1.3 C
Toronto
Wednesday, January 7, 2026
spot_img
Homeਘਰ ਪਰਿਵਾਰਛੱਡੋ ਪਰ੍ਹਾਂ

ਛੱਡੋ ਪਰ੍ਹਾਂ

ਛੱਡੋ ਪਰ੍ਹਾਂ ਆਪਾਂ ਕੀ ਲੈਣਾ
ਛੱਡੋ ਪਰ੍ਹਾਂ ਛੱਡੋ ਇਹ ਕਹਿਣਾ।
ਮੀਚ ਕੇ ਅੱਖਾਂ ਚੁੱਪ ਕਰਕੇ
ਅੱਜ ਨਹੀਂ ਰਹਿਣਦਾਵੇਲਾ
ਵਿਗੜੀ ਹੋਈ ਚਾਲਸਮੇਂ ਦੀ
ਸਿੱਧੀ ਕਰਨਵਾਸਤੇ ਇਸ ਨੂੰ
ਲਫਜ਼ਾਂ ਦੇ ਲਿਫਾਫਿਆਂ ਦੀ ਥਾਂ
ਬੇਬਾਕ ਹੋ ਕਹਿਣਾਪੈਣਾ।
ਅੱਜ ਕਿਸੇ ਦੀ ਕੱਲ੍ਹ ਹੋਰਦੀ
ਸਾਡੀਵਾਰੀਵੀ ਆ ਜਾਣੀ
ਚੁੱਪ ਚਾਪਤਮਾਸ਼ਾਦੇਖਣਨਾਲੋਂ
ਚੰਗਾ ਹੈ ਮੈਦਾਨ ‘ਚ ਡਟਨਾ
ਮੋਇਆਂ ਦੀ ਥਾਂ ਜਿਊਂਦੇ ਬਣੀਏ
ਇਹੀ ਆਖਰਕਰਨਾਪੈਣਾ।
ਸਖਤਬੜਾਹੈਲਮਟਜਨੂੰਨੀ
ਅੰਨ੍ਹਾ ਹੋ ਕੇ ਟੱਕਰਾਂ ਮਾਰੇ
ਮੌਤਓਸਦੀਵੀ ਆ ਜਾਣੀ
ਰਹਿਜਾਣੇ ਨੇ ਪੱਲੇ ਝੂਠੇ
ਲੱਗੇ ਹੋਏ ਬਹਿਸ਼ਤ ਦੇ ਲਾਰੇ
ਆਖਿਰਨਰਕ ‘ਚ ਹੈ ਉਸ ਪੈਣਾ।
ਕੰਨਾਂ ਵਿੱਚੋਂ ਬੁੱਜੇ ਲਾਹ ਕੇ
ਅੱਖਾਂ ਤੋਂ ਪੱਟੀ ਹਟਾ ਕੇ
ਜੀਭਾਂ ਉੱਤੋਂ ਜਿੰਦਰੇ ਲਾਹ ਕੇ
ਮਨੋਂ ਅੰਧ ਵਿਸ਼ਵਾਸ਼ਮਿਟਾ ਕੇ
ਮਸਤਕ ਸੁੱਤੇ ਹੋਏ ਜਗਾ ਕੇ
ਉਨ੍ਹਾਂ ਨੂੰ ਸੋਚਣਲਾਉਣਾਪੈਣਾ।
ਕਿਉਂ ਤੇ ਕਾਹਤੋਂ ਬੁੱਝਣ ਦੀ
ਹਰਵਰਤਾਰਾਸਮਝਣਦੀ
ਸੱਚ ਝੂਠ ਨੂੰ ਪਰਖਣਦੀ
ਲਾਉਣੀਪੈਣੀ ਹੈ ਸਮਾਧੀ
ਰੋਸ਼ਨੀਵਾਲੇ ਸਾਧਬਣਨਦਾ
ਕੰਮ ਹਰੇਕ ਨੂੰ ਕਰਨਾਪੈਣਾ।
-ਹਰਜੀਤਬੇਦੀ

RELATED ARTICLES
POPULAR POSTS