Breaking News
Home / ਭਾਰਤ / ਜੰਮੂ ਕਸ਼ਮੀਰ ਦੇ ਮਹਿਬੂਬਾ ਮੰਤਰੀ ਮੰਡਲ ‘ਚ ਸ਼ਾਮਲ ਹੋਏ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ

ਜੰਮੂ ਕਸ਼ਮੀਰ ਦੇ ਮਹਿਬੂਬਾ ਮੰਤਰੀ ਮੰਡਲ ‘ਚ ਸ਼ਾਮਲ ਹੋਏ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ

ਕਵਿੰਦਰ ਗੁਪਤਾ ਨੇ ਨਵੇਂ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੀ ਭਾਜਪਾ-ਪੀਡੀਪੀ ਸਰਕਾਰ ‘ਚ ਵਿਆਪਕ ਫੇਰਬਦਲ ਦੇ ਚੱਲਦਿਆਂ ਅੱਜ ਸੱਤ ਨਵੇਂ ਕੈਬਨਿਟ ਮੰਤਰੀ ਅਤੇ ਇਕ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ ਹੈ। ਜੰਮੂ ਦੇ ਕਨਵੈਨਸ਼ਨ ਸੈਂਟਰ ਵਿਚ ਰਾਜਪਾਲ ਐਨਐਨ ਵੋਹਰਾ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਭਾਜਪਾ ਨੇ ਪੰਜ ਨਵੇਂ ਕੈਬਨਿਟ ਮੰਤਰੀ ਅਤੇ ਇਕ ਰਾਜ ਮੰਤਰੀ ਬਣਾਇਆ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਨੇ ਆਪਣੇ ਦੋ ਨਵੇਂ ਕੈਬਨਿਟ ਮੰਤਰੀ ਬਣਾਏ ਹਨ। ਮੰਤਰੀ ਮੰਡਲ ਵਿਚ ਫੇਰਬਦਲ ਤੋਂ ਬਾਅਦ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਕ ਨਵੀਂ ਟੀਮ ਆਈ ਹੈ। ਪੁਰਾਣੀ ਟੀਮ ਨੇ ਵੀ ਚੰਗਾ ਕੰਮ ਕੀਤਾ ਹੈ। ਨਵੀਂ ਟੀਮ ਵਿਚ ਨੌਜਵਾਨ ਅਤੇ ਪੜ੍ਹੇ ਲਿਖੇ ਵਿਅਕਤੀ ਸ਼ਾਮਲ ਹਨ, ਉਮੀਦ ਹੈ ਕਿ ਉਹ ਬਿਹਤਰ ਕੰਮ ਕਰਨਗੇ। ਕਵਿੰਦਰ ਗੁਪਤਾ ਨੇ ਸਭ ਤੋਂ ਪਹਿਲਾਂ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਕਠੂਆ ‘ਚ 8 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੀ ਘਟਨਾ ਤੋਂ ਬਾਅਦ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਨਿਰਮਲ ਸਿੰਘ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਹੈ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …