ਕਿਹਾ : ਇਸ ਦੇ ਬਣਨ ਨਾਲ ਯੂਪੀ ਦੀ ਤਰੱਕੀ ਦਾ ਖੁੱਲ੍ਹੇਗਾ ਰਾਹ
ਸ਼ਾਹਜਹਾਂਪੁਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨੀਵਾਰ ਨੂੰ ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਗੰਗਾ ਐਕਸਪ੍ਰੈਸ ਵੇਅ ਦਾ ਨੀਂਹ ਪੱਥਰ ਰੱਖਿਆ। ਲਗਭਗ 594 ਕਿਲੋਮੀਟਰ ਲੰਬਾ ਅਤੇ 6 ਲੇਨ ਦਾ ਇਹ ਐਕਸਪ੍ਰੈਸ ਵੇਅ 36,200 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਸ ਹਾਈਵੇ ਦੇ ਤਿਆਰ ਹੋਣ ਮਗਰੋਂ ਸੂਬੇ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜ ਵਾਲਾ, ਉਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸ ਵੇਅ ਬਣੇਗਾ। ਇਹ ਮੋਰਠ, ਹਾਪੁੜ, ਬੁਲੰਦ ਸ਼ਹਿਰ, ਅਮਰੋਹਾ, ਸੰਭਲ, ਬੰਦਾਯੂ, ਹਰਦੋਈ, ਰਾਏਬਰੇਲੀ ਅਤੇ ਪ੍ਰਯਾਗਰਾਜ ਤੋਂ ਹੋ ਕੇ ਲੰਘੇਗਾ। ਇਸ ਐਕਸਪ੍ਰੈਸ ਵੇਅ ‘ਤੇ ਸ਼ਾਹਜਹਾਂਪੁਰ ‘ਚ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਨਿਰਮਿਤ ਕੀਤੀ ਜਾਵੇਗੀ। ਜੋ ਹਵਾਈ ਫੌਜ ਦੇ ਜਹਾਜ਼ਾਂ ਨੂੰ ਐਮਰਜੈਂਸੀ ਉਡਾਣ ਭਰਨ ਅਤੇ ਉਤਰਨ ‘ਚ ਮਦਦ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਐਕਸ੍ਰਪੈਸ ਵੇਅ ਨਾਲ ਇਕ ਉਦਯੋਗਿਕ ਕੋਰੀਡੋਰ ਬਣਾਉਣ ਦਾ ਪ੍ਰਸਤਾਵ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਬੇਟੀਆਂ ਦੀਆਂ ਸੁਰੱਖਿਆ ਨੂੰ ਲੈ ਕੇ ਆਏ ਦਿਨ ਸਵਾਲ ਉਠਦੇ ਸਨ। ਉਨ੍ਹਾਂ ਨੂੰ ਸਕੂਲ, ਕਾਲਜ ਜਾਣ ਤੱਕ ਲਈ ਬੜੀ ਮੁਸ਼ਕਿਲ ਹੁੰਦੀ ਸੀ। ਕਦੋਂ ਕਿੱਥੇ ਦੰਗੇ ਅਤੇ ਅਗਜ਼ਨੀ ਹੋ ਜਾਵੇ ਕੋਈ ਪਤਾ ਨਹੀਂ ਸੀ। ਪ੍ਰੰਤੂ ਲੰਘੇ ਸਾਢੇ 4 ਸਾਲਾਂ ‘ਚ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਨੇ ਸਥਿਤੀ ਨੂੰ ਸੁਧਾਰਨ ਲਈ ਬਹੁਤ ਮਿਹਨਤ ਕੀਤੀ ਅਤੇ ਯੂਪੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …