17.6 C
Toronto
Friday, June 26, 2026
spot_img
HomeਕੈਨੇਡਾFrontਪੰਜਾਬ ਦੀ ਧੀ ਸਮਨਦੀਪ ਧਾਲੀਵਾਲ ਨੇ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣ...

ਪੰਜਾਬ ਦੀ ਧੀ ਸਮਨਦੀਪ ਧਾਲੀਵਾਲ ਨੇ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣ ਵਧਾਇਆ ਪੰਜਾਬੀਆਂ ਦਾ ਮਾਨ

ਪੰਜਾਬ ਦੀ ਧੀ ਸਮਨਦੀਪ ਧਾਲੀਵਾਲ ਨੇ ਕੈਨੇਡਾ ਵਿੱਚ ਪੁਲਿਸ ਅਫ਼ਸਰ ਬਣ ਵਧਾਇਆ ਪੰਜਾਬੀਆਂ ਦਾ ਮਾਨ
ਚੰਡੀਗੜ੍ਹ / ਬਿਉਰੋ ਨੀਊਜ਼

ਜ਼ਿਲਾ ਲੁਧਿਆਣਾ ਦੇ ਅਧੀਨ ਰਾਇਕੋਟ ਦੀ ਜੰਮਪਲ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਵਿੱਚ ਪੁਲਿਸ ਅਫਸਰ ਬਣ ਕੇਵਲ ਆਪਣੇ ਮਾਤਾ – ਪਿਤਾ ਦਾ ਹੀ ਨਹੀਂ ਬਲਕਿ ਪਿੰਡ- ਸ਼ਹਿਰ – ਸੂਬਾ ਅਤੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਦੱਸ ਦੇਈਏ ਕੇ ਸਮਨਦੀਪ ਕੌਰ ਧਾਲੀਵਾਲ ਨੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੁਲਿਸ ਵਿਭਾਗ ਦੇ ਕ੍ਰਾਇਮ ਬ੍ਰਾਂਚ ਚ ਫੈਡਰਲ ਪੀਸ ਅਧਿਕਾਰੀ ਵਜੋਂ ਨੌਕਰੀ ਹਾਸਲ ਕੀਤੀ ਹੈ

ਗੱਲਬਾਤ ਕਰਦਿਆਂ ਸਮਨਦੀਪ ਕੌਰ ਧਾਲੀਵਾਲ ਦੇ ਪਿਤਾ ਜਗਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਮਨਦੀਪ 2016 ਵਿੱਚ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਉਪਰੰਤ ਹੁਣ ਉਸਨੇ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਲ ਕੀਤੀ ਅਤੇ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਮਾਨ ਨਾਲ ਉੱਚਾ ਕੀਤਾ |

ਸਮਨਦੀਪ ਜਲਦ ਹੀ ਕੈਨੇਡਾ ਦੇ ਸ਼ਹਿਰ ਕੈਲਗਿਰੀ ਤੋਂ ਪੁਲਿਸ ਅਧਿਕਾਰੀ ਵਜੋਂ ਚਾਰਜ ਸੰਭਾਲੇਗੀ

RELATED ARTICLES
POPULAR POSTS