22.8 C
Toronto
Thursday, September 10, 2026
spot_img
Homeਪੰਜਾਬਜੋਤੀ ਨੂਰਾਂ ਅਤੇ ਕੁਨਾਲ ਪਾਸੀ ਫਿਰ ਇਕ ਹੋਏ

ਜੋਤੀ ਨੂਰਾਂ ਅਤੇ ਕੁਨਾਲ ਪਾਸੀ ਫਿਰ ਇਕ ਹੋਏ

ਜੋਤੀ ਨੂਰਾਂ ਅਤੇ ਕੁਨਾਲ ਪਾਸੀ ਫਿਰ ਇਕ ਹੋਏਕਿਹਾ : ਲੋਕਾਂ ਦੀਆਂ ਦੁਆਵਾਂ ਨੇ ਸਾਨੂੰ ਫਿਰ ਮਿਲਾ ਦਿੱਤਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੀਆਂ ਮਸ਼ਹੂਰ ਸੂਫੀ ਗਾਇਕ ਨੂਰਾਂ ਸਿਸਟਰ ਦੀ ਜੋਤੀ ਨੂਰਾਂ ਦਾ ਆਪਣੇ ਪਤੀ ਕੁਨਾਲ ਪਾਸੀ ਨਾਲ ਸਮਝੌਤਾ ਹੋ ਗਿਆ ਅਤੇ ਅੱਜ ਦੋਵੇਂ ਫਿਰ ਤੋਂ ਇਕ ਹੋ ਗਏ। ਦੋਵਾਂ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਲੋਕਾਂ ਦੀਆਂ ਦੁਆਵਾਂ ਨੇ ਸਾਨੂੰ ਫਿਰ ਤੋਂ ਮਿਲਾ ਦਿੱਤਾ ਹੈ। ਅਜਿਹੀ ਹੀ ਪੋਸਟ ਕੁਝ ਦਿਨ ਪਹਿਲਾਂ ਜੋਤੀ ਨੂਰਾਂ ਵੱਲੋਂ ਵੀ ਪਾਈ ਗਈ ਸੀ, ਜਿਸ ’ਚ ਸੰਕੇਤ ਦਿੱਤਾ ਗਿਆ ਸੀ ਕਿ ਉਹ ਫਿਰ ਤੋਂ ਇਕੱਠੇ ਹੋ ਸਕਦੇ ਹਨ। ਧਿਆਨ ਰਹੇ ਕਿ ਕੁੱਝ ਦਿਨ ਪਹਿਲਾਂ ਜੋਤੀ ਨੂਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਪਤੀ ਕੁਨਾਲ ਪਾਸੀ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਨਸ਼ੇ ’ਚ ਕਿਸੇ ਵੇਲੇ ਵੀ ਉਸ ਨੂੰੂ ਨੁਕਸਾਨ ਪਹੁੰਚਾ ਸਕਦਾ ਹੈ। ਜੋਤੀ ਨੂਰਾਂ ਨੇ ਕਿਹਾ ਸੀ ਕਿ ਉਸ ਦਾ ਵਿਆਹ ਕੁਨਾਲ ਪਾਸੀ ਨਾਲ ਘਰ ਵਾਲਿਆਂ ਦੀ ਸਹਿਮਤੀ ਤੋਂ ਬਿਨਾ 2014 ’ਚ ਹੋਇਆ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਨਾਲ ਉਹ ਨਸ਼ੇ ’ਚ ਕੁੱਟ ਮਾਰ ਕਰਨ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਲੰਘੇ ਦਿਨੀਂ ਕੁਨਾਲ ਪਾਸੀ ਤੋਂ ਅਲੱਗ ਹੋਣ ਦਾ ਫੈਸਲਾ ਕਰ ਲਿਆ ਸੀ ਅਤੇ ਉਨ੍ਹਾਂ ਕੁਨਾਲ ਤੋਂ ਤਲਾਕ ਲੈਣ ਲਈ ਜੋਤੀ ਨੂਰਾਂ ਨੇ ਕੋਰਟ ’ਚ ਕੇਸ ਫਾਇਲ ਵੀ ਕੀਤਾ ਹੋਇਆ ਹੈ।

 

RELATED ARTICLES
POPULAR POSTS