Breaking News
Home / ਕੈਨੇਡਾ / Front / ਪੱਛਮੀ ਬੰਗਾਲ ’ਚ ਟੀਐੱਮਸੀ ਦਾ ਆਗੂ ਸ਼ਾਹਜਹਾਂ ਸ਼ੇਖ਼ 55 ਦਿਨ ਬਾਅਦ ਗਿ੍ਫਤਾਰ

ਪੱਛਮੀ ਬੰਗਾਲ ’ਚ ਟੀਐੱਮਸੀ ਦਾ ਆਗੂ ਸ਼ਾਹਜਹਾਂ ਸ਼ੇਖ਼ 55 ਦਿਨ ਬਾਅਦ ਗਿ੍ਫਤਾਰ

ਅਦਾਲਤ ਨੇ 10 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿਚ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਅਤੇ ਜ਼ਮੀਨ ਹੜੱਪਣ ਦੇ ਮੁਲਜ਼ਮ ਅਤੇ ਤਿ੍ਰਣਮੂਲ ਕਾਂਗਰਸ ਪਾਰਟੀ (ਟੀਐਮਸੀ) ਦੇ ਨੇਤਾ ਸ਼ਾਹਜਹਾਂ ਸ਼ੇਖ ਨੂੰ 55 ਦਿਨਾਂ ਬਾਅਦ ਅੱਜ ਵੀਰਵਾਰ ਸਵੇਰੇ ਗਿ੍ਰਫਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਸ਼ੇਖ ਨੂੰ ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਤੋਂ ਕਰੀਬ 30 ਕਿਲੋਮੀਟਰ ਦੂਰ ਮੀਨਾਖਾਨ ਦੇ ਘਰ ਵਿਚੋਂ ਗਿ੍ਰਫਤਾਰ ਕੀਤਾ ਗਿਆ, ਜਿੱਥੇ ਉਹ ਕੁਝ ਸਾਥੀਆਂ ਨਾਲ ਲੁਕਿਆ ਹੋਇਆ ਸੀ। ਗਿ੍ਰਫਤਾਰੀ ਤੋਂ ਬਾਅਦ ਸ਼ਾਹਜਹਾਂ ਸ਼ੇਖ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 10 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਦੱਸਿਆ ਗਿਆ ਹੈ ਕਿ ਸ਼ਾਹਜਹਾਂ ਸ਼ੇਖ 55 ਦਿਨ ਤੋਂ ਫਰਾਰ ਚੱਲ ਰਿਹਾ ਸੀ। ਸ਼ਾਹਜਹਾਂ ਦੀ ਗਿ੍ਰਫਤਾਰੀ ਨੂੰ ਲੈ ਕੇ ਸਾਊਥ ਬੰਗਾਲ ਦੇ ਏ.ਡੀ.ਜੀ. ਸੁਪ੍ਰੀਤਮ ਸਰਕਾਰ ਨੇ ਕਿਹਾ ਕਿ ਸ਼ਾਹਜਹਾਂ ਸ਼ੇਖ ਲੰਘੀ  5 ਜਨਵਰੀ ਨੂੰ ਈ.ਡੀ. ਅਫਸਰਾਂ ’ਤੇ ਹੋਏ ਹਮਲੇ ਦੇ ਮੁਖੀ ਆਰੋਪੀਆਂ ਵਿਚ ਵੀ ਸ਼ਾਮਲ ਹੈ ਅਤੇ ਉਸੇ ਮਾਮਲੇ ਵਿਚ ਹੀ ਸ਼ਾਹਜਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …