੀਲਬਣਨਲਈਘਰੋਂ ਕਾਲਜ ਗਏ ਸਨਪਰਪੇਸ਼ੇਵਰ ਮੁਜ਼ਰਮ ਬਣ ਕੇ ਕਾਲਜੋਂ ਬਾਹਰਨਿਕਲੇ। ਨੌਜਵਾਨ ਪੀੜ੍ਹੀਅੰਦਰ ਭਵਿੱਖ ਪ੍ਰਤੀਬੇਯਕੀਨੀਅਤੇ ਤਰੁੱਟੀਪੂਰਨ ਸਿੱਖਿਆ ਪ੍ਰਣਾਲੀਵੀਨਵੀਂ ਪੀੜ੍ਹੀ ਨੂੰ ਸਮਾਜਨਾਲੋਂ ਤੋੜਰਹੀਹੈ।ਪੰਜਾਬ ‘ਚ ਵਾਪਰਦੀਆਂ ਬਹੁਤੀਆਂ ਹਿੰਸਕ ਘਟਨਾਵਾਂ ਅੰਦਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕ ਦੁਸ਼ਮਣੀਆਂ ਕੱਢਣ ਜਾਂ ਬਦਲੇ ਦੀ ਅੱਗ ਨੂੰ ਸ਼ਾਂਤਕਰਨਲਈ ਗੈਂਗਸਟਰਾਂ ਜਾਂ ਸ਼ੂਟਰਾਂ ਦੀਵਰਤੋਂ ਕਰਰਹੇ ਹਨ।ਜੇਕਰ ਕਿਸੇ ਨਾਲ ਕਿਸੇ ਤਰ੍ਹਾਂ ਦੀਬੇਇਨਸਾਫ਼ੀ ਹੁੰਦੀ ਹੈ ਤਾਂ ਉਸ ਦਾਕਾਨੂੰਨ ਤੋਂ ਇਨਸਾਫ਼ਲਈਵਿਸ਼ਵਾਸ ਕਿਉਂ ਟੁੱਟ ਰਿਹਾ ਹੈ? ਗੈਂਗਸਟਰਾਂ ਦੁਆਰਾ ਕੀਤੇ ਗਏ ਬਹੁਤ ਸਾਰੇ ਕਤਲਾਂ ਦੀਕਹਾਣੀ ਕਿਸੇ ਨਾ ਕਿਸੇ ਤਰ੍ਹਾਂ ਅਦਾਲਤਾਂ-ਕਾਨੂੰਨ ਤੋਂ ਇਨਸਾਫ਼ਨਾਮਿਲਣਨਾਲ ਜੁੜੀ ਨਿਕਲਦੀਹੈ।
ਪੰਜਾਬਵਿਚ ਗੈਂਗ ਸੱਭਿਆਚਾਰ ਨੂੰ ਸਿਰਫ਼ਕਾਨੂੰਨ ਦੇ ਲਿਹਾਜ਼ ਨਾਲ ਨੱਥ ਨਹੀਂ ਪਾਈ ਜਾ ਸਕਦੀ, ਬਲਕਿ ਇਸ ਲਈਸਰਕਾਰ ਨੂੰ ਭਾਵਨਾਤਮਕਅਤੇ ਸਮਾਜਿਕ ਪੱਧਰ ‘ਤੇ ਵੀ ਸਿੱਟਾਮੁਖੀ ਨੀਤੀਆਂ ‘ਤੇ ਕੰਮਕਰਨਾਪਵੇਗਾ, ਜਿਸ ਕਾਰਨਸਕੂਲ ‘ਚ ਪੜ੍ਹਨ ਤੋਂ ਲੈ ਕੇ ਰੁਜ਼ਗਾਰਹਾਸਲਕਰਨ ਦੇ ਪੜਾਅ ਤੱਕ ਕਿਸੇ ਅੱਲ੍ਹੜ ਜਾਂ ਨੌਜਵਾਨ ਨੂੰ ਇਹੋ ਜਿਹਾ ਵਾਤਾਵਰਨਨਾਮਿਲੇ, ਜਿਸ ਨਾਲ ਉਹ ਸਮਾਜ ਦੇ ਇਕ ਚੰਗੇ ਬਾਸ਼ਿੰਦੇ ਤੋਂ ‘ਗੈਂਗਸਟਰ’ਬਣਜਾਵੇ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …