4 C
Toronto
Saturday, November 8, 2025
spot_img
Homeਪੰਜਾਬਸਰਬੱਤ ਖਾਲਸਾ ਲਈ ਤਲਵੰਡੀ ਸਾਬੋ ਵਿਖੇ ਸੰਗਤ ਪਹੁੰਚਣੀ ਸ਼ੁਰੂ

ਸਰਬੱਤ ਖਾਲਸਾ ਲਈ ਤਲਵੰਡੀ ਸਾਬੋ ਵਿਖੇ ਸੰਗਤ ਪਹੁੰਚਣੀ ਸ਼ੁਰੂ

new-jathedar-copy-copyਪੰਜਾਬ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਪੱਬਾਂ ਭਾਰ
ਤਰਨਤਾਰਨ/ਬਿਊਰੋ ਨਿਊਜ਼
ਤਲਵੰਡੀ ਸਾਬੋ ਵਿਖੇ ਭਲਕੇ ਹੋਣ ਵਾਲੇ ਸਰਬੱਤ ਖਾਲਸਾ ਲਈ ਸੰਗਤ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਸਰਬੱਤ ਖਾਲਸਾ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਵੱਲ ਜਾ ਰਹੇ ਲੋਕਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ । ਤਲਵੰਡੀ ਸਾਬੋ ਵਾਲੇ ਮੁੱਖ ਮਾਰਗਾਂ ‘ਤੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਪੁਲਿਸ ਤਲਵੰਡੀ ਸਾਬੋ ਵੱਲ ਜਾ ਰਹੀ ਸੰਗਤ ਨੂੰ ਵਾਪਸ ਮੋੜ ਰਹੀ ਹੈ। ਹਾਲਾਂਕਿ ਇਸ ਦੌਰਾਨ ਉਸ ਸੰਗਤ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸਿਰਫ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਹੀ ਤਲਵੰਡੀ ਸਾਬੋ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਥਕ ਸੰਗਠਨਾਂ ਵਲੋਂ ਲੰਘੇ ਕੱਲ੍ਹ ਤੋਂ ਤਲਵੰਡੀ ਸਾਬੋ ਨੇੜੇ ਖੇਤਾਂ ਵਿਚ ਹੀ ਪਾਲਕੀ ਸਾਹਿਬ ਵਾਲੀ ਗੱਡੀ ਅੰਦਰ ਅਖੰਡ ਪਾਠ ਸਾਹਿਬ ਵੀ ਸ਼ੁਰੂ ਕੀਤੇ ਹੋਏ ਹਨ। ਜਦੋਂ ਇਸ ਗੱਡੀ ਨੂੰ ਖੇਤਾਂ ਵਿਚੋ ਪੁਲਿਸ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਨੌਜਵਾਨਾਂ ਨਾਲ ਪੁਲਿਸ ਦੀ ਝੜਪ ਵੀ ਹੋਈ ਤੇ ਪੁਲਿਸ ਪਾਲਕੀ ਸਾਹਿਬ ਵਾਲੀ ਗੱਡੀ ਨਾ ਲਿਜਾ ਸਕੇ, ਇਸ ਲਈ ਇਨ੍ਹਾਂ ਨੌਜਵਾਨਾਂ ਨੇ ਗੱਡੀ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ।

RELATED ARTICLES
POPULAR POSTS