Breaking News
Home / ਪੰਜਾਬ / ਸ਼ੇਰ-ਏ-ਪੰਜਾਬ ਦੇ ਪਿਤਾ ਤੇ ਦਾਦੇ ਦੀਆਂ ਸਮਾਧਾਂ ਦਾ ਵਜੂਦ ਖ਼ਤਰੇ ਵਿੱਚ

ਸ਼ੇਰ-ਏ-ਪੰਜਾਬ ਦੇ ਪਿਤਾ ਤੇ ਦਾਦੇ ਦੀਆਂ ਸਮਾਧਾਂ ਦਾ ਵਜੂਦ ਖ਼ਤਰੇ ਵਿੱਚ

Shere Punjab News Samadan copy copyਕਬਾੜ ਰੱਖਣ ਲਈ ਵਰਤੀ ਜਾਂਦੀ ਹੈ ਮਹਾਂ ਸਿੰਘ ਸ਼ੁਕਰਚੱਕੀਆ ਦੀ ਪਾਕਿ ਸਥਿਤ ਸਮਾਧ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ઠਦੇ ਸ਼ਹਿਰ ਗੁਜਰਾਂਵਾਲਾ ਵਿਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ઠਸਿੰਘ ਸ਼ੁਕਰਚੱਕੀਆ ਅਤੇ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀਆਂ ਸਮਾਧਾਂ ਖ਼ਸਤਾ ਹਾਲਤ ਵਿੱਚ ਹਨ ਅਤੇ ਉਹ ਕਦੇ ਵੀ ਜ਼ਮੀਨਦੋਜ਼ ਹੋ ਸਕਦੀਆਂ ਹਨ। ਦੱਸਣਯੋਗ ઠਹੈ ਕਿ ਮਹਾਂ ਸਿੰਘ ਦੀ ਸਮਾਧ ਗੁੱਜਰਾਂਵਾਲਾ ਦੀ ਜੀ.ਟੀ. ਰੋਡ ‘ਤੇ ਸ਼ੇਰਾਂ ਵਾਲੇ ਬਾਗ ઠਵਿੱਚ ਮੌਜੂਦ ਹੈ ਅਤੇ ਸਮਾਧ ਦਾ ਵੱਡਾ ਹਿੱਸਾ ਸਾਲ 1992 ਵਿੱਚ ਭਾਰਤ ‘ਚ ਉਠੇ ਬਾਬਰੀ ઠਮਸਜਿਦ ਵਿਵਾਦ ਸਮੇਂ ਸਥਾਨਕ ਮੁਸਲਿਮ ਦੰਗਾਕਾਰੀਆਂ ਵੱਲੋਂ ਢਾਹ ਦਿੱਤਾ ਗਿਆ ਸੀ।
ਇਸ ਤੋਂ ઠਬਾਅਦ ਮੁਰੰਮਤ ਨਾ ਕਰਵਾਏ ਜਾਣ ਕਰਕੇ ਇਹ ਵਿਰਾਸਤੀ ਧਰੋਹਰ ਹੁਣ ਖੰਡਰ ਦਾ ਰੂਪ ਧਾਰਨ ਕਰ ઠਚੁੱਕੀ ਹੈ। ਇਸ ਸਮਾਧ ਦੇ ਗੁਬੰਦ ਵਾਲੇ ਭਵਨ ਅਤੇ ਹੇਠਲੀ ઠਮੰਜ਼ਿਲ ਨੂੰ ਕਬਾੜ ਰੱਖਣ ਲਈ ਸਟੋਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ, ਜਦੋਂਕਿ ਸਮਾਧ ਦੇ ઠਆਸ-ਪਾਸ ਬਣੇ ਕਮਰਿਆਂ ਵਿੱਚ ਸੇਵਾਵਾਂ ਦੇ ਰਿਹਾ ਸਰਕਾਰੀ ਐਲੀਮੈਂਟਰੀ ਗਰਲਜ਼ ਸਕੂਲ ਇਮਾਰਤ ઠਦੀ ਹਾਲਤ ਖ਼ਸਤਾ ਹੋਣ ਕਾਰਨ ਇੱਥੋਂ ਕਿਸੇ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ઠਬਾਗ਼ ਵਿੱਚ ਹੀ ਸ਼ੁਕਰਚੱਕੀਆ ਮਿਸਲ ਦੇ ਮੋਢੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ઠਸਿੰਘ ਦੀ ਸਮਾਧ ਦੇ ਖੰਡਰ ਵੀ ਆਪਣੇ ਨਾਲ ਵਾਪਰ ਰਹੀ ਤਰਾਸਦੀ ਦੀ ਗਾਥਾ ਬਿਆਨ ਕਰਦੇ ઠਪ੍ਰਤੀਤ ਹੋ ਰਹੇ ਹਨ। ਬਾਹਰ ਤੋਂ ਹਵੇਲੀ ਵਾਂਗ ਵਿਖਾਈ ਦੇਣ ਵਾਲੇ ਇਸ ਸਥਾਨ ‘ਤੇ ਵਕਫ਼ ઠਬੋਰਡ ਦਾ ਕਬਜ਼ਾ ਕਾਇਮ ਹੈ। ਨਲਵਾ ਨੇ ਉਸਾਰੀਆਂ ਸਨ ਇਹ ਸਮਾਧਾਂ: ਮਹਾਰਾਜਾ ਰਣਜੀਤ ઠਸਿੰਘ ਦੇ ਪਿਤਾ ਅਤੇ ਦਾਦਾ ਦੀਆਂ ਉਪਰੋਕਤ ਸਮਾਧਾਂ ਖ਼ੁਦ ਨਕਸ਼ਾ ਤਿਆਰ ਕਰਕੇ ਮਹਾਰਾਜਾ ਦੇ ઠਜਰਨੈਲ ਹਰੀ ਸਿੰਘ ਨਲਵਾ ਨੇ 12,000 ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਬਣਵਾਈਆਂ ਸਨ। ઠਉਸੇ ਦੌਰਾਨ ਉਨ੍ਹਾਂ ਚੜ੍ਹਤ ਸਿੰਘ ਦੀ ਸਮਾਧ ਦੇ ਪਿੱਛੇ ਮੁਸਲਮਾਨਾਂ ਲਈ ਜਾਮੀਆ ਮਸਜਿਦ ਵੀ ઠਬਣਵਾਈ ਸੀ, ਜੋ ਅੱਜ ਵੀ ਚੰਗੀ ਹਾਲਤ ਵਿੱਚ ਮੌਜੂਦ ਹੈ।  ਸ਼ੇਰ-ਏ-ਪੰਜਾਬ ਦੀ ਬਾਰਾਂਦਰੀ ਦਾ ਭਵਿੱਖ ਵੀ ਖ਼ਤਰੇ ਵਿੱਚ : ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ ਵਿੱਚ ਨਹਿਰ ਦੇ ਕੰਢੇ ਬਣਵਾਈ ਗਈ ਇਤਿਹਾਸਕ ਬਾਰਾਂਦਰੀ ਰੱਖ-ਰਖਾਅ ਦੀ ਕਮੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਅੰਮ੍ਰਿਤਸਰ-ਅਟਾਰੀ ਸੜਕ ‘ਤੇ ਹਿੰਦ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਧਨੋਏ ਕਲਾਂ ਵਿੱਚ ਮਹਾਰਾਜਾ ਵੱਲੋਂ ਬਣਵਾਈ ਗਈ ਬਾਰਾਂਦਰੀ ਵਾਲੇ ਸਥਾਨ ‘ਤੇ ਉਹ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ ਹੋਏ ਅਤੇ ਲਾਹੌਰ ਪਰਤਦੇ ਹੋਏ ਪੜਾਅ ਰੱਖਦੇ ਸਨ। ਬਾਰਾਂਦਰੀ ਦੇ ਉੱਤਰ ਵੱਲੋਂ ਇੱਕ ਹੰਸਲੀ (ਨਹਿਰ) ਲੰਘਦੀ ਸੀ, ਜੋ ਬਾਦਸ਼ਾਹ ਸ਼ਾਹਜਹਾਂ ਨੇ ਸ਼ਾਲਾਮਾਰ ਬਾਗ਼ ਦੀ ਸਿੰਜਾਈ ਲਈ ਮਾਧੋਪੁਰ ‘ਚੋਂ ਕਢਵਾਈ ਸੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …