
6 ਨਵੰਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਜਲੰਧਰ ਵਿਚ ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ ਅਤੇ ਈ.ਡੀ. ਅਧਿਕਾਰੀ ਰਣਇੰਦਰ ਦੀ ਕਾਫੀ ਸਮਾਂ ਉਡੀਕ ਕਰਦੇ ਰਹੇ। ਦੱਸਿਆ ਗਿਆ ਕਿ ਰਣਇੰਦਰ ਅੱਜ ਉਲੰਪਿਕ ਗੇਮਾਂ ਸਬੰਧੀ ਮੀਟਿੰਗ ਵਿਚ ਹਿੱਸਾ ਲੈਣ ਲਈ ਚਲੇ ਗਏ। ਈ.ਡੀ. ਨੇ ਰਣਇੰਦਰ ਨੂੰ ਅੱਜ ਜਲੰਧਰ ਦਫਤਰ ਵਿਚ ਪੇਸ਼ ਹੋਣ ਲਈ ਕਿਹਾ ਸੀ। ਹੁਣ ਈਡੀ ਨੇ ਆਉਂਦੀ 6 ਨਵੰਬਰ ਨੂੰ ਰਣਇੰਦਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਆਮਦਨ ਕਰ ਵਿਭਾਗ ਨੇ ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੋਇਆ ਹੈ। ਧਿਆਨ ਰਹੇ ਕਿ ਦੁਬਈ ਵਿਚ ਜਾਇਦਾਦ ਤੇ ਵਿਦੇਸ਼ਾਂ ਵਿਚ ਬੈਂਕ ਖਾਤੇ ਅਤੇ ਉਨ੍ਹਾਂ ਵਲੋਂ ਕੀਤੀ ਗਈ ਟ੍ਰਾਂਜੈਕਸ਼ਨ ਨੂੰ ਅਧਾਰ ਬਣਾ ਕੇ ਈ.ਡੀ. ਨੇ ਮਾਮਲਿਆਂ ਦੀ ਪੜਤਾਲ ਸ਼ੁਰੂ ਕੀਤੀ ਹੈ।