18.3 C
Toronto
Wednesday, September 23, 2026
spot_img
Homeਭਾਰਤਭੂਚਾਲ ਨੇ ਕੰਬਾਇਆ ਹਿਮਾਚਲ

ਭੂਚਾਲ ਨੇ ਕੰਬਾਇਆ ਹਿਮਾਚਲ

ਭੂਚਾਲ ਨੇ ਕੰਬਾਇਆ ਹਿਮਾਚਲਚੰਬਾ/ਬਿਊਰੋ ਨਿਊਜ਼

ਇਕ ਪਾਸੇ ਜਿੱਥੇ ਦੇਸ਼ ਨੂੰ ਕਰੋਨਾ ਵਾਇਰਸ ਨੇ ਕੰਬਣ ਲਾਇਆ ਹੋਇਆ ਹੈ ਉਥੇ ਹੀ ਅੱਜ ਭੂਚਾਲ ਨੇ ਹਿਮਾਚਲ ਪ੍ਰਦੇਸ਼ ਨੂੰ ਕੰਬਣ ਲਾ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਵਿੱਚ 4 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆਉਂਦੇ ਵੇਖੇ ਗਏ। ਹਾਲਾਂਕਿ ਇਸ ਭੂਚਾਲ ਨਾਲ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਪਰ ਕਰੋਨਾ ਵਾਇਰਸ ਦੀ ਦਹਿਸ਼ਤ ਦੇ ਚਲਦਿਆਂ ਲੋਕ ਭੂਚਾਲ ਦੇ ਝਟਕਿਆਂ ਨਾਲ ਲੋਕ ਦਹਿਸ਼ਤ ਵਿੱਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਦੁਪਹਿਰ 12 ਵਜ ਕੇ 17 ਮਿੰਟ ‘ਤੇ ਚੰਬਾ ਇਲਾਕੇ ਵਿੱਚ ਆਇਆ। ਭੂਚਾਲ ਦਾ ਕੇਂਦਰ 19 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਅਤੇ 13 ਅਪ੍ਰੈਲ ਨੂੰ ਦਿੱਲੀ ਵਿੱਚ ਭੂਚਾਲ ਦੇ ਦੋ ਦਿਨ ਝਟਕੇ ਆਏ ਸਨ ਤੇ ਲੋਕ ਪੂਰੀ ਤਰ੍ਹਾਂ ਦਹਿਸ਼ਤ ਵਿੱਚ ਆ ਗਏ ਸਨ।

RELATED ARTICLES
POPULAR POSTS