24.7 C
Toronto
Wednesday, August 12, 2026
spot_img
HomeਕੈਨੇਡਾFrontਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’  ਓ.ਟੀ.ਟੀ. ਤੋਂ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’  ਓ.ਟੀ.ਟੀ. ਤੋਂ ਹਟਾਈ

ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’  ਓ.ਟੀ.ਟੀ. ਤੋਂ ਹਟਾਈ
ਫਿਲਮ ’ਚ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ 25 ਹਜ਼ਾਰ ਹੱਤਿਆਵਾਂ ਦਾ ਦਾਅਵਾ
ਮੁਹਾਲੀ/ਬਿਊਰੋ ਨਿਊਜ਼
ਦਿਲਜੀਤ ਦੋਸਾਂਝ ਦੀ ਫਿਲਮ, ਜੋ ਕਿ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਿਤ ਹੈ, ਉਸ ਨੂੰ ਅਚਾਨਕ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਜਸਵੰਤ ਸਿੰਘ ਖਾਲੜਾ ਨੇ ਇਲਜ਼ਾਮ ਲਗਾਇਆ ਸੀ ਕਿ ਖਾੜਕੂਵਾਦ ਦੌਰਾਨ ਪੰਜਾਬ ’ਚ 25 ਹਜ਼ਾਰ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਨ। ਇਹ ਫਿਲਮ ਤਿੰਨ ਸਾਲ ਦੀ ਪਾਬੰਦੀ ਤੋਂ ਬਾਅਦ ਇਕ ਨਵੇਂ ਸਿਰਲੇਖ ਹੇਠ ਜੀ-5 ਪਲੇਟਫਾਰਮ ’ਤੇ ਸਿਰਫ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ। ਅਸਲ ਵਿਚ ‘ਪੰਜਾਬ-95’ ਸਿਰਲੇਖ ਵਾਲੀ ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ’ਤੇ ‘ਸਤਲੁਜ’ ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੂੰ ਹਟਾਏ ਜਾਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਟਿੱਪਣੀ ਕਰਦਿਆਂ ਕਿਹਾ ਕਿ ‘‘ਇਕ ਇਨਸਾਨੀਅਤ ਹੁੰਦੀ ਹੈ, ਉਹ ਇਨਸਾਨੀਅਤ ਮਰ ਗਈ ਹੈ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਫਿਲਮ ਇੰਟਰਨੈਟ ਤੋਂ ਹਟਾ ਦਿੱਤੀ ਗਈ ਹੈ, ਕਿਉਂਕਿ ਇਹ ਫਿਲਮ ਲੋਕਾਂ ਤੱਕ ਪਹੁੰਚ ਚੁੱਕੀ ਹੈ। ਦਿਲਜੀਤ ਦੋਸਾਂਝ ਨੇ ਕਿਹਾ ਕਿ ਇਕ ਵਾਰ ਜੋ ਚੀਜ਼ ਇੰਟਰਨੈਟ ’ਤੇ ਆ ਗਈ, ਉਸ ਨੂੰ ਹਟਾਉਣਾ ਅਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਨਾਲ ਉਹੀ ਕੁਝ ਹੋਇਆ, ਜੋ ਖਾਲੜਾ ਜੀ ਨਾਲ ਹੋਇਆ ਸੀ।’’

RELATED ARTICLES
POPULAR POSTS