Breaking News
Home / ਭਾਰਤ / ਦਿਗਵਿਜੈ ਸਿੰਘ ਨੇ ਨਿਤਿਨ ਗਡਕਰੀ ਤੋਂ ਮੰਗੀ ਮੁਆਫੀ

ਦਿਗਵਿਜੈ ਸਿੰਘ ਨੇ ਨਿਤਿਨ ਗਡਕਰੀ ਤੋਂ ਮੰਗੀ ਮੁਆਫੀ

ਗਡਗਰੀ ਨੇ ਮਾਣਹਾਨੀ ਦਾ ਕੇਸ ਲਿਆ ਵਾਪਸ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਰਾਜਨੀਤੀ ਵਿਚ ਅੱਜ ਕੱਲ੍ਹ ਮੁਆਫੀ ਮੰਗਣ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦੇ ਆਗੂਆਂ ਨੇ ਵੀ ਕੇਂਦਰੀ ਮੰਤਰੀ ਤੋਂ ਮੁਆਫੀ ਮੰਗੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕੋਲੋਂ ਮੁਆਫੀ ਮੰਗੀ ਹੈ। ਇਸ ਤੋਂ ਬਾਅਦ ਨਿਤਿਨ ਗਡਕਰੀ ਨੇ ਦਿਗਵਿਜੈ ਸਿੰਘ ਖਿਲਾਫ ਮਾਨਹਾਣੀ ਦਾ ਕੇਸ ਵਾਪਸ ਲੈ ਲਿਆ। ਦਿਗਵਿਜੈ ਨੇ ਗਡਕਰੀ ਖਿਲਾਫ ਆਪਣੇ ਬਿਆਨ ‘ਤੇ ਦੁੱਖ ਪ੍ਰਗਟ ਕੀਤਾ ਸੀ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਦੋਵਾਂ ਧਿਰਾਂ ਨੇ ਸੁਲਾਹ ਦੇ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਹਨ। ਅਦਾਲਤ ਨੇ ਦਿਗਵਿਜੈ ਸਿੰਘ ਦੀ ਮੁਆਫੀ ਸਵੀਕਾਰ ਕਰ ਲਈ ਹੈ।
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗ ਕੇ ਮਾਣਹਾਨੀ ਦੇ ਮਾਮਲੇ ਖਤਮ ਕਰਵਾਏ ਸਨ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …