18.8 C
Toronto
Saturday, April 18, 2026
spot_img
Homeਪੰਜਾਬਮਸੂਦ ਅਜ਼ਹਰ ਦਾ ਰਿਸ਼ਤੇਦਾਰ ਮੁਕਾਬਲੇ ਦੌਰਾਨ ਢੇਰ

ਮਸੂਦ ਅਜ਼ਹਰ ਦਾ ਰਿਸ਼ਤੇਦਾਰ ਮੁਕਾਬਲੇ ਦੌਰਾਨ ਢੇਰ

ਅੱਤਵਾਦੀ ਅਬਦੁਲ ਰਹਿਮਾਨ ਪੁਲਵਾਮਾ ਹਮਲੇ ‘ਚ ਸੀ ਸ਼ਾਮਲ

ਅੰਮ੍ਰਿਤਸਰ/ਬਿਊਰੋ ਨਿਊਜ਼
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ ‘ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ ‘ਚ ਮਾਹਰ ਅਬਦੁਲ ਰਹਿਮਾਨ ਸਣੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਜੰਮੂ-ਕਸ਼ਮੀਰ ਪੁਲਿਸ ਦੇ ਆਈ. ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਅਬਦੁਲ ਰਹਿਮਾਨ ਪਾਕਿਸਤਾਨ ਦੇ ਮੁਲਤਾਨ ਦਾ ਰਹਿਣ ਵਾਲਾ ਸੀ ਅਤੇ ਉਹ ਸਾਲ 2017 ਤੋਂ ਦੱਖਣੀ ਕਸ਼ਮੀਰ ‘ਚ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਅਬਦੁਲ ਰਹਿਮਾਨ ਮਸੂਦ ਅਜ਼ਹਰ ਦਾ ਰਿਸ਼ਤੇਦਾਰ ਸੀ ਅਤੇ ਉਸ ਨੇ ਹੀ ਫਰਵਰੀ 2019 ‘ਚ ਪੁਲਵਾਮਾ ਹਮਲੇ ‘ਚ ਵਰਤੀ ਗਈ ਗੱਡੀ ‘ਚ ਆਈ. ਈ. ਡੀ. ਲਗਾਇਆ ਸੀ, ਜਿਸ ‘ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।

RELATED ARTICLES
POPULAR POSTS