20.1 C
Toronto
Sunday, July 19, 2026
spot_img
Homeਪੰਜਾਬਪੰਜਾਬ ’ਚ ਟੋਲ ਹੋਇਆ ਮਹਿੰਗਾ

ਪੰਜਾਬ ’ਚ ਟੋਲ ਹੋਇਆ ਮਹਿੰਗਾ

ਸਰਕਾਰਾਂ ਨੇ ਜਨਤਾ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ : ਦਲਜੀਤ ਚੀਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਅੱਧੀ ਰਾਤ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ ਅਤੇ ਰਾਤ 12 ਵਜੇ ਤੋਂ ਬਾਅਦ ਯਾਨੀ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਧਾਈਆਂ ਹੋਈਆਂ ਦਰਾਂ ਨੂੰ ਲਾਗੂ ਕਰ ਦੇਵੇਗੀ। ਟੋਲ ਟੈਕਸ ਵਿਚ ਕਰੀਬ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਕਾਰ ਲਈ ਟੋਲ 5 ਤੋਂ 10 ਰੁਪਏ ਮਹਿੰਗਾ ਹੋ ਜਾਵੇਗਾ। ਇਸੇ ਤਰ੍ਹਾਂ ਕਮਰਸ਼ੀਅਲ ਯਾਨੀ ਮਾਲ ਢੋਣ ਵਾਲੀਆਂ ਗੱਡੀਆਂ ਲਈ ਟੋਲ 865 ਰੁਪਏ ਤੱਕ ਵਧ ਗਿਆ ਹੈ। ਟੋਲ ਟੈਕਸ ਦੀਆਂ ਵਧੀਆਂ ਦਰਾਂ ਦੇ ਸਬੰਧ ਵਿਚ ਟੋਲ ਪਲਾਜ਼ਿਆਂ ’ਤੇ ਨਵੇਂ ਬੋਰਡ ਵੀ ਲਗਾ ਦਿੱਤੇ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ ਨੈਸ਼ਨਲ ਹਾਈਵੇ ਦੇ 11 ਟੋਲ ਟੈਕਸ ਹਨ, ਜਿਨ੍ਹਾਂ ’ਤੇ ਇਕ ਅਪ੍ਰੈਲ ਤੋਂ ਟੋਲ ਟੈਕਸ ਮਹਿੰਗਾ ਹੋ ਜਾਏਗਾ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਟੋਲ ਟੈਕਸ ਘਟਾ ਕੇ ਜਨਤਾ ਨੂੰ ਕੁਝ ਰਾਹਤ ਦਿੰਦੀਆਂ। ਪਰ ਇਸ ਦੇ ਉਲਟ ਟੋਲ ਟੈਕਸ ਵਿਚ ਹੋਰ ਵਾਧਾ ਕਰਕੇ ਜਨਤਾ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਦਿੱਤਾ ਗਿਆ ਹੈ।

 

RELATED ARTICLES
POPULAR POSTS