0.9 C
Toronto
Thursday, November 27, 2025
spot_img
Homeਪੰਜਾਬਜਥੇਦਾਰ ਤਲਵੰਡੀ ਦਾ ਪਰਿਵਾਰ ਵੀ ਢੀਂਡਸਾ ਦਲ 'ਚ ਸ਼ਾਮਲ

ਜਥੇਦਾਰ ਤਲਵੰਡੀ ਦਾ ਪਰਿਵਾਰ ਵੀ ਢੀਂਡਸਾ ਦਲ ‘ਚ ਸ਼ਾਮਲ

ਭਾਈ ਮੋਹਕਮ ਸਿੰਘ ਵੀ ਆਪਣੇ ਜਥੇ ਸਣੇ ਹੋ ਸਕਦੇ ਹਨ ਢੀਂਡਸਾ ਅਕਾਲੀ ਦਲ ‘ਚ ਸ਼ਾਮਲ
ਮੁਹਾਲੀ/ਬਿਊਰੋ ਨਿਊਜ਼ : ਇਕ ਪਾਸੇ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਹੋਰਾਂ ਦਾ ਪਰਿਵਾਰ ਢੀਂਡਸਾ ਦਲ ਵਿਚ ਸ਼ਾਮਲ ਹੋ ਗਿਆ ਹੈ ਤੇ ਕਨਸੋਆਂ ਇਹ ਵੀ ਮਿਲੀਆਂ ਹਨ ਕਿ ਭਾਈ ਮੋਹਕਮ ਸਿੰਘ ਯੂਨਾਈਟਿਡ ਅਕਾਲੀ ਦਲ ਨੂੰ ਭੰਗ ਕਰਕੇ ਆਪਣੇ ਜਥੇ ਸਣੇ 25 ਜੁਲਾਈ ਆਉਂਦੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਵਿਚ ਸ਼ਾਮਲ ਹੋ ਸਕਦੇ ਹਨ। ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਅਤੇ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਅੱਜ ਆਪਣੇ ਸਾਥੀਆਂ ਸਣੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਸਬੰਧੀ ਮੁਹਾਲੀ ਵਿਚ ਇਕ ਸੀਮਤ ਜਿਹਾ ਸਮਾਗਮ ਰੱਖਿਆ ਹੋਇਆ ਸੀ। ਇਸ ਮੌਕੇ ਤਲਵੰਡੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਦਿੱਤਾ ਹੈ ਅਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਅਸਲ ਅਕਾਲੀ ਦਲ ਦੀ ਹੋਂਦ ਬਚਾਉਣ ਲਈ ਪਹਿਲਕਦਮੀ ਕੀਤੀ ਹੈ। ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਸਾਰੇ ਪੁਰਾਣੇ ਸਾਥੀਆਂ ਅਤੇ ਵਫਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਕਰਨ ਲਈ ਮਨਾਉਣ ਲਈ ਘਰ ਘਰ ਜਾਵਾਂਗੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਵੱਡੀ ਗਿਣਤੀ ਵਿਚ ਤਲਵੰਡੀ ਦੇ ਸਮਰਥਨ ਹਾਜ਼ਰ ਸਨ।

RELATED ARTICLES
POPULAR POSTS