Breaking News
Home / ਘਰ ਪਰਿਵਾਰ / ਸੁੱਖ ਕਿਵੇਂ ਪ੍ਰਾਪਤ ਹੋਵੇ?

ਸੁੱਖ ਕਿਵੇਂ ਪ੍ਰਾਪਤ ਹੋਵੇ?

ਪ੍ਰਿੰਸੀਪਲ ਗੁਰਦੇਵ ਸਿੰਘ
905-459-4664
ਸੰਸਾਰ ਦਾ ਲੱਗਭਗ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਨੂੰ ਸੁੱਖ ਪ੍ਰਾਪਤਹੋਵੇ । ਕੋਈ ਮਨੁੱਖ ਦੁੱਖ ਨਹੀਂ ਚਾਹੁੰਦਾ । ਸਾਡੇ ਸਾਰੇ ਯਤਨ ਸੁੱਖ ਦੀਪ੍ਰਾਪਤੀਲਈਹਨ । ਬਹੁ ਗਿਣਤੀ ਮਨੁੱਖਾਂ ਅਤੇ ਪਰਿਵਾਰਾਂ ਵੱਲੋਂ ਸੁੱਖ ਦੀਪ੍ਰਾਪਤੀਲਈਵਿਦੇਸ਼ਾ ਵੱਲ ਦੌੜ ਲਗਾਈ ਜਾ ਰਹੀ ਹੈ । ਇਸ ਕਾਰਜਦੀਪ੍ਰਾਪਤੀਲਈ ਕਈ ਵਾਰ ਮਨੁੱਖ ਧੰਨ ਇਕੱਤਰ ਕਰਨਦੇ ਲੋਭਅਧੀਨ ਗਲਤੀਕਰਕੇ ਦੁੱਖ ਦੇ ਚੱਕਰ ਵਿੱਚ ਫਸਜਾਂਦੇ ਹਨ । ਹੁਣ ਗੁਰਮਤਿ ਰੰਗਤ ਵਿੱਚ ਵਿਚਾਰਕਰੀਏ ਤਾਂ ਗੁਰਬਾਣੀਅਨੁਸਾਰ ਦੁੱਖ ਅਤੇ ਸੁੱਖ ਦੋਵੇਂ ਮਨੁੱਖ ਦੇ ਜੀਵਨ ਵਿੱਚ ਆਉਂਦੇਹਨ । ਇਹ ਅਕਾਲ ਪੁਰਖ ਦੇ ਹੁਕਮ ਦੁਆਰਾ ਹੀ ਮਨੁੱਖ ਦੇ ਜੀਵਨ ਵਿੱਚ ਆਉਂਦੇ ਹਨ । ਗੁਰਬਾਣੀਦਾਕਥਨ ਹੈ :-
(ਦੁਖੁ ਸੁਖੁ ਤੇਰੇ ਭਾਣੇ ਹੋਵੇ ਜਿਸਥੈ ਜਾਇ ਰੂਆਈਐ ॥) ਅੰਕ (418)
ਗੁਰਬਾਣੀ ਵਿੱਚ ਮਨੁੱਖ ਨੂੰ ਸਿਖਿਆ ਦਿਤੀ ਗਈ ਹੈ ਕਿ ਸੁੱਖ ਬਹੁਤ ਧੰਨ ਇਕੱਠਾ ਕਰਨਨਾਲਪ੍ਰਾਪਤਨਹੀਂ ਹੁੰਦਾ ਨਾਹੀਨਾਟਕਾਂ ਚੇਟਕਾਂ ਨਾਲਅਤੇ ਨਾ ਹੀ ਵਿਦੇਸ਼ਾ ਵਿੱਚ ਜਾ ਕਰਕੇ । ਪਰ ਇਹ ਪਰਮਾਤਮਾਦਾ ਨਾਂ ਹਿਰਦੇ ਵਿੱਚ ਵਸਾਉਣਨਾਲਪ੍ਰਾਪਤ ਹੁੰਦਾ ਹੈ । ਗੁਰਬਾਣੀਦਾਕਥਨ ਹੈ :-
ਸੁਖ ਨਾਹੀਂ ਬਹੁਤੇ ਧੰਨ ਖਾਟੇ ॥
ਸੁਖੁ ਨਾਹੀਪੇਖੇ ਨਿਰਤਿਨਾਟੇ ॥
ਸੁਖੁ ਨਾਹੀਬਹੁ ਦੇਸਕਮਾਏ ॥
ਸਰਬ ਸੁਖਾ ਹਰਿਹਰਿ ਗੁਣ ਗਾਏ ॥ ਅੰਕ (1147)
ਸੋ ਅਸਲੀ ਸੁੱਖ ਪਰਮਾਤਮਾਦਾਨਾਮਸਿਮਰਨਕਰਨ ਵਿੱਚ ਹੈ ਅਤੇ ਪਰਮਾਤਮਾ ਦੇ ਭਾਣੇ ਅਨੁਸਾਰਜੀਵਨਬਤੀਤਕਰਨ ਵਿੱਚ ਹੈ । ਇਸ ਤੋਂ ਛੁੱਟ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮਨੁੱਖ ਦੇ ਪੰਜ ਵੈਰੀ ਮੰਨੇ ਗਏ ਹਨ । ਇਹ ਮਨੁੱਖ ਨੂੰ ਹਰਸਮੇਂ ਚਿੰਤਾ ਦੇ ਚੱਕਰ ਵਿੱਚ ਪਾਈ ਰੱਖਦੇ ਹਨ । ਇਸ ਦੇ ਜੰਜਾਲ ਵਿੱਚ ਫਸ ਕੇ ਮਨੁੱਖ ਨੂੰ ਵੱਡੀਆਂ ਅਤੇ ਗੰਭੀਰ ਮੁਸੀਬਤਾਂ ਦਾਸਾਹਮਣਾਕਰਨਾਪੈਂਦਾ ਹੈ । ਕਿਸੇ ਦੀਨਿੰਦਿਆਕਰਨ, ਬੁਰਾ ਸੋਚਨਨਾਲਭੀਮਨਅਸ਼ਾਂਤ ਹੁੰਦਾ ਹੈ । ਮਨੁੱਖ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਧੰਨ ਦੋਲਤ ਵੱਧ ਇੱਕਤਰ ਕਰਕੇ ਵੱਧ ਖੁਸ਼ੀ ਪ੍ਰਾਪਤਹੋਵੇਗੀ । ਪਰ ਗੁਰਬਾਣੀਦਰਸਾਉਂਦੀ ਹੈ ਕਿ ਮਾਇਆਧਾਰੀਆਂ ਨੂੰ ਵੱਧ ਚਿੰਤਾ ਹੁੰਦੀ ਹੈ । ਗੁਰਬਾਣੀਦਾਕਥਨ ਹੈ :-
ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਵਿਆਪੈ ਚਿੰਤਾ ਰੋਗ ॥ ਅੰਕ (188)
ਜਤਨਬਹੁਤ ਸੁਖ ਦੇ ਕੀਏ ॥
ਦੁਖ ਕੋ ਕੀਓ ਨ ਕੋਇ ॥
ਅੰਕ (1428)
ਸਾਰੇ ਗੁਰੂਸਾਹਿਬਾਨ ਨੇ ਮਨੁੱਖ ਜਾਤੀ ਨੂੰ ਸਦੀਵੀ ਸੁੱਖ ਲਈਅਤੇ ਸਹੀ ਜੀਵਨਜਿਉਣਲਈ ਗੁਰਬਾਣੀਅਨੁਸਾਰਜੀਵਨਬਤੀਤਕਰਨਦੀ ਸਿੱਖਿਆ ਦਿੱਤੀ ਹੈ । ਸ਼੍ਰੀ ਗੁਰੁ ਤੇਗ ਬਹਾਦਰ ਜੀ ਨੌਵੇਂ ਮਹੱਲੇ ਦੇ ਸਲੋਕ ਵਿੱਚ ਸੁੱਖੀ ਜੀਵਨਲਈਕਥਨਕਰਦੇ ਹਨ :-
ਜਉ ਸੁਖ ਕਉ ਚਾਹੈ ਸਦਾਸਰਨਿਰਾਮ ਕੀ ਲੇਹ ॥
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖਦੇਹ ॥
ਅੰਕ (1427)
ਮਨੁੱਖ ਸੰਸਾਰ ਵਿੱਚ ਵਿਚਰਦਾ ਹੋਇਆ ਪਦਾਰਥਾਂ ਵਿੱਚ ਖਚਿਤ ਹੋ ਜਾਂਦਾ ਹੈ । ਇਨ੍ਹਾਂ ਪਦਾਰਥਾਂ ਦੀ ਖਿੱਚ ਅੱਗੇ ਅੱਗੇ ਵਧਦੀਜਾਂਦੀ ਹੈ । ਮਨੁੱਖ ਨੂੰ ਬਹੁਤ ਵੱਡਾ ਭੁਲੇਖਾ ਹੈ ਕਿ ਹੋਰ ਸੰਸਾਰਕ ਪਦਾਰਥ ਇਕੱਤਰ ਕਰਕੇ ਵੱਧ ਸੁੱਖ ਪ੍ਰਾਪਤਹੋਵੇਗਾ । ਸ਼ਿਕੰਦਰ ਵਰਗੇ ਬਾਦਸ਼ਾਹ ਜੋ ਸਾਰੀ ਦੁਨੀਆਂ ਨੂੰ ਅਧੀਨਕਰਕੇ ਸਾਰਾਧਨ ਇਕੱਤਰ ਕਰਨਾ ਚਾਹੁੰਦਾ ਸੀ ਅਖੀਰ ਤੇ ਪਛਤਾਵਾ ਹੀ ਪੱਲੇ ਪਿਆ । ਅੰਤ ਵਿੱਚ ਇਸ ਸੰਸਾਰ ਤੋਂ ਖਾਲੀ ਹੱਥੀਂ ਹੀ ਜਾਣਾਪਿਆ । ਜਿਉਂ ਜਿਉਂ ਮਨੁੱਖ ਮਾਇਆ ਇਕੱਤਰ ਕਰਦਾ ਹੈ ਪਰਮਾਤਮਾ ਤੋਂ ਦੂਰਜਾਂਦਾ ਹੈ । ਸਮਾਜਿਕਕੁਰੀਤੀਆਂ ਉਸ ਨੂੰ ਘੇਰਲੈਂਦੀਆਂ ਹਨ । ਹਉਮੈ ਹੰਕਾਰ ਪੈਦਾ ਹੋ ਜਾਂਦਾ ਹੈ । ਪਰ ਇਸ ਦੇ ਉਲਟ ਗੁਰਬਾਣੀ ਸੁੱਖ ਦੁੱਖ ਤੋਂ ਉਪਰਉਠ ਕੇ ਸਹਿਜ ਅਵਸਰਪ੍ਰਦਾਨਕਰਦੀ ਹੈ । ਜਿਵੇਂ ਕਿ ਗੁਰਬਾਣੀਦਾਕਥਨ ਹੈ :-
ਜੋ ਨਰ ਦੁਖ ਮੈ ਦੁਖੁ ਨਹੀਮਾਨੇ ॥
ਸੁਖ ਸੁਨੇਹੁ ਅਰਭੈਨਹੀਂ ਜਾ ਕੇ ਕੰਚਨ ਮਾਟੀਮਾਨੈ ॥ ਅੰਕ (633)
ਅਜਿਹੀ ਅਵਸਥਾ ਵਿੱਚ ਪਹੁੰਚ ਕੇ ਮਨੁੱਖ ਨੂੰ ਦੁੱਖ ਵਿੱਚ ਭੀ ਦੁੱਖ ਪ੍ਰਤੀਤਨਹੀਂ ਹੁੰਦਾ । ਸੰਸਾਰ ਵਿੱਚ ਮੋਹਮਾਇਆਦਾਭੀ ਕੋਈ ਅਸਰਨਹੀਂ ਹੁੰਦਾ । ਸਿੱਖ ਇਤਿਹਾਸ ਵਿੱਚੋਂ ਕਿੰਨੀ ਪ੍ਰੇਰਨਾਮਿਲਦੀ ਹੈ ਕਿ ਸ਼੍ਰੀ ਗੁਰੂਅਰਜਨਦੇਵ ਜੀ, ਭਾਈਦਿਆਲ ਜੀ, ਭਾਈਮਤੀਦਾਸ ਜੀ, ਭਾਈਸਤੀਦਾਸ ਜੀ ਅਤੇ ਹਜ਼ਾਰਾਂ ਹੀ ਸ਼ਹੀਦਾਂ ਨੇ ਸਹਿਜ ਵਿੱਚ ਰਹਿ ਕੇ ਆਪਣੀਆਂ ਜਾਨਾਂ ਵਾਰ ਦਿੱਤੀਆਂ ।
ਇਨ੍ਹਾਂ ਮਹਾਨਸ਼ਹੀਦਾਂ ਨੇ ਜ਼ੁਲਮ ਦੇ ਵਿਰੁੱਧ ਅਤੇ ਮਨੁੱਖ ਜਾਤੀਦੀਭਲਾਈਲਈਕੁਰਬਾਨੀਆਂ ਦੇਣ ਵਿੱਚ ਹੀ ਸਹੀ ਅਨੰਦਸਮਝਿਆ । ਬਾਬਾਫਰੀਦ ਜੀ ਗੁਰਬਾਣੀ ਵਿੱਚ ਕਥਨਕਰਦੇ ਹਨ :-
ਫਰੀਦਾਮੈਜਾਨਿਆ ਦੁਖ ਮੁਝ ਕੁ ਦੁਖ ਸਬਾਇਐ ਜਗਿ ॥
ਊਚੇ ਚੜਿ ਕੈ ਦੇਖਿਆ ਤਾਂ ਘਰਿਘਰਿ ਏਹਾ ਅਗਿ ॥
ਅੰਕ (1382)
ਬਾਬਾਫਰੀਦ ਜੀ ਗੁਰਬਾਣੀ ਵਿੱਚ ਮਨੁੱਖ ਜਾਤੀ ਨੂੰ ਸੁਚੇਤ ਕਰਦੇ ਹਨ ਕਿ ਸਾਰਾ ਸੰਸਾਰ ਕਿਸੇ ਨਾ ਕਿਸੇ ਦੁੱਖ ਵਿੱਚ ਫਸਿਆ ਹੋਇਆ ਹੈ । ਕਿਸੇ ਨੂੰ ਸਰੀਰਦਾ ਦੁੱਖ ਹੈ, ਕਿਸੇ ਨੂੰ ਪਰਿਵਾਰਦਾਅਤੇ ਕਿਸੇ ਨੂੰ ਸਮਾਜਿਕਕੁਰੀਤਅਿਾਂ ਵਿੱਚ ਫਸੇ ਹੋਣਕਰਕੇ ਹੈ।
ਅਖੀਰ ਤੇ ਇਸੇ ਸਿੱਟੇ ਤੇ ਪੁਜਦੇ ਹਾਂ ਕਿ ਪਰਮਾਤਮਾਦਾਨਾਮ ਹੀ ਹੈ, ਜੋ ਮਨੁੱਖ ਨੂੰ ਦੁੱਖ ਸਹਿਣਦੀਸ਼ਕਤੀ ਦਿੰਦਾ ਅਤੇ ਦੁੱਖ ਨਵਿਰਤੀਦਾਸਾਧਨ ਹੈ । ਗੁਰਬਾਣੀਦਾਕਥਨ ਹੈ :-
ਦੁੱਖ ਭੰਜਨ ਤੇਰਾਨਾਮ ਜੀ ਦੁੱਖ ਭੰਜਨ ਤੇਰਾਨਾਮ ਜੀ ॥
ਆਠਪਹਿਰਆਰਾਧੀਐਪੂਰਨਸਤਿਗੁਰ ਗਿਆਨ ॥ ਅੰਕ (218)
ਏਸੇ ਵਿਚਾਰਦੀਪ੍ਰੋੜਤਾਭਾਈ ਗੁਰਦਾਸ ਜੀ ਨੇ ਭੀਕੀਤੀ ਹੈ । ਜਦੋਂ ਮਨੁੱਖ ਸਹਿਜ ਅਵਸਥਾ ਵਿੱਚਵਿਚਰਦਾਹੈਤਾਂ ਉਸ ਨੂੰ ਦੁੱਖ ਪ੍ਰਤੀਤਨਹੀਂ ਹੁੰਦਾ। ਦੁੱਖ ਨੂੰ ਪਰਮਾਤਮਾਦਾਭਾਣਾਕਰਕੇ ਮੰਨਦਾ ਹੈ। ਭਾਈ ਗੁਰਦਾਸ ਜੀ ਦਾਕਥਨ ਹੈ :-
ਗੁਰਮੁਖਿ ਸੁਖ ਫਲਖਾਵਣ ਦੁਖ ਸੁਖ ਸਮਕਰਿਅਉਚਰਚਰਨਾ ॥
ਗੁਰਮੁਖਾਂ ਨੂੰ ਸੁੱਖ ਦੁੱਖ ਇੱਕ ਸਮਾਨਲਗਦੇ ਹਨ ਕਿਉਂਕਿ ਉਨ੍ਹਾਂ ਦੀਆਤਮਕਅਵਸਥਾ ਇੰਨੀ ਉਚੱੀ ਹੋ ਜਾਂਦੀ ਹੈ । ਇਸੇ ਤਰ੍ਹਾਂ ਸਿੱਖ ਇਤਿਹਾਸ ਵਿੱਚ ਭਾਈਭਿਖਾਰੀਦੀ ਸਾਖੀ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ । ਉਸ ਦੇ ਬੇਟੇ ਦੇ ਵਿਆਹਦੀਤਿਆਰੀ ਹੋ ਰਹੀ ਹੈ । ਵਿਆਹਦੀ ਖੁਸ਼ੀ ਦੇ ਗੀਤ ਗਾਏ ਜਾ ਰਹੇ ਹਨ, ਜਿਥੇ ਵਿਆਹਲਈਵਧੀਆਵਸਤਰਤਿਆਰ ਹੋ ਰਹੇ ਹਨਅਤੇ ਨਾਲਦੀਨਾਲ ਉਸ ਦੀ ਮੌਤ ਦੇ ਸਮਾਨਦੀਤਿਆਰੀਭੀਕਰਰਿਹਾ ਹੈ । ਗੁਰਬਾਣੀ ਦੇ ਕਥਨਅਨੁਸਾਰ”ਤੇਰਾ ਕੀਆ ਮੀਠਾਲਾਗੈ”ਪਰਮਾਤਮਾ ਦੇ ਭਾਣੇ ਨੂੰ ਮਿਠਾਕਰਕੇ ਮੰਨ ਰਿਹਾ ਹੈ। ਇਸ ਦਾਭਾਵ ਇਹ ਬਿਲਕੁਲਨਹੀਂ ਕਿ ਗੁਰਮੁੱਖ ਤੇ ਦੁੱਖ ਆਉਂਦੇ ਨਹੀਂ ਆਉਂਦੇ ਜ਼ਰੂਰਹਨ । ਇਹ ਤਾਂ ਸਾਡੇ ਪਹਿਰਾਵੇ ਦੀਤਰ੍ਹਾਂ ਹਨ । ਜਿਵੇਂ ਸਰੀਰ ਕਈ ਤਰ੍ਹਾਂ ਦੇ ਕੱਪੜੇ ਪਹਿਨਦਾ ਹੈ ਪਰਮਨਕੇਵਲ ਸੁੱਖ ਤੇ ਦੁੱਖ ਰੂਪੀ ਕੱਪੜਾ ਪਹਿਨਦਾ ਹੈ।
ਸੁਖੁ ਦੁਖੁ ਦੁਇ ਦਰਿਕਪੜੇ ਪਹਿਰਿ ਜਾਇ ਮਨੁਖ ॥ ਅੰਕ (149)
ਗੁਰਮੁੱਖ ਦੁੱਖਅਤੇ ਸੁੱਖ ਨੂੰ ਇੱਕ ਸਮਾਨਸਮਝਦੇ ਹਨ । ਸਿੱਖ ਧਰਮ ਦੇ ਮਹਾਨਸ਼ਹੀਦਾਂ ਨੇ ਹੱਸ ਹੱਸ ਕੇ ਆਪਣੀਆਂ ਜਾਨਾਂ ਵਾਰਅਿਾਂ ਮਹਾਨ ਸਿੱਖ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਪਵਾਲਏ । ਭੁੱਖੀਆਂ ਰਹਿ ਕੇ ਭੀਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਜਦੋਂ ਪਰਮਾਤਮਾਦਾਨਾਮਹਿਰਦੇ ਵਿੱਚ ਵਸਜਾਂਦਾ ਹੈ ਤਾਂ ਦੁੱਖ ਦਾ ਸੰਤਾਪ ਖਤਮ ਹੋ ਜਾਂਦਾ ਹੈ ।
ਅਨੰਦਭਇਆਮੇਰੀਮਾਏ ਸਤਿਗੁਰ ਮੈਪਾਇਆ ॥ ਅੰਕ (917)
ਇਹ ਸੁੱਖ ਤਾ ਦੁੱਖ ਸਾਨੂੰਪੂਰਬਲੇ ਕਰਮਾਂ ਅਰਥਾਤਬੀਤੇ ਸਮੇਂ ਵਿੱਚ ਕੀਤੇ ਹੋਏ ਕੰਮਾਂ ਅਨੁਸਾਰਮਿਲਦੇ ਹਨ।
ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥ ਸੋ ਜਾਣੈਜਿਨਿਦਾਤੈਦੀੲੈ ॥ ਅੰਕ (1030)
ਕਿਹੜੇ ਕਰਮਕਰਕੇ ਸੁੱਖ ਮਿਲਰਿਹਾ ਹੈ। ਕਿਹੜੇ ਕਰਕੇ ਦੁੱਖ ਇਹ ਪਰਮਾਤਮਾਜਾਣਦਾ ਹੈ । ਅੰਤ ਵਿੱਚ ਸਤਿਗੁਰੂ ਦੁੱਖਾਂ ਨੂੰ ਦੂਰਕਰਨ ਤੇ ਸੁਖ ਪ੍ਰਾਪਤੀਦਾਸਾਧਨ ਦੱਸਦੇ ਹੋਏ ਉਪਦੇਸ਼ਕਰਦੇ ਹਨ :-
ਸਰਬ ਸੁਖਾ ਕਾ ਦਾਤਾਸਤਿਗੁਰ ਤਾਕੀਸਬਨੀਪਾਈਐ ॥
ਦਰਸਨੁ ਭੇਟਤਹੋਤਅਨੰਦਾ ਦੁਖੁ ਗਾਇਆ ਹਰਿ ਗਾਈਐ ॥
ਅੰਕ (630)

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …